Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਭਾਰਤ

ਪੱਛਮੀ ਬੰਗਾਲ ਦੇ ਭਾਜਪਾ ਵਰਕਰ ਕਹਿਣ ਲੱਗ ਪਏ: ਸਾਥੋਂ ਗਲਤੀ ਹੋ ਗਈ, ਮਮਤਾ ਦਾ ਕੋਈ ਮੇਲ ਨਹੀਂ

June 14, 2021 08:13 AM

* ਸਪੀਕਰ ਲਾ ਕੇ ਲੋਕਾਂ ਤੋਂ ਮੁਆਫੀ ਮੰਗਦੇ ਘੁੰਮਣ ਲੱਗੇ


ਕੋਲਕਾਤਾ, 13 ਜੂਨ, (ਪੋਸਟ ਬਿਊਰੋ)- ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਨੇਤਾ ਫਿਰ ਓਸੇ ਪਾਰਟੀ ਵੱਲ ਮੁੜਨ ਲੱਗੇ ਹਨ। ਇਸ ਦੌਰਾਨ ਇਹੋ ਜਿਹੇ ਦਲ-ਬਦਲੂ ਵਰਕਰ ਅਤੇ ਆਗੂ ਵਿਧਾਨ ਸਭਾ ਚੋਣਾਂ ਦੇ ਦੌਰਾਨ ਭਾਜਪਾ ਦਾ ਸਮਰਥਨ ਕਰਨ ਦੇ ਲਈ ਗਲੀ-ਗਲੀ ਘੁੰਮ ਕੇ ਪਛਤਾਵਾ ਜ਼ਾਹਰ ਕਰਦੇ ਫਿਰ ਰਹੇ ਹਨ।ਹੁਗਲੀ ਜਿ਼ਲੇ ਦੇ ਧਨਿਆਖਲੀ ਤੋਂ ਬੀਰਭੂਮ ਜਿ਼ਲੇਦੇ ਲਾਭਪੁਰ, ਬੋਲਪੁਰ ਅਤੇ ਸੈਂਥੀਆ ਤੱਕ ਇਹ ਭਾਜਪਾ ਵਰਕਰ ਈ-ਰਿਕਸ਼ਾ ਉੱਤੇ ਸਪੀਕਰ ਲਾ ਕੇ ਘੁੰਮ ਰਹੇ ਹਨ ਤੇ ਲੋਕਾਂ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਕੋਲੋਂ ਭਾਜਪਾ ਨੂੰ ਸਮਝਣ ਵਿਚ ਗਲਤੀ ਹੋ ਗਈ ਸੀ।
ਦੂਸਰੇ ਪਾਸੇ ਮੀਡੀਆ ਰਿਪੋਰਟਾਂ ਅਨੁਸਾਰ ਭਾਜਪਾ ਨੇ ਦੋਸ਼ ਲਾਇਆ ਹੈ ਕਿ ਤ੍ਰਿਣਮੂਲ ਕਾਂਗਰਸ (ਟੀਐਮਸੀ) ਵੱਲੋਂ ਉਸ ਦੇ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ ਤੇ ਭਾਜਪਾ ਵਰਕਰਾਂ ਵੱਲੋਂ ਮੁਆਫੀ ਮੰਗਣ ਦਾ ਕਾਰਨ ਇਹ ਹੀ ਹੈ। ਇਸ ਤੋਂ ਪਹਿਲਾਂ ਭਾਜਪਾ ਵਿਚ ਗਏ ਸੀਨੀਅਰ ਆਗੂ ਮੁਕੁਲ ਰਾਏ ਪਿਛਲੇ ਸ਼ੁੱਕਰਵਾਰ ਵਾਪਸ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਤੇਪਾਰਟੀ ਛੱਡ ਕੇ ਭਾਜਪਾ ਵਿੱਚ ਗਏ ਸਾਬਕਾ ਮੰਤਰੀ ਰਾਜੀਵ ਬੈਨਰਜੀ ਵੀ ਵਾਪਸ ਆ ਰਹੇ ਹਨ। ਉਹ ਪਿਛਲੇ ਸ਼ਨੀਵਾਰ ਤ੍ਰਿਣਮੂਲ ਕਾਂਗਰਸ ਦੇ ਸੂਬਾ ਜਨਰਲ ਸੈਕਟਰੀ ਕੁਨਾਲ ਘੋਸ਼ ਨੂੰ ਉਸ ਦੀ ਰਿਹਾਇਸ਼ ਉੱਤੇ ਮਿਲੇ ਅਤੇ ਤ੍ਰਿਣਮੂਲ ਕਾਂਗਰਸਵਿੱਚ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਉਂਜ ਰਾਜੀਵ ਬੈਨਰਜੀ ਨੇ ਇਸ ਨੂੰ ਆਮ ਦੋਸਤਾਨਾਂ ਮੁਲਾਕਾਤ ਦੱਸਿਆ, ਪਰ ਨਾਲ ਉਨ੍ਹਾਂ ਨੇ ਚੋਣਾਂ ਮੌਕੇ ਪਾਰਟੀ ਦਾ ਵਿਰੋਧ ਕਰਨ ਅਤੇ ਭਾਜਪਾ ਵਿੱਚ ਜਾਣ ਦਾ ਆਪਣੇ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਵਿੱਚ ਬਚਾਅ ਕੀਤਾ ਹੈ।
ਰਾਜੀਵ ਬੈਨਰਜੀ ਨੇ ਕਿਹਾ, ‘ਮੈਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਉੱਤਰੀ ਕੋਲਕਾਤਾ ਗਿਆ ਸੀ। ਮੇਰਾ ਵੱਡਾ ਭਰਾ ਅਤੇ ਲੰਮੇ ਸਮੇਂ ਦਾ ਮਿੱਤਰ ਕੁਨਾਲ ਘੋਸ਼ ਵੀ ਨੇੜੇ ਹੀ ਸੀ, ਮੈਂ ਉਸ ਨੂੰ ਬੁਲਾਇਆ ਤੇ ਉਸ ਨੂੰ ਮਿਲਿਆ।ਓਥੇ ਕੋਈ ਵੀ ਰਾਜਨੀਤਕ ਵਿਚਾਰ ਨਹੀਂ ਹੋਈ। ਮੈਂ ਕੁਝ ਮੁੱਦਿਆਂ ਦੀ ਗੱਲ ਕੀਤੀ ਹੈ। ਮੈਂ ਆਪਣੀ ਪਾਰਟੀ ਨੂੰ ਪਹਿਲਾਂ ਹੀ ਇਨ੍ਹਾਂ ਬਾਰੇ ਦੱਸ ਚੁੱਕਾ ਹਾਂ।’ ਉਸ ਦੇ ਸ਼ਬਦਾਂ ਤੋਂ ਸਾਫ ਜ਼ਾਹਰ ਹੈ ਕਿ ਟੀ ਐੱਮ ਸੀ ਵਿੱਚ ਵਾਪਸ ਆ ਰਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਭਾਜਪਾ ਵਰਕਰ ਜਨਤਕ ਮੀਟਿੰਗਾਂ ਕਰ ਕੇ ਤ੍ਰਿਣਮੂਲ ਕਾਂਗਰਸ ਤੋਂ ਮੁਆਫੀ ਮੰਗਦੇ ਪਏ ਹਨ। ਬੋਲਪੁਰ ਦੇ ਵਾਰਡ 18 ਵਿਚ ਕੀਤੇ ਜਨਤਕ ਐਲਾਨ ਵਿਚ ਕਿਹਾ ਗਿਆ ਹੈ, ‘ਸਾਨੂੰ ਭਾਜਪਾ ਨੇ ਗੁੰਮਰਾਹ ਕੀਤਾ ਸੀ। ਭਾਜਪਾ ਧੋਖੇਬਾਜ਼ ਪਾਰਟੀ ਹੈ। ਮਮਤਾ ਬੈਨਰਜੀ ਦਾ ਕੋਈ ਮੇਲ ਨਹੀਂ। ਅਸੀਂ ਉਨ੍ਹਾਂ ਦੇ ਵਿਕਾਸ ਪ੍ਰੋਗਰਾਮਾਂ ਦਾ ਹਿੱਸਾ ਬਣਨਾ ਚਾਹੁੰਦੇ ਹਾਂ।’ ਇੱਕ ਹੋਰ ਇਕੱਠ ਦੌਰਾਨ ਸੈਂਥੀਆ ਵਿੱਚ ਭਾਜਪਾ ਤੋਂ ਤ੍ਰਿਣਮੂਲ ਕਾਂਗਰਸਵਿੱਚ ਵਾਪਸ ਆਏ 300 ਵਰਕਰ ਨੇ ਜਨਤਕ ਤੌਰ ਉੱਤੇ ਕਿਹਾ: ‘ਅਸੀਂ ਗਲਤੀ ਨਾਲ ਭਾਜਪਾ ਵਿੱਚ ਗਏ ਸੀ। ਅਸੀਂ ਅੱਜ ਤੋਂ ਤ੍ਰਿਣਮੂਲ ਕਾਂਗਰਸਵਿੱਚ ਸ਼ਾਮਲ ਹੋ ਰਹੇ ਹਾਂ, ਤਾਂ ਜੋ ਅਸੀਂ ਮਮਤਾ ਬੈਨਰਜੀ ਦੇ ਵਿਕਾਸ ਕਾਰਜਾਂ ਦਾ ਸਮੱਰਥਨ ਕਰ ਸਕੀਏ।’

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ