Welcome to Canadian Punjabi Post
Follow us on

25

September 2021
 
ਖੇਡਾਂ

1928 ਦੀਓਲੰਪਿਕ ਵਿੱਚ ਮਿਲਿਆ ਸੀ ਹਾਕੀ ਨੂੰ ਧਿਆਨ ਚੰਦ ਵਰਗਾ ‘ਕੋਹਿਨੂਰ’

June 28, 2021 03:17 AM

ਨਵੀਂ ਦਿੱਲੀ, 27 ਜੂਨ (ਪੋਸਟ ਬਿਊਰੋ)- ਹਾਕੀ 1908 ਅਤੇ 1920 ਦੀਆਂ ਓਲੰਪਿਕ ਖੇਡਾਂ ਵਿੱਚ ਵੀ ਖੇਡੀ ਗਈ ਸੀ, ਪਰ 1928 ਵਿੱਚ ਐਮਸਟਰਡਮ ਵਿੱਚ ਹੋਈਆਂ ਖੇਡਾਂ ਵਿੱਚ ਇਸ ਨੂੰ ਓਲੰਪਿਕ ਖੇਡ ਦਾ ਦਰਜਾ ਮਿਲਿਆ ਤੇ ਇਨ੍ਹਾਂ ਖੇਡਾਂ ਨਾਲ ਦੁਨੀਆ ਨੇ ਭਾਰਤੀ ਹਾਕੀ ਦਾ ਲੋਹਾ ਮੰਨਿਆ ਅਤੇ ਧਿਆਨ ਚੰਦ ਦੇ ਰੂਪ ਵਿੱਚ ਭਾਰਤੀ ਹਾਕੀ ਦੇ ਸਭ ਤੋਂ ਚਮਕਦੇ ਸਿਤਾਰੇ ਨੇ ਪਹਿਲੀ ਵਾਰ ਆਪਣੀ ਚਮਕ ਲਿਆਂਦੀ ਸੀ। ਓਲੰਪਿਕ ਵਿੱਚ ਸਭ ਤੋਂ ਵੱਧ ਅੱਠ ਸੋਨ ਤਮਗੇ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਸਫਰ ਦੀ ਸ਼ੁਰੂਆਤ ਐਮਸਟਰਡਮ ਤੋਂ ਹੀ ਹੋਈ ਸੀ।
ਇਸ ਤੋਂ ਪਹਿਲਾਂ ਭਾਰਤ ਵਿੱਚ ਹਾਕੀ ਦੇ ਇਤਿਹਾਸ ਦੇ ਨਾਂਅ ਉੱਤੇ ਕਲਕੱਤਾ (ਕੋਲਕਾਤਾ) ਵਿੱਚ ਬੈਟਨ ਕੱਪ ਅਤੇ ਬੰਬੇ (ਮੁੰਬਈ) ਵਿੱਚ ਆਗਾ ਖਾਨ ਕੱਪ ਖੇਡਿਆ ਜਾਂਦਾ ਸੀ। ਭਾਰਤੀ ਹਾਕੀ ਫੈਡਰੇਸ਼ਨ 1925 ਵਿੱਚ ਬਣੀਅਤੇ 1928 ਦੀਆਂਓਲੰਪਿਕਸ ਵਿੱਚ ਜੈਪਾਲ ਸਿੰਘ ਮੁੰਡਾ ਦੀ ਕਪਤਾਨੀ ਵਿੱਚ ਭਾਰਤੀ ਟੀਮ ਖੇਡੀ ਸੀ। ਜਦੋਂ ਲੰਡਨ ਦੇ ਰਸਤੇ ਭਾਰਤੀ ਟੀਮ ਐਮਸਟਰਡਮ ਜਾਣੀ ਸੀ ਤਾਂ ਕਿਸੇ ਨੂੰ ਉਸ ਦੇ ਤਮਗਾ ਜਿੱਤਣ ਦੀ ਆਸ ਨਹੀਂ ਸੀ ਤੇ ਤਿੰਨ ਜਣੇ ਉਸ ਨੂੰ ਵਿਦਾਈ ਦੇਣ ਆਏ ਸਨ, ਪਰ ਸੋਨ ਤਮਗੇ ਨਾਲ ਪਰਤਣ ਉੱਤੇ ਇੱਥੇ ਬੰਬੇ ਪੋਰਟ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਸ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਸਨ।ਭਾਰਤੀਆਂ ਉੱਤੇ ਹਾਕੀ ਦਾ ਖੁਮਾਰ ਓਦੋਂਹੀ ਚੜ੍ਹਨਾ ਸ਼ੁਰੂ ਹੋਇਆ ਸੀ ਤੇ ਇਸ ਤੋਂ ਬਾਅਦ ਲਗਾਤਾਰ ਛੇ ਓਲੰਪਿਕ ਖੇਡਾਂ ਵਿੱਚ ਸੋਨੇ ਦੇ ਨਾਲ ਓਲੰਪਿਕ ਵਿੱਚ ਭਾਰਤ ਦੇ ਪ੍ਰਦਰਸ਼ਨ ਦਾ ਸਭ ਤੋਂ ਸੁਨਹਿਰਾ ਅਧਿਆਏ ਹਾਕੀ ਨੇ ਲਿਖਿਆ ਸੀ, ਜਿਸ ਦੀ ਅੱਜ ਤੱਕ ਚਰਚਾ ਹੁੰਦੀ ਹੈ।
ਇਸ ਬਾਰੇ ਧਿਆਨ ਚੰਦ ਦੇ ਬੇਟੇ ਅਸ਼ੋਕ ਕੁਮਾਰ ਨੇ ਦੱਸਿਆ, ‘ਦਰਅਸਲ ਓਲੰਪਿਕ ਵਿੱਚ ਹਾਕੀ ਸ਼ਾਮਲ ਕਰਨ ਦੀ ਨੀਂਹ 1926 ਵਿੱਚ ਭਾਰਤੀ ਫੌਜ ਦੀ ਟੀਮ ਦੇ ਨਿਊਜ਼ੀਲੈਂਡ ਦੌਰੇ ਤੋਂ ਪਈ ਸੀ। ਦਰਸ਼ਕਾਂ ਦਾ ਉਤਸ਼ਾਹ ਤੇ ਭਾਰਤੀਆਂ ਦੀ ਖੇਡ ਦੀ ਖਬਰ ਯੂਰਪੀਅਨ ਦੇਸ਼ਾਂ ਤਕ ਪਹੁੰਚੀ ਤੇ ਇਸ ਨੇ ਅਹਿਮ ਭੂਮਿਕਾ ਨਿਭਈ।’ ਧਿਆਨ ਚੰਦ ਨੇ ਐਮਸਟਰਡਮ ਓਲੰਪਿਕ ਵਿੱਚ ਸਭ ਤੋਂ ਵੱਧ 14 ਗੋਲ ਕੀਤੇ, ਜਿਨ੍ਹਾਂ ਵਿੱਚ ਫਾਈਨਲ ਵਿੱਚ ਨੀਦਰਲੈਂਡ ਵਿਰੁੱਧ ਹੋਏ ਦੋ ਗੋਲ ਸ਼ਾਮਲ ਸਨ। ਭਾਰਤ ਨੇ ਟੂਰਨਾਮੈਂਟ ਵਿੱਚ ਇੱਕ ਵੀ ਗੋਲ ਨਹੀਂ ਗੁਆਇਆ। ਧਿਆਨ ਚੰਦ ਦੀ ਕਲਾ ਨੇ ਸਭ ਵਿਰੋਧੀ ਟੀਮਾਂ ਨੂੰ ਵੀ ਮੁਰੀਦ ਬਣਾ ਲਿਆ ਸੀ ਤੇ ਖੇਡ ਖਤਮ ਹੋਣ ਪਿੱਛੋਂ ਹਰ ਕਿਸੇ ਦੀ ਜ਼ੁਬਾਨ ਉੱਤੇ ਇਸ ਦੁਬਲੇ-ਪਤਲੇ ਭਾਰਤੀ ਖਿਡਾਰੀ ਦਾ ਨਾਂਅ ਸੀ।ਅਸ਼ੋਕ ਨੇ ਕਿਹਾ, ‘‘ਪਹਿਲਾ ਮੈਚ ਦੇਖਣ ਸਿਰਫ 100-150 ਲੋਕ ਆਏ ਸਨ, ਪਰ ਫਾਈਨਲ ਵਿੱਚ 20,000 ਤੋਂ ਵੱਧ ਦਰਸ਼ਕ ਸਟੇਡੀਅਮ ਵਿੱਚ ਸਨ। ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਹਿਣਾ, ਲੋਕਾਂ ਦਾ ਉਸ ਦੀ ਸਟਿੱਕ ਦੇ ਗੇਂਦ ਨੂੰ ਛੂਹਣ ਕਾਰਨ ਸੀ ਤੇ ਭਾਰਤੀ ਹਾਕੀ ਦੇ ਦਬਦਬੇ ਦੀ ਸ਼ੁਰਆਤ ਉਦੋਂ ਹੀ ਹੋਈ।''
ਨੌਂ ਦੇਸ਼ਾਂ ਨੇ 1928 ਦੀ ਓਲੰਪਿਕ ਹਾਕੀ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ ਸੀ, ਜਿਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਗਰੁੱਪ ਦੇ ਜੇਤੂ ਨੂੰ ਫਾਈਨਲ ਤੇ ਉਪ ਜੇਤੂ ਨੂੰ ਕਾਂਸੀ ਤਮਗੇ ਦੇ ਵਿੱਚ ਜਗ੍ਹਾ ਮਿਲੀ। ਭਾਰਤ ਨੇ ਗਰੁੱਪ ਗੇੜ ਦੇ ਸਾਰੇ ਮੈਚ ਜਿੱਤੇ। ਪਹਿਲੇ ਮੈਚ ਵਿੱਚ ਭਾਰਤ ਅਤੇ ਆਸਟਰੀਆ ਦੀ ਟੱਕਰ ਵਿੱਚ ਧਿਆਨ ਚੰਦ ਨੇ ਚਾਰ, ਸ਼ੌਕਤ ਅਲੀ ਨੇ ਇੱਕ ਅਤੇ ਮੌਰਿਸ ਗੇਟਲੀ ਨੇ ਇੱਕ ਗੋਲ ਕੀਤਾ ਅਤੇ ਭਾਰਤ ਨੇ 6-0 ਨਾਲ ਮੈਚ ਜਿੱਤਿਆ। ਇਸ ਤੋਂ ਬਾਅਦ ਬੈਲਜੀਅਮ ਨੂੰ 9-0 ਨਾਲ ਹਰਾਇਆ, ਜਿਸ ਵਿੱਚ ਫਿਰੋਜ਼ ਖਾਨ ਨੇ ਪੰਜ ਅਤੇ ਧਿਆਨ ਚੰਦ ਨੇ ਇੱਕ ਗੋਲ ਕੀਤਾ। ਤੀਜੇ ਮੈਚ ਵਿੱਚ ਡੈਨਮਾਰਕ ਨਾਲ ਟੱਕਰ ਵਿੱਚ ਧਿਆਨਚੰਦ ਦੇ ਚਾਰ ਗੋਲਾਂ ਨਾਲ ਭਾਰਤ ਦੀ 5-0 ਨਾਲ ਜਿੱਤ ਹੋਈ। ਆਖਰੀ ਮੈਚ ਵਿੱਚ ਸਵਿੱਟਜ਼ਰਲੈਂਡ ਨੂੰ ਛੇ ਗੋਲਾਂ ਨਾਲ ਹਰਾਇਆ, ਜਿੱਥੇ ਅੱਧੇ ਗੋਲ ਧਿਆਨ ਚੰਦ ਦੇ ਸਨ। ਭਾਰਤੀ ਟੀਮ ਨੇ ਫਾਈਨਲ ਵਿੱਚ ਮੇਜ਼ਬਾਨ ਨੀਦਰਲੈਂਡ ਨੂੰ 3-0 ਨਾਲ ਹਰਾ ਦਿੱਤਾ, ਜਿਸ ਵਿੱਚ ਦੋ ਗੋਲ ਧਿਆਨ ਚੰਦ ਤੇ ਇੱਕ ਜਾਰਜ ਮਾਰਟਿਸ ਨੇ ਕੀਤਾ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕ੍ਰਿਸ਼ਨਾ ਨਾਗਰ ਨੇ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਨੂੰ 5ਵਾਂ ਗੋਲਡ ਦਿਵਾਇਆ
ਭਾਰਤ ਦੀ ਸਨੇਹਾ ਨੇਗੀ ਨੇ ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤਿਆ
ਨਿਸ਼ਾਨੇਬਾਜ਼ੀ ਵਿੱਚ ਅਵਨੀ ਲੇਖਰਾ ਨੇ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਇਆ
ਟੋਕੀਓ ਪੈਰਾਲੰਪਿਕ ਵਿੱਚ ਭਾਵਨਾ ਪਟੇਲ ਨੇ ਭਾਰਤ ਨੂੰ ਪਹਿਲਾ ਮੈਡਲ ਦਿਵਾ ਕੇ ਇਤਿਹਾਸ ਰਚਿਆ
10 ਕਿਲੋਮੀਟਰ ਪੈਦਲ ਚਾਲ ਵਿੱਚ ਅਮਿਤ ਖੱਤਰੀ ਨੇ ਚਾਂਦੀ ਦਾ ਤਮਗਾ ਜਿੱਤਿਆ
ਟੋਕੀਓ ਤੋਂ ਮੁੜਦੇ ਸਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਸਸਪੈਂਡ ਕੀਤੀ ਗਈ
ਟੋਕੀਓ ਨੇ ਕਿਹਾ: ‘ਐਰੀਗਾਤੋ’...ਉਲੰਪਿਕ ਦਾ ਸ਼ਾਨਦਾਰ ਸਮਾਪਤੀ ਸਮਾਰੋਹ
ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਵਾਰ ਦੀ ਉਲੰਪਿਕ ਜੇਤੂ ਆਸਟ੍ਰੇਲੀਆ ਨੂੰ ਦਿੱਤੀ ਮਾਤ, ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ
ਉਲੰਪਿਕ ਵਿੱਚ ਪੀ ਵੀ ਸਿੰਧੂ ਨੇ ਬੈਡਮਿੰਟਨ ਦਾ ਕਾਂਸੀ ਤਗਮਾ ਜਿੱਤਿਆ
ਟੋਕੀਓ ਓਲੰਪਿਕ : ਭਾਰਤੀ ਹਾਕੀ ਟੀਮ 41 ਸਾਲਾਂ ਮਗਰੋਂ ਸੈਮੀਫਾਈਨਲ ਵਿੱਚ ਪੁੱਜੀ