Welcome to Canadian Punjabi Post
Follow us on

05

August 2021
 
ਕੈਨੇਡਾ

ਵੈਂਸ ਨਾਲ ਗੌਲਫ ਖੇਡਣ ਗਏ ਮਿਲਟਰੀ ਦੇ ਆਲ੍ਹਾ ਅਧਿਕਾਰੀਆਂ ਨੇ ਨਾਸਮਝੀ ਦਾ ਦਿੱਤਾ ਹੈ ਸਬੂਤ : ਫਰੀਲੈਂਡ

June 15, 2021 01:27 AM

ਓਟਵਾ, 14 ਜੂਨ (ਪੋਸਟ ਬਿਊਰੋ) : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਜਿਨਸੀ ਦੋਸ਼ਾਂ ਕਾਰਨ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਡਿਫੈਂਸ ਚੀਫ ਜਨਰਲ ਜੌਨਾਥਨ ਵੈਂਸ ਨਾਲ ਗੌਲਫ ਖੇਡਣ ਗਏ ਮਿਲਟਰੀ ਦੇ ਆਲ੍ਹਾ ਅਧਿਕਾਰੀਆਂ ਨੇ ਬੜੀ ਹੀ ਨਾਸਮਝੀ ਦਾ ਸਬੂਤ ਦਿੱਤਾ ਹੈ।
ਫਰੀਲੈਂਡ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਸੁਣ ਕੇ ਬਹੁਤ ਹੀ ਨਿਰਾਸ਼ਾ ਹੋਈ ਕਿ ਲੈਫਟੀਨੈਂਟ ਜਨਰਲ ਮਾਈਕਲ ਰੂਲੋ ਤੇ ਵਾਈ ਐਡਮਿਰਲ ਕ੍ਰੇਗ ਬੇਨਜ਼ ਜੂਨ ਦੇ ਸੁ਼ਰੂ ਵਿੱਚ ਗੌਲਫ ਖੇਡਣ ਲਈ ਓਟਵਾ ਕਲੱਬ, ਜੋ ਕਿ ਮਿਲਟਰੀ ਮੈਂਬਰਜ਼ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਣਾਇਆ ਗਿਆ ਹੈ, ਵਿੱਚ ਵੈਂਸ ਨੂੰ ਮਿਲੇ ਸੀ।ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਫੌਜ ਵਿੱਚ ਕੰਮ ਕਰਨ ਵਾਲੇ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਭਾਵਨਾਵਾਂ ਦੀ ਉਹ ਕਦਰ ਕਰਦੀ ਹੈ ਪਰ ਕੈਨੇਡੀਅਨ ਆਰਮਡ ਫੋਰਸਿਜ਼ (ਸੀਏਐਫ) ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੇ ਵੀ ਇਹ ਸੱਭ ਵੇਖਿਆ ਸੁਣਿਆ ਹੋਵੇਗਾ ਤੇ ਉਨ੍ਹਾਂ ਨੂੰ ਆਪਣੇ ਜਾਂ ਆਪਣੇ ਵਰਗੀਆਂ ਨਾਲ ਇਨਸਾਫ ਹੋਣ ਦੀ ਕਿੰਨੀ ਕੁ ਉਮੀਦ ਬਚੇਗੀ।
ਇੱਥੇ ਦੱਸਣਾ ਬਣਦਾ ਹੈ ਕਿ ਫਰਵਰੀ ਵਿੱਚ ਵੈਂਸ ਦੇ ਰਿਟਾਇਰ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਦੇ ਸਬੰਧ ਵਿੱਚ ਜਿਹੜੀ ਜਾਂਚ ਮਿਲਟਰੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਰੂਲੋ ਉਸ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕੋਲ ਸੀਏਐਫ ਦੇ ਉੱਘੇ ਪੁਲਿਸ ਅਧਿਕਾਰੀ ਪ੍ਰੋਵੋਸਟ ਮਾਰਸ਼ਲ ਬ੍ਰਿਗੇਡੀਅਰ ਜਨਰਲ ਸਾਇਮਨ ਟਰੂਡੋ ਨੂੰ ਹੁਕਮ ਜਾਰੀ ਕਰ ਸਕਦੇ ਹਨ। 2013 ਵਿੱਚ ਨੈਸਨਲ ਡਿਫੈੱਸ ਐਕਟ ਵਿੱਚ ਤਬਦੀਲੀਆਂ ਹ’ਣ ਕਾਰਨ ਇਨ੍ਹਾਂ ਹੁਕਮਾਂ ਵਿੱਚ ਉਚੇਚੇ ਤੌਰ ਉੱਤੇ ਕਿਸੇ ਜਾਂਚ ਦੇ ਸਬੰਧ ਵਿੱਚ ਲਿਖਤੀ ਤੌਰ ਉੱਤੇ ਹਦਾਇਤਾਂ ਜਾਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾ ਸਕਦੇ ਹਨ।
ਇੱਕ ਬਿਆਨ ਵਿੱਚ ਸੀਏਐਫ ਨੇ ਆਖਿਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹਨ ਤੇ ਅਗਲੀ ਕਾਰਵਾਈ ਲਈ ਹੋਰ ਤੱਥ ਇੱਕਠੇ ਕਰਨਗੇ।ਇਸ ਦੌਰਾਨ ਕੰਜ਼ਰਵੇਟਿਵ ਆਗੂ ਓਟੂਲ ਨੇ ਵੀ ਮਾਮਲੇ ਉੱਤੇ ਸਖ਼ਤ ਇਤਰਾਜ਼ ਪ੍ਰਗਟਾਇਆ ਤੇ ਆਖਿਆ ਕਿ ਇਸ ਦੀ ਸਾਰੀ ਜਿ਼ੰਮੇਵਾਰੀ ਲਿਬਰਲ ਸਰਕਾਰ ਦੀ ਹੈ। ਉਨ੍ਹਾਂ ਰੱਖਿਆ ਮੰਤਰੀ ਹਰਜੀਤ ਸੱਜਣ ਉੱਤੇ ਵੀ ਦੋਸ਼ ਲਾਉਂਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਕੋਈ ਯੋਗ ਅਗਵਾਈ ਨਹੀਂ ਦਿੱਤੀ ਜਾ ਰਹੀ।    

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡੈਲਟਾ ਵੇਰੀਐਂਟ ਦੀ ਬਦੌਲਤ ਬੀ ਸੀ ਵਿੱਚ ਹਰ ਸੱਤਵੇਂ ਤੋਂ ਦਸਵੇਂ ਦਿਨ ਵੱਧ ਰਹੇ ਹਨ ਕੋਵਿਡ-19 ਦੇ ਮਾਮਲੇ
ਕੈਨੇਡੀਅਨ ਪਾਰਟੀਆਂ ਅੰਦਰਖਾਤੇ ਕਰ ਰਹੀਆਂ ਹਨ ਚੋਣਾਂ ਦੀਆਂ ਤਿਆਰੀਆਂ?
ਮਾਂਟਰੀਅਲ ਵਿੱਚ ਚੱਲੀਆਂ ਗੋਲੀਆਂ, 3 ਹਲਾਕ
ਅਜੇ ਵੀ ਵਿਰੋਧੀਆਂ ਤੋਂ ਅੱਗੇ ਹਨ ਟਰੂਡੋ ਦੇ ਲਿਬਰਲ : ਰਿਪੋਰਟ
ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ ਕੋਵਿਡ-19 ਵੈਕਸੀਨ ਦੀਆਂ 2·3 ਮਿਲੀਅਨ ਡੋਜ਼ਾਂ
ਫੋਰਟਿਨ ਉੱਤੇ ਲੱਗੇ ਦੋਸ਼ਾਂ ਬਾਰੇ ਕਾਰਜਕਾਰੀ ਡਿਫੈਂਸ ਚੀਫ ਦੇ ਨੋਟਸ ਤੋਂ ਝਲਕੀ ਫੌਜੀ ਅਧਿਕਾਰੀਆਂ ਦੀ ਕਸ਼ਮਕਸ਼
ਡੈਲਟਾ ਵੇਰੀਐਂਟ ਕਾਰਨ ਕੈਨੇਡਾ ਵਿੱਚ ਆ ਸਕਦੀ ਹੈ ਚੌਥੀ ਵੇਵ : ਟੈਮ
ਦੂਜੀ ਛਿਮਾਹੀ ਵਿੱਚ ਅਰਥਚਾਰੇ ਦੀ ਸਥਿਤੀ ਮਜ਼ਬੂਤ ਹੋਣ ਦੀ ਉਮੀਦ : ਸਟੈਟਸਕੈਨ
ਜਦੋਂ ਮੈਨੀਕੁਇਨ ਸਮਝ ਕੇ ਮਹਿਲਾ ਦੀ ਲਾਸ਼ ਕੂੜੇਦਾਨ ਵਿੱਚ ਸੁੱਟੀ ਗਈ
ਐਕਸਪਾਇਰ ਹੋਣ ਤੋਂ ਪਹਿਲਾਂ ਲੋਕਾਂ ਨੂੰ ਮੌਡਰਨਾ ਦੇ ਸ਼ੌਟਸ ਲੈਣ ਦੀ ਦਿੱਤੀ ਜਾ ਰਹੀ ਹੈ ਸਲਾਹ