Welcome to Canadian Punjabi Post
Follow us on

01

July 2025
 
ਖੇਡਾਂ

ਜੋਕੋਵਿਚ ਨੇ ਵਿੰਬਲਡਨ ਜਿੱਤ ਲਿਆ, ਫੈਡਰਰ-ਨਡਾਲ ਦੇ ਗ੍ਰੈਂਡ ਸਲੈਮ ਰਿਕਾਰਡ ਦੀ ਬਰਾਬਰੀ

July 12, 2021 08:27 AM

ਲੰਡਨ, 11 ਜੁਲਾਈ, (ਪੋਸਟ ਬਿਊਰੋ)- ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਕੇ ਐਤਵਾਰ ਨੂੰ ਏਥੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਮੈਟੀਓ ਬੇਰੇਟਿਨੀ ਨੂੰ ਹਰਾ ਕੇ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਦੇ 20 ਗ੍ਰੈਂਡ ਸਲੈਮ ਖਿਤਾਬ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਜੋਕੋਵਿਚ ਨੇ ਤਿੰਨ ਘੰਟੇ 23 ਮਿੰਟ ਤੱਕ ਚੱਲੇ ਫਾਈਨਲ ਵਿਚ ਇਟਲੀ ਦੇ 7ਵੇਂ ਦਰਜਾ ਪ੍ਰਾਪਤ ਬੇਰੇਟਿਨੀ ਨੂੰ 6-7 (4), 6-4, 6-4, 6-3 ਨਾਲ ਹਰਾਇਆ ਅਤੇ ਇਤਹਾਸ ਦੇ ਹਿੱਸੇਦਾਰ ਬਣੇ ਹਨ।
ਵਰਨਣ ਯੋਗ ਹੈ ਕਿ ਜੋਕੋਵਿਚ ਨੇ ਆਸਟਰੇਲੀਆਈ ਓਪਨ ਵਿਚ 9, ਯੂ ਐੱਸ ਓਪਨ ਵਿਚ ਤਿੰਨ ਤੇ ਫ੍ਰੈਂਚ ਓਪਨ ਵਿਚ 2 ਖਿਤਾਬ ਜਿੱਤੇ ਹਨ। ਸਰਬੀਆ ਦਾ ਇਹ 32 ਸਾਲਾ ਖਿਡਾਰੀ ਇਕ ਕੈਲੰਡਰ ਸਾਲ ਦੇ ਦੌਰਾਨ ਚਾਰੇ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਨੇੜੇ ਹੈ। ਇਹ ਕਾਰਨਾਮਾ ਆਖਰੀ ਵਾਰ 1969 ਵਿਚ ਰਾਡ ਲੇਵਰ ਨੇ ਕੀਤਾ ਸੀ। ਜੋਕੋਵਿਚ ਦਾ ਅੱਜ ਇਹ 30ਵਾਂ ਗ੍ਰੈਂਡ ਸਲੈਮ ਫਾਈਨਲ ਸੀ। ਇਸ ਮੌਕੇ ਸਿਰਫ ਫੈਡਰਰ (31 ਫਾਈਨਲ) ਹੀ ਉਸ ਤੋਂ ਅੱਗੇ ਹੈ। 7ਵਾਂ ਦਰਜਾ ਪ੍ਰਾਪਤ ਬੇਰੇਟਿਨੀ ਦਾ ਇਹ ਪਹਿਲਾ ਗ੍ਰੈਂਡ ਸਲੈਮ ਫਾਈਨਲ ਸੀ। ਇਸ ਫਾਈਨਲ ਦੀ ਇਕ ਹੋਰ ਵਿਸ਼ੇਸ਼ਤਾ ਇਹ ਸੀ ਕਿ ਮਾਰਿਜਾ ਸੀਸੈਕ ਚੇਅਰ ਅੰਪਾਇਰ ਸੀ। ਪੁਰਸ਼ ਫਾਈਨਲ ਵਿਚ ਅੰਪਾਇਰਿੰਗ ਕਰਨ ਵਾਲੀ ਉਹ ਪਹਿਲੀ ਮਹਿਲਾ ਬਣੀ ਹੈ। ਬੇਰੇਟਿਨੀ ਨੇ ਸ਼ੁਰੂ ਵਿਚ ਬਹੁਤ ਗਲਤੀਆਂ ਕੀਤੀਆਂ, ਜਿਸਕਾਰਨ ਜੋਕੋਵਿਚ ਨੇ ਸ਼ੁਰੂ ਵਿਚ ਹੀ ਉਸਦੀ ਸਰਵਿਸ ਤੋੜ ਦਿੱਤੀ।ਜਦੋਂ ਜੋਕੋਵਿਚ 5-2 ਨਾਲ ਅੱਗੇ ਸੀ ਤਾਂ ਬੇਰੇਟਿਨੀ ਨੇ ਸੈੱਟ ਪੁਆਇੰਟ ਬਚਾਇਆ। ਇਟਲੀ ਦੇ ਇਸ ਖਿਡਾਰੀ ਨੇ ਦਰਸ਼ਕਾਂ ਦੇ ਸਮਰਥਨ ਨਾਲ ਅੱਗੇ ਗੇਮਵਿੱਚ ਆਪਣੀ ਸਰਵਿਸ ਬਚਾਈ ਅਤੇ ਫਿਰ ਬ੍ਰੇਕ ਪੁਆਇੰਟ ਲੈ ਕੇ ਮੈਚ ਨੂੰ ਟਾਈ ਬ੍ਰੇਕਰ ਵੱਲ ਵਧਾਇਆ। ਬੇਰੇਟਿਨੀ ਨੇ ਟਾਈਬ੍ਰੇਕਰ ਵਿਚ ਸ਼ੁਰੂ ਵਿੱਚ 3-0 ਨਾਲ ਬੜ੍ਹਤ ਬਣਾਈ। ਆਪਣਾ 20ਵਾਂ ਗ੍ਰੈਂਡ ਸਲੈਮ ਫਾਈਨਲ ਖੇਡ ਰਹੇ ਜੋਕੋਵਿਚ ਨੇ ਬਰਾਬਰੀ ਕੀਤੀ, ਪਰ ਬੇਰੇਟਿਨੀ ਨੇ ਜਲਦੀ ਦੋ ਸੈੱਟ ਪੁਆਇੰਟ ਲੈ ਲਏ। ਚੋਟੀ ਦਾ ਦਰਜਾ ਪ੍ਰਾਪਤ ਸਰਬੀਆਈ ਖਿਡਾਰੀ ਨੇ ਚੌਥੇ ਸੈੱਟ ਵਿਚ ਬੇਰੇਟਿਨੀ ਦੇ ਡਬਲ ਫਾਲਟ ਦਾ ਫਾਇਦਾ ਲੈ ਕੇ 4-3 ਦੀ ਬੜ੍ਹਤ ਬਣਾਈ ਅਤੇ ਫਿਰ ਆਖਰੀ ਗੇਮ ਵਿਚ ਬ੍ਰੇਕ ਪੁਆਇੰਟ ਹਾਸਲ ਕੀਤਾ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ