Welcome to Canadian Punjabi Post
Follow us on

05

August 2021
 
ਭਾਰਤ

ਕੇਜਰੀਵਾਲ ਨੇ ਗੁਜਰਾਤ ਜਾ ਕੇ ਓਥੋਂ ਦੀਆਂ ਸਾਰੀਆਂ ਸੀਟਾਂ ਲੜਨ ਦੀ ਬੜ੍ਹਕ ਮਾਰੀ

June 15, 2021 11:53 AM

ਅਹਿਮਦਾਬਾਦ, 14 ਜੂਨ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਵਿੱਚ ਸ਼ਾਸਨ ਦਾ ਵੱਖਰਾ ਤੇ ਨਵਾਂ ਮਾਡਲ ਦੇਣ ਦਾ ਦਾਅਵਾ ਕਰਦੇ ਹੋਏ ਸੋਮਵਾਰ ਨੂੰ ਇਸ ਰਾਜ ਵਿੱਚ ਅਗਲੇ ਸਾਲ ਹੋ ਰਹੀਆਂ ਅਸੈਂਬਲੀ ਚੋਣਾਂ ਵਿੱਚਆਪਣੀ ਪਾਰਟੀ ਵੱਲੋਂ ਸਾਰੀਆਂ 182 ਸੀਟਾਂ ਉੱਤੇਚੋਣ ਲੜਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗ੍ਰਹਿ ਰਾਜ ਗੁਜਰਾਤ ਦੇ ਇਕ ਦਿਨਾ ਦੌਰੇ ਉੱਤੇ ਆਏ ਕੇਜਰੀਵਾਲ ਨੇ ਪਾਰਟੀ ਦੇ ਸੂਬਾ ਦਫਤਰ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਗੁਜਰਾਤ ਵਿੱਚਆਮ ਆਦਮੀ ਪਾਰਟੀ ਜਿੱਤੇਗੀ ਤਾਂ ਸ਼ਾਸਨ ਦਾ ਨਵਾਂ ਮਾਡਲ ਪੇਸ਼ ਕਰੇਗੀ, ਜਿਹੜਾ ਮਾਡਲ ਦਿੱਲੀ ਤੋਂ ਵੱਖਰਾ ਹੋਵੇਗਾ।ਉਨ੍ਹਾਂ ਕਿਹਾ ਕਿ ਪਾਰਟੀ ਗੁਜਰਾਤ ਵਿੱਚਏਥੋਂ ਦੇ ਲੋਕਾਂ ਦੇ ਮੁੱਦੇ ਉਠਾ ਕੇ ਇਨ੍ਹਾਂ ਉੱਤੇ 2022 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ।ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕ ਸੋਚਦੇ ਹਨ ਕਿ ਜੇਦਿੱਲੀ ਵਿੱਚ ਬਿਜਲੀ ਮੁਫ਼ਤ ਮਿਲ ਸਕਦੀ ਹੈ ਤਾਂ ਏਥੇ ਕਿਉਂ ਨਹੀਂ। ਗੁਜਰਾਤ ਵਿੱਚ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਖ਼ਰਾਬ ਹੈ, ਪਰ ਅਗਲੇ ਸਮੇਂ ਵਿੱਚ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਜਰਾਤ ਦੀ ਬਦਹਾਲੀ ਲਈ ਭਾਜਪਾ ਤੇ ਕਾਂਗਰਸ ਦੋਵੇਂ ਜਿ਼ੰਮੇਵਾਰ ਹਨ। ਪਿਛਲੇ 27 ਸਾਲਾਂ ਤੋਂ ਭਾਜਪਾ ਸਰਕਾਰ ਹੈ ਅਤੇ ਇਸ ਦੌਰਾਨ ਕਾਂਗਰਸ ਨਾਲ ਉਸ ਦੀ ਦੋਸਤੀ ਰਹੀ ਹੈ।ਕਹਿੰਦੇ ਹਨ ਕਿ ਕਾਂਗਰਸ ਭਾਜਪਾ ਦੀ ਜੇਬ ਵਿੱਚ ਹੈ, ਭਾਜਪਾ ਜਿਵੇਂ ਚਾਹੁੰਦੀ ਹੈ, ਕਾਂਗਰਸ ਉਸੇ ਤਰ੍ਹਾਂ ਕਰਦੀ ਹੈ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਕੋਰੋਨਾ ਦੇ ਕਾਲ ਵਿੱਚ ਪਿਛਲੇ ਇਕ ਸਾਲ ਵਿੱਚਗੁਜਰਾਤ ਨੂੰ ਅਨਾਥ ਛੱਡ ਦਿੱਤਾ ਗਿਆ ਤੇ ਗੁਜਰਾਤੀਆਂ ਦੀ ਸੁੱਧ ਲੈਣ ਵਾਲਾ ਕੋਈ ਨਹੀਂ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਨੂੰ 8.2 ਕਰੋੜ ਡਾਲਰ ਦੇ ਐਂਟੀ-ਸ਼ਿਪ ਹਾਰਪੂਨ ਮਿਜ਼ਾਈਲ ਸੌਦੇ ਨੂੰ ਅਮਰੀਕਾ ਵੱਲੋਂ ਮਨਜ਼ੂਰੀ
ਜਮਨਾ ਪ੍ਰਦੂਸ਼ਣ ਉੱਤੇ ਐਨ ਜੀ ਟੀ ਵੱਲੋਂ ਫਿਟਕਾਰ
ਚਾਰਜਸ਼ੀਟ ਵਿੱਚ ਖੁਲਾਸਾ : ਸਾਗਰ ਪਹਿਲਵਾਨ ਤੇ ਉਸ ਦੇ ਦੋਸਤਾਂ ਨੂੰ ਸੁਸ਼ੀਲ ਅਤੇ ਹੋਰਨਾਂ ਨੇ 30-40 ਮਿੰਟ ਬੁਰੀ ਤਰ੍ਹਾਂ ਕੁੱਟਿਆ
ਬਾਂਦੀਪੋਰਾ ਵਿੱਚ ਪਾਕਿਸਤਾਨੀ ਅੱਤਵਾਦੀ ਬਾਬਰ ਅਲੀ ਮਾਰਿਆ ਗਿਆ
ਉਮਰ ਅਬਦੁੱਲਾ ਕਹਿੰਦੈ: ਜੰਮੂ-ਕਸ਼ਮੀਰ ਦਾ ਜੋ ਵੀ ਵਿਕਾਸ ਹੋਇਆ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੋਇਐ
ਦਿੱਲੀ ਦੇ ਵਿਧਾਇਕਾਂ ਨੂੰ ਤਨਖਾਹ-ਭੱਤੇ ਵਜੋਂ ਹਰ ਮਹੀਨੇ 90 ਹਜ਼ਾਰ ਰੁਪਏ ਮਿਲਣਗੇ
ਰਾਹੁਲ ਗਾਂਧੀ ਦੀ ਬਰੇਕ ਫਾਸਟ ਮੀਟਿੰਗ ਵਿੱਚ ਸੌ ਤੋਂ ਵੱਧ ਪਾਰਲੀਮੈਂਟ ਮੈਂਬਰ ਸ਼ਾਮਿਲ
ਕਾਲਾ ਜਠੇੜੀ ਦੇ ਨਾਲ ਗੈਂਗਸਟਰ ਅਨੁਰਾਧਾ ਵੀ ਗ੍ਰਿਫਤਾਰ
ਭਾਰਤ ਅਤੇ ਚੀਨ ਵਿਚਾਲੇ ਹਾਟ ਲਾਈਨ ਸਥਾਪਤ
ਸ਼ਿਵ ਸੈਨਾ ਦੀ ਟਿੱਪਣੀ ਉੱਤੇ ਉਧਵ ਭੜਕਿਆ : ਅਸੀਂ ਮੁੜ ਕੇ ਏਡਾ ਥੱਪੜ ਮਾਰਾਂਗੇ ਕਿ ਅਗਲਾ ਪੈਰਾਂ ਉੱਤੇ ਖੜਾ ਨਹੀਂ ਰਹਿ ਪਾਵੇਗਾ