Welcome to Canadian Punjabi Post
Follow us on

29

March 2024
 
ਖੇਡਾਂ

ਦੁਤੀ ਚੰਦ ਲਈ ਦੋਹਰੀ ਖ਼ੁਸ਼ੀ : ਖੇਲ ਰਤਨ ਐਵਾਰਡ ਲਈ ਸਿਫਾਰਿਸ਼ ਤੇ ਉਲੰਪਿਕ ਲਈ ਕੁਆਲੀਫਾਈ

July 01, 2021 07:34 AM

* ਸ਼੍ਰੀਹਰੀ ਨਟਰਾਜ ਨੇ ਵੀ ਉਲੰਪਿਕ ਲਈ ਕੁਆਲੀਫਾਈ ਕੀਤਾ
* ਦੁਤੀ ਚੰਦ ਨੂੰ ਵਰਲਡ ਰੈਂਕਿੰਗ ਨਾਲ ਉਲੰਪਿਕ ਦੀ ਟਿਕਟ ਮਿਲੀ


ਨਵੀਂ ਦਿੱਲੀ, 30 ਜੂਨ, (ਪੋਸਟ ਬਿਊਰੋ)- ਭਾਰਤੀ ਅਥਲੀਟ ਦੁਤੀ ਚੰਦ ਨੇ ਟੋਕੀਓ ਉਲੰਪਿਕ ਦੀ 100 ਤੇ 200 ਮੀਟਰ ਰੇਸ ਲਈ ਕੁਆਲੀਫਾਈ ਕਰ ਲਿਆ ਹੈ। ਉਨ੍ਹਾਂ ਨੇ ਵਰਲਡ ਰੈਂਕਿੰਗ ਨਾਲ ਉਲੰਪਿਕ ਕੋਟਾ ਹਾਸਲ ਕੀਤਾ ਹੈ। 100 ਮੀਟਰ ਦੌੜ ਵਿੱਚ ਦੁਤੀ ਚੰਦ ਦੀ ਵਰਲਡ ਰੈਂਕਿੰਗ 44ਵੀਂ ਅਤੇ 200 ਮੀਟਰ ਵਿੱਚ 51ਵਾਂ ਨੰਬਰ ਹੈ। ਵਰਲਡ ਰੈਂਕਿੰਗ ਨਾਲ 100 ਮੀਟਰ ਰੇਸ ਦਾ 22 ਖਿਡਾਰੀਆਂ ਦਾ ਕੋਟਾ ਸੀ ਅਤੇ 200 ਮੀਟਰ ਵਿੱਚ 15 ਖਿਡਾਰੀ ਆ ਸਕਦੇ ਸਨ।
ਦੁਤੀ ਚੰਦ ਲਈ ਦੂਸਰੀ ਵੱਡੀ ਗੱਲ ਇਹ ਹੈ ਉਡੀਸ਼ਾ ਸਰਕਾਰ ਨੇ ਭਾਰਤ ਦੇ ਉੱਚ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਉਨ੍ਹਾਂ ਨੇ ਨਾਂ ਦੀ ਸ਼ਿਫਾਰਿਸ਼ ਕੀਤੀ ਹੈ।ਵਰਨਣ ਯੋਗ ਹੈ ਕਿ ਦੁਤੀ ਨੇ 100 ਮੀਟਰ ਦਾ ਆਪਣਾ ਹੀ ਨੈਸ਼ਨਲ ਰਿਕਾਰਡ ਤੋੜ ਕੇ 11.7 ਸੈਕਿੰਡ ਦਾ ਸਮਾਂ ਕੱਢਿਆ ਸੀ, ਭਾਵੇਂ ਉਲੰਪਿਕ ਖੇਡਾਂ ਲਈ ਕੁਆਲੀਫਾਈ ਤੋਂ 0.02 ਸੈਕਿੰਡ ਨਾਲ ਰਹਿ ਗਈ ਸੀ।ਇਸ ਪਿੱਛੋਂ ਵਰਲਡ ਰੈਕਿੰਗ ਨਾਲ ਉਨ੍ਹਾਂ ਨੂੰ ਟੋਕੀਓ ਉਲੰਪਿਕ ਲਈ ਦਾਖਲਾ ਮਿਲ ਗਿਆ ਹੈ। ਦੁਤੀ ਚੰਦ ਨੂੰ ਹਾਲੇ ਪਿਛਲੇ ਸਾਲ ਅਰਜੁਨ ਐਵਾਰਡ ਮਿਲਿਆ ਸੀ।
ਇਸ ਦੌਰਾਨ ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਅੱਜ ਬੁੱਧਵਾਰ ਨੂੰ ਟੋਕੀਓ ਓਲੰਪਿਕ ਵਿਚ ਥਾਂ ਬਣਾ ਲਈ, ਜਦ ਤੈਰਾਕੀ ਬਾਰੇ ਸੰਸਾਰ ਸੰਸਥਾ ਫਿਨਾ ਨੇ ਰੋਮ ਵਿਚ ਸੇਟੇ ਕੋਲੀ ਟਰਾਫੀ ਵਿਚ ਮਰਦਾਂ ਦੇ 100 ਮੀਟਰ ਬੈਕ ਸਟ੍ਰੋਕ ਵਾਲੇ ਮੁਕਾਬਲੇ ਵਿਚ ਉਨ੍ਹਾਂ ਦੇ ਏ ਕੁਆਲੀਫਿਕੇਸ਼ਨ ਪੱਧਰ ਨੂੰ ਮੰਨ ਲਿਆ। ਭਾਰਤੀ ਤੈਰਾਕੀ ਫੈਡਰੇਸ਼ਨ (ਐੱਸਐੱਫ ਆਈ) ਨੇ ਟਵਿੱਟਰ ਉੱਤੇ ਇਸ ਦੀ ਜਾਣਕਾਰੀ ਦਿੱਤੀ ਹੈ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਚੌਥੇ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ, 5 ਮੈਚਾਂ ਦੀ ਲੜੀ 'ਤੇ ਭਾਰਤ 3-1 ਨਾਲ ਅੱਗੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੂਰਿਆਕੁਮਾਰ ਯਾਦਵ ਨੂੰ ਆਈਸੀਸੀ ਨੇ ਦਿੱਤਾ ਸਭ ਤੋਂ ਵੱਡਾ ਐਵਾਰਡ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਟੀ-20 ਵਿਸ਼ਵ ਕੱਪ 1 ਜੂਨ ਤੋਂ, ਪਹਿਲੀ ਵਾਰ 20 ਟੀਮਾਂ ਸ਼ਾਮਿਲ ਕੀਤੀਆਂ ਗਈਆਂ, ਭਾਰਤ-ਪਾਕਿਸਤਾਨ ਦਾ ਮੁਕਾਬਲਾ 9 ਜੂਨ ਨੂੰ ਨਿਊਯਾਰਕ ਵਿੱਚ ਫਿਲਾਡੈਲਫੀਆ ਫਲਾਇਰਜ਼ ਨੇ ਵੈਨਕੁਵਰ ਕੈਨੱਕਸ ਨੂੰ 4-1 ਨਾਲ ਹਰਾਇਆ ਦੱਖਣੀ ਅਫਰੀਕਾ ਨੇ ਪਹਿਲੇ ਟੈਸਟ ਮੈਚ ਵਿਚ ਭਾਰਤ ਪਾਰੀ ਅਤੇ 32 ਦੌੜਾਂ ਨਾਲ ਹਰਾਇਆ ਮੁਹੰਮਦ ਸ਼ਮੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ, ਦੋ ਨੂੰ ਮਿਲੇਗਾ ਖੇਡ ਰਤਨ ਅਰਸ਼ਦੀਪ ਸਿੰਘ ਨੇ ਇੱਕ ਦਿਨਾ ਵਿਚ 5 ਵਿਕਟਾਂ ਲੈ ਕੇ ਇਤਿਹਾਸ ਰਚਿਆ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ ਭਾਰਤ ਨੇ ਦੱਖਣੀ ਅਫਰੀਕਾ ਨੂੰ ਵੱਡੇ ਫਰਕ ਨਾਲ ਹਰਾਇਆ, ਭਾਰਤ ਦੀ ਇਤਿਹਾਸਕ ਜਿੱਤ