Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਕੋਵਿਡ ਦੇ ਸੈਂਪਲ ਲੈਣ ਦਾ ਟਾਰਗੈਟ ਪੂਰਾ ਕਰਨ ਲਈ ਫਰਾਡ ਹੀ ਕਰ ਦਿੱਤਾ ਗਿਆ

June 15, 2021 02:11 AM

*ਗੁਜਰਾਤ ਵਿੱਚ ਕੋਵਿਡ ਦੀ ਜਾਂਚ ਦਾ ਜ਼ਬਰਦਸਤ ਘੋਟਾਲਾ

ਰਾਜਕੋਟ, 14 ਜੂਨ (ਪੋਸਟ ਬਿਊਰੋ)- ਗੁਜਰਾਤ ਵਿੱਚ ਕੋਵਿਡ-19 ਮਹਾਮਾਰੀ ਬਾਰੇ ਆਰ ਟੀ ਪੀ ਸੀ ਆਰ ਜਾਂਚ ਕਰਨ ਦੇ ਨਾਂਅ ਉੱਤੇ ਇੱਕ ਵੱਡਾ ਘੋਟਾਲਾ ਸਾਹਮਣੇ ਹੋਇਆ ਪਤਾ ਲੱਗਾ ਹੈ। ਸੈਂਪਲ ਦੇ ਨਾਲ ਸਿਹਤ ਮੁਲਾਜ਼ਮਾਂ ਦੇ ਹੀ ਮੋਬਾਈਲ ਨੰਬਰ ਨੂੰ ਰਿਕਾਰਡ ਵਿੱਚ ਦਰਜ ਕਰ ਕੇ ਇਹ ਘੋਟਾਲਾਕੀਤਾ ਗਿਆ ਹੈ ਅਤੇ ਇਸ ਦੀ ਗਿਣਤੀ ਇੱਕ-ਦੋ ਨਹੀਂ, ਬਲਕਿ ਹਜ਼ਾਰਾਂ ਵਿੱਚ ਹੈ। ਹੈਰਾਨੀ ਵਾਲਾ ਤੱਥ ਇਹ ਹੈ ਕਿ ਧੋਰਾਜੀ ਦੇ ਇੱਕ ਪਿੰਡ ਦੀ ਔਰਤ ਦੇ ਮੋਬਾਈਲ ਨੰਬਰ ਤੋਂ ਹਰ ਸੂਬੇ ਵਿੱਚ 270 ਸੈਂਪਲ ਦਰਜ ਕੀਤੇ ਗਏ ਮਿਲੇ ਹਨ, ਜਸ ਕਿ ਮੀਡੀਆ ਨੂੰ ਉਸ ਨੇ ਦੱਸਿਆ ਕਿ ਉਸ ਨੇ ਅੱਜ ਤਕ ਕੋਈ ਸੈਂਪਲ ਹੀ ਨਹੀਂ ਦਿੱਤਾ, ਇੱਕ ਵਾਰ ਵੈਕਸੀਨ ਜ਼ਰੂਰ ਲਗਵਾਉਣ ਗਈ ਸੀ। ਇਸੇ ਤਰ੍ਹਾਂ ਰਾਜਕੋਟ ਵਿੱਚ ਸਿਹਤ ਵਿਭਾਗ ਦੇ 26 ਮੁਲਾਜ਼ਮਾਂ ਦੇ ਮੋਬਾਈਲ ਨੰਬਰਾਂ ਦੀ ਵਰਤੋਂ 1073 ਸੈਂਪਲਾਂ ਵਿੱਚ ਕੀਤੀ ਗਈ ਅਤੇ ਅਹਿਮਦਾਬਾਦ ਦੀ ਇੱਕ ਤਹਿਸੀਲ ਵਿੱਚ ਤੀਹ ਆਸ਼ਾ ਵਰਕਰਾਂ ਦੇ ਨੰਬਰਾਂ ਉੱਤੇ 1857 ਸੈਂਪਲ ਲਏ ਗਏ, ਜਦ ਕਿ ਮਹੇਸਾਣਾ ਵਿੱਚ 140 ਸੈਂਪਲ ਸਿਹਤ ਮੁਲਾਜ਼ਮਾਂ ਦੇ ਮੋਬਾਈਲ ਨੰਬਰਾਂ ਤੋਂ ਹੀ ਭੇਜੇ ਗਏ।
ਮਿਲੀ ਜਾਣਕਾਰੀ ਅਨੁਸਾਰ ਇਸ ਜਾਂਚ ਟੀਮ ਨੂੰ ਰਾਜਕੋਟ ਦੇ ਇਲਾਵਾ ਦੂਸਰੇ ਜ਼ਿਲ੍ਹਿਆਂ ਦੀ ਸੂਚੀ ਵਿੱਚ ਵੀ 60 ਹਜ਼ਾਰ ਸੈਂਪਲਾਂ ਵਿੱਚ ਗੜਬੜ ਨਜ਼ਰ ਆਈ ਹੈ। ਇੱਕ ਮੋਬਾਈਲ ਨੰਬਰ ਅਜਿਹਾ ਮਿਲਿਆ ਹੈ, ਜਿਸ ਉੱਤੇ 270 ਸੈਂਪਲ ਜਾਂਚ ਲਈ ਭੇਜੇ ਗਏ, ਇਨ੍ਹਾਂ 270 ਸੈਂਪਲਾਂ ਵਿੱਚ ਨਾਂਅ ਅਤੇ ਪਤੇ ਵੱਖ-ਵੱਖ ਸਨ, ਪਰ ਮੋਬਾਈਲ ਨੰਬਰ ਇੱਕ ਹੀ ਸੀ। ਇਹ ਨੰਬਰ ਧੋਰਾਜੀ ਦੇ ਇੱਕ ਪਿੰਡ ਦੀ ਔਰਤ ਦਾ ਨਿਕਲਿਆ। ਮਿਲੇ ਡਾਟਾ ਵਿੱਚ 1073 ਸੈਂਪਲ ਅਜਿਹੇ ਮਿਲੇ ਜੋ 26 ਮੋਬਾਈਲ ਨੰਬਰਾਂ ਉੱਤੇ ਦਰਜ ਹਨ। ਇਹ ਸਾਰੇ 26 ਮੋਬਾਈਲ ਨੰਬਰ ਰਾਜਕੋਟ ਦੇ ਸਿਹਤ ਮੁਲਾਜ਼ਮਾਂ ਦੇ ਨਿਕਲੇ। ਆਰ ਟੀ ਪੀ ਸੀ ਆਰ ਸੈਂਪਲ ਦੇ ਨਾਲ ਦਰਜ ਨੱਬੇ ਮੋਬਾਈਲ ਨੰਬਰ ਗਲਤ ਮਿਲੇ, ਪਰ ਇਨ੍ਹਾਂ ਦੀ ਜਾਂਚ ਰਿਪੋਰਟ ਦਾ ਨਤੀਜਾ ਨੈਗੇਟਿਵ ਮਿਲਿਆ। ਅਹਿਮਦਾਬਾਦ ਦੀ ਇੱਕ ਤਹਿਸੀਲ ਵਿੱਚ 1857 ਸੈਂਪਲ ਤੀਹ ਆਸ਼ਾ ਵਰਕਰਾਂ ਦੇ ਮੋਬਾਈਲ ਨੰਬਰਾਂਉੱਤੇ ਦਰਜ ਮਿਲੇ। ਮੀਡੀਆ ਟੀਮ ਨੇ ਪੜਤਾਲ ਦੇ ਲਈ ਫੋਨ ਕਰਦੇ ਹੀ ਸਿਹਤ ਮੁਲਾਜ਼ਮ ਘਬਰਾ ਗਏ ਅਤੇ ਫੋਨ ਕੱਟ ਦਿੱਤੇ, ਪਰ ਮੀਡੀਆ ਦੇ ਕੋਲ ਸਿਹਤ ਮੁਲਾਜ਼ਮਾਂ ਦੇ ਨਾਂਅ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼