Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਭਾਰਤ

ਚੋਰੀ ਦੇ ਲਗਜ਼ਰੀ ਵਾਹਨ ਖਰੀਦ ਕੇ ਵੇਚਦੇ 3 ਨੈਸ਼ਨਲ ਐਥਲੀਟ ਕਾਬੂ

July 27, 2021 02:34 AM

ਨੋਇਡਾ, 26 ਜੁਲਾਈ (ਪੋਸਟ ਬਿਊਰੋ)- ਦਿੱਲੀ ਨਾਲ ਜੁੜਵੇਂ ਉੱਤਰ ਪ੍ਰਦੇਸ਼ ਦੇ ਸ਼ਹਿਰ ਨੋਇਡਾ ਦੇ ਥਾਣਾ ਸੈਕਟਰ 58 ਦੀ ਪੁਲਸ ਅਤੇ ਐਂਟੀ ਆਟੋ ਥੇਫਟ ਟੀਮ ਨੇ ਐਨ ਆਈ ਬੀ ਚੌਕੀ ਸਾਹਮਣੇ ਸੈਕਟਰ-62 ਨੋਇਡਾ ਤੋਂ ਲਗਜ਼ਰੀ ਵਾਹਨ ਚੋਰੀ ਕਰਨ ਵਾਲੇ ਨਾਗਾਲੈਂਡ ਦੇ ਬਹੁਚਰਚਿਤ ਕੇਤੁ ਗੈਂਗ ਦੇ ਤਿੰਨ ਬੰਦਿਆਂ ਨੂੰ ਗ਼੍ਰਿਫ਼ਤਾਰ ਕੀਤਾ ਹੈ।
ਪੁਲਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਤਿੰਨੇ ਦੋਸ਼ੀ ਨੈਸ਼ਨਲਪੱਧਰ ਦੇ ਐਥਲੀਟ ਹਨ ਅਤੇਇਹ ਲੋਕ ਆਨ ਡਿਮਾਂਡ ਚੋਰੀ ਦੇ ਵਾਹਨ ਖਰੀਦ ਕੇ ਅੱਗੇ ਵੇਚਦੇ ਸਨ। ਪੁਲਸ ਨੇ ਦੋਸ਼ੀਆਂ ਦੇ ਕੋਲੋਂ ਰੇਂਜ ਰੋਵਰ ਸਮੇਤ 17 ਲਗਜ਼ਰੀ ਕਾਰਾਂ, ਚਾਰ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਕਰ ਕੇ ਦਾਅਵਾ ਕੀਤਾ ਹੈ ਕਿ ਤਿੰਨੇ ਦੋਸ਼ੀ ਅੱਜ ਤਕ 100 ਤੋਂ ਵੱਧ ਚੋਰੀ ਦੇ ਵਾਹਨ ਖਰੀਦ ਕੇ ਅੱਗੇ ਵੇਚ ਚੁੱਕੇ ਹਨ।ਨੋਇਡਾ ਜੋਨ ਦੇ ਐਡੀਸ਼ਨਲ ਡੀ ਸੀ ਪੀ ਰਣਵਿਜੈ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣਅਮਿਤ ਵਾਸੀਮਹਿਮ, ਜ਼ਿਲ੍ਹਾ ਰੋਹਤਕ (ਹਰਿਆਣਾ), ਅਜਮੇਰ ਸਿੰਘ ਯਾਦਵ ਵਾਸੀ ਦਿਨੋਦ, ਥਾਣਾ ਸਦਰ ਭਿਵਾਨੀ (ਹਰਿਆਣਾ)ਅਤੇ ਸੰਦੀਪ ਵਾਸੀ ਮੁਡਾਂਲ ਥਾਣਾ ਸਦਰ ਭਿਵਾਨੀ (ਹਰਿਆਣਾ)ਵਜੋਂ ਹੋਈ ਹੈ। ਅਮਿਤ ਐਥਲੀਟ ਅਤੇ ਗੋਲਾ ਸੁੱਟਣ ਦਾ ਖ਼ਿਡਾਰੀ ਰਿਹਾ ਹੈ ਅਤੇ ਇਲਾਵਾ ਉਸਦੀ ਪਤਨੀ ਵੀ ਨੈਸ਼ਨਲ ਐਥਲੀਟ ਹੈ। ਦੂਸਰਾ ਦੋਸ਼ੀ ਅਜਮੇਰ ਯਾਦਵ ਰੈਸਲਿੰਗ ਦਾ ਪਲੇਅਰ ਰਿਹਾ ਹੈ। ਇਨ੍ਹਾਂ ਕੋਲੋਂ ਇੱਕ ਡਾਇਰੀ ਵੀ ਮਿਲੀ ਹੈ, ਜਿਸ ਵਿੱਚ ਉਨ੍ਹਾਂ ਗੱਡੀਆਂ ਦਾ ਵੇਰਵਾ ਹੈ, ਜਿਨ੍ਹਾਂ ਦਾ ਨੰਬਰ ਟੈਂਪਰਡ ਕਰ ਕੇ ਹਰਿਆਣਾ, ਦਿੱਲੀ, ਪੰਜਾਬ, ਗਾਜਿਆਬਾਦ, ਮੇਰਠ ਵਿੱਚ ਚਲਾਈਆਂਗਈਆਂ ਹਨ।
ਚੋਰੀ ਦੀਆਂ ਲਗਜ਼ਰੀ ਗੱਡੀਆਂ ਨੂੰ ਟੈਂਪਰ ਕਰਵਾ ਕੇ ਨਾਗਾਲੈਂਡ ਦੇ ਦੀਮਾਪੁਰ ਦੇ ਵਾਸੀ ਕੇਤੁ, ਡੇਵਿਡ ਅਤੇ ਹਾਪਾ ਨੂੰ ਉਚੀਆਂ ਕੀਮਤਾਂ`ਤੇ ਵੇਚੀਆਂ ਜਾਂਦੀਆਂ ਸਨ। ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਨਾਗਾਲੈਂਡ ਦੇ ਇਹ ਦੋਸ਼ੀ ਗੱਡੀਆਂ ਨੂੰ ਮਿਆਂਮਾਰ, ਭੂਟਾਨ ਸਮੇਤ ਕਈ ਥਾਂਵਾਂ`ਤੇ ਵੇਚਦੇ ਹਨ। ਕੇਤੁ ਦਾ ਭਰਾ ਉਥੇ ਨਾਜਾਇਜਕੰਮਾਂ ਵਿੱਚਸ਼ਾਮਲ ਹੈ।ਫੜੇ ਗਏ ਦੋਸ਼ੀ ਲਗਜ਼ਰੀ ਲਾਈਫ ਦੇ ਆਦੀ ਹਨ। ਮਾਸਟਰ ਮਈਂਡ ਅਮਿਤ ਦਾ ਭਿਵਾਨੀ ਵਿੱਚ ਲੱਗਭਗ ਦੋ ਵਿਘੇਵਿੱਚ ਘਰ ਬਣਿਆ ਹੋਇਆ ਹੈ, ਜਿਸ ਦੇ ਚਾਰ ਫਲੋਰ ਹਨ। ਸਭ ਤੋਂ ਹੇਠਲੇ ਫਲੋਰ ਉੱਤੇ ਲੱਗਭਗ ਇੱਕ ਕਰੋੜ ਦੀ ਲਾਗਤ ਦਾ ਜਿਮ ਹੈ। ਇਸਦੇ ਇਲਾਵਾ ਦੋਸ਼ੀ ਆਪਣੀ ਰੋਜਾਨਾ ਦੀ ਡਾਈਟ ਵਿੱਚ ਵੀ 20 ਤੋਂ 25 ਹਜ਼ਾਰ ਰੁਪਏ ਖਰਚ ਕਰਦਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼