Welcome to Canadian Punjabi Post
Follow us on

05

August 2021
 
ਭਾਰਤ

ਰਾਮ ਮੰਦਰ ਲਈ ਜ਼ਮੀਨ ਦੀ ਖਰੀਦ ਵਿੱਚ ਘੋਟਾਲੇ ਲਈ ਰਾਮ ਮੰਦਰ ਟਰੱਸਟ ਉਤੇ ਭਿ੍ਰਸ਼ਟਾਚਾਰ ਦਾ ਦੋਸ਼

June 15, 2021 02:09 AM

* ਦੋ ਕਰੋੜ ਦੀ ਜ਼ਮੀਨ ਸਾਢੇ ਅਠਾਰਾਂ ਕਰੋੜ ਦੀ ਖਰੀਦੀ ਗਈ

ਅਯੁੱਧਿਆ, 14 ਜੂਨ (ਪੋਸਟ ਬਿਊਰੋ)- ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਤੇਜ ਨਾਰਾਇਣ ਉਰਫ ਪਾਂਡੇ ਪਵਨ ਨੇ ਸ੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਉੱਤੇ ਜ਼ਮੀਨ ਦੀ ਖਰੀਦ ਵਿੱਚ ਭਿ੍ਰਸ਼ਟਾਚਾਰ ਦਾ ਦੋਸ਼ ਲਾਇਆ ਤੇ ਕਿਹਾ ਕਿ ਦੋ ਕਰੋੜ ਰੁਪਏ ਵਿੱਚ ਬੈਨਾਮਾ ਕਰਵਾਈ ਜ਼ਮੀਨ ਦਾ 10 ਮਿੰਟ ਦੇ ਅੰਦਰ 18.50 ਕਰੋੜ ਰੁਪਏ ਵਿੱਚ ਰਜਿਸਟਰਡ ਐਗਰੀਮੈਂਟ ਕਰ ਦਿੱਤਾ ਗਿਆ ਹੈ, ਜਿਹੜਾ ਸਾਫ ਫਰਾਡ ਜਾਪਦਾ ਹੈ।
ਇਹ 12,080 ਵਰਗ ਮੀਟਰ ਜ਼ਮੀਨ ਇਸ ਜਿ਼ਲੇ ਦੀ ਸਦਰ ਤਹਿਸੀਲ ਦੇ ਖੇਤਰ ਦੇ ਬਾਗ ਬਿਜੈਸੀ ਵਿੱਚ ਹੈ। ਪਾਂਡੇ ਪਵਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਦਰ ਦੇ ਨਾਂਅ ਉੱਤੇ ਕੀਤੇ ਗਏ ਭਿ੍ਰਸ਼ਟਾਚਾਰ ਦੀ ਸੀ ਬੀ ਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾਨੇ ਟਵੀਟ ਕਰ ਕੇ ਕਿਹਾ: “ਹੇ ਰਾਮ, ਇਹ ਕਿਹੋ ਜਿਹੇ ਦਿਨ, ਤੁਹਾਡੇ ਨਾਂਅ ਉੱਤੇ ਚੰਦੇ ਲੈ ਕੇ ਘੋਟਾਲੇ ਹੋ ਰਹੇ ਹਨ। ਬੇਸ਼ਰਮ ਲੁਟੇਰੇ ਆਸਥਾ ਨੂੰ ਵੇਚ ਕੇ ‘ਰਾਵਣ’ ਵਾਂਗ ਹੰਕਾਰ ਵਿੱਚ ਮਦਮਸਤ ਹਨ।” ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਸੰਜੇ ਸਿੰਘ ਨੇ ਇਸ ਮੁੱਦੇ ਨੂੰ ਲੈ ਕੇ ਟਰੱਸਟ ਅਤੇ ਸਰਕਾਰ ਉੱਤੇ ਸਵਾਲ ਉਠਾਏ ਹਨ। ਸੰਜੇ ਸਿੰਘ ਨੇ ਕਿਹਾ, ‘ਰਵੀ ਮੋਹਨ ਤਿਵਾੜੀ ਅਤੇ ਸੁਲਤਾਨ ਅੰਸਾਰੀ ਨੇ ਸ਼ਾਮ 7.10 ਵਜੇ ਦੋ ਕਰੋੜ ਰੁਪਏ ਦੀ ਜ਼ਮੀਨ ਖਰੀਦੀ ਅਤੇ ਸ਼ਾਮ 7.15 ਵਜੇ ਹੀ ਰਾਮ ਜਨਮ ਭੂਮੀ ਟਰੱਸਟ ਦੇ ਚੰਪਤ ਰਾਏ ਨੇ 18.5 ਕਰੋੜ ਰੁਪਏ ਵਿੱਚ ਉਨ੍ਹਾਂ ਤੋਂ ਇਹ ਜ਼ਮੀਨ ਟਰੱਸਟ ਵਾਸਤੇ ਖਰੀਦ ਲਈ। ਦੁਨੀਆ ਵਿੱਚ ਕਿਤੇ ਵੀ 5.50 ਲੱਖ ਰੁਪਏ ਪ੍ਰਤੀ ਸੈਕਿੰਡ ਜ਼ਮੀਨ ਮਹਿੰਗੀ ਹੁੰਦੀ ਦੇਖੀ ਹੈ?
ਓਧਰ ਪਵਨ ਪਾਂਡੇ ਨੇ ਕਿਹਾ ਕਿ ਇਹ ਜ਼ਮੀਨ ਰਵੀ ਮੋਹਨ ਤਿਵਾੜੀ ਨਾਂਅ ਦੇ ਇੱਕ ਸਾਧੂ ਅਤੇ ਸੁਲਤਾਨ ਅੰਸਾਰੀ ਨੇ ਬੈਨਾਮਾ ਕਰਕੇ ਲਈ ਸੀ। ਠੀਕ 10 ਮਿੰਟ ਬਾਅਦ ਇਸੇ ਜ਼ਮੀਨ ਦਾ ਰਾਮ ਜਨਮ ਭੂਮੀ ਟਰੱਸਟ ਦੇ ਜਨਰਲ ਸੈਕਟਰੀ ਚੰਪਤ ਰਾਏ ਦੇ ਨਾਂਅ 18.50 ਕਰੋੜ ਵਿੱਚ ਰਜਿਸਟਰਡ ਐਗਰੀਮੈਂਟ ਕਰ ਦਿੱਤਾ ਗਿਆ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸੈਕਟਰੀ ਚੰਪਤ ਰਾਏ ਦਾ ਕਹਿਣਾ ਹੈ ਕਿ ਅਸੀਂ ਇਸ ਦੀ ਸਟੱਡੀ ਕਰਾਂਗੇ, ਇਸ ਦੇ ਬਾਅਦ ਕੁਝ ਕਹਾਂਗੇ। ਸਾਡੇ ਉੱਤੇ ਦੋਸ਼ ਲੱਗਦੇ ਰਹਿੰਦੇ ਹਨ। ਮਹਾਤਮਾ ਗਾਂਧੀ ਦੀ ਹੱਤਿਆ ਦਾ ਦੋਸ਼ ਵੀ ਲੱਗਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਨੂੰ 8.2 ਕਰੋੜ ਡਾਲਰ ਦੇ ਐਂਟੀ-ਸ਼ਿਪ ਹਾਰਪੂਨ ਮਿਜ਼ਾਈਲ ਸੌਦੇ ਨੂੰ ਅਮਰੀਕਾ ਵੱਲੋਂ ਮਨਜ਼ੂਰੀ
ਜਮਨਾ ਪ੍ਰਦੂਸ਼ਣ ਉੱਤੇ ਐਨ ਜੀ ਟੀ ਵੱਲੋਂ ਫਿਟਕਾਰ
ਚਾਰਜਸ਼ੀਟ ਵਿੱਚ ਖੁਲਾਸਾ : ਸਾਗਰ ਪਹਿਲਵਾਨ ਤੇ ਉਸ ਦੇ ਦੋਸਤਾਂ ਨੂੰ ਸੁਸ਼ੀਲ ਅਤੇ ਹੋਰਨਾਂ ਨੇ 30-40 ਮਿੰਟ ਬੁਰੀ ਤਰ੍ਹਾਂ ਕੁੱਟਿਆ
ਬਾਂਦੀਪੋਰਾ ਵਿੱਚ ਪਾਕਿਸਤਾਨੀ ਅੱਤਵਾਦੀ ਬਾਬਰ ਅਲੀ ਮਾਰਿਆ ਗਿਆ
ਉਮਰ ਅਬਦੁੱਲਾ ਕਹਿੰਦੈ: ਜੰਮੂ-ਕਸ਼ਮੀਰ ਦਾ ਜੋ ਵੀ ਵਿਕਾਸ ਹੋਇਆ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੋਇਐ
ਦਿੱਲੀ ਦੇ ਵਿਧਾਇਕਾਂ ਨੂੰ ਤਨਖਾਹ-ਭੱਤੇ ਵਜੋਂ ਹਰ ਮਹੀਨੇ 90 ਹਜ਼ਾਰ ਰੁਪਏ ਮਿਲਣਗੇ
ਰਾਹੁਲ ਗਾਂਧੀ ਦੀ ਬਰੇਕ ਫਾਸਟ ਮੀਟਿੰਗ ਵਿੱਚ ਸੌ ਤੋਂ ਵੱਧ ਪਾਰਲੀਮੈਂਟ ਮੈਂਬਰ ਸ਼ਾਮਿਲ
ਕਾਲਾ ਜਠੇੜੀ ਦੇ ਨਾਲ ਗੈਂਗਸਟਰ ਅਨੁਰਾਧਾ ਵੀ ਗ੍ਰਿਫਤਾਰ
ਭਾਰਤ ਅਤੇ ਚੀਨ ਵਿਚਾਲੇ ਹਾਟ ਲਾਈਨ ਸਥਾਪਤ
ਸ਼ਿਵ ਸੈਨਾ ਦੀ ਟਿੱਪਣੀ ਉੱਤੇ ਉਧਵ ਭੜਕਿਆ : ਅਸੀਂ ਮੁੜ ਕੇ ਏਡਾ ਥੱਪੜ ਮਾਰਾਂਗੇ ਕਿ ਅਗਲਾ ਪੈਰਾਂ ਉੱਤੇ ਖੜਾ ਨਹੀਂ ਰਹਿ ਪਾਵੇਗਾ