Welcome to Canadian Punjabi Post
Follow us on

05

August 2021
 
ਪੰਜਾਬ

ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਪੀੜਤਾ ਨੇ ਬਿਆਨ ਦਰਜ ਕਰਾਏ

June 14, 2021 08:11 AM

* ਪੀੜਤਾ ਦੀ ਬੇਟੀ ਨੂੰ ਵੀ ਮੈਸੇਜ ਕਰਨ ਲੱਗ ਪਿਆ ਸੀ!


ਲੁਧਿਆਣਾ, 13 ਜੂਨ, (ਪੋਸਟ ਬਿਊਰੋ)- ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਪੀੜਤਾ ਨੇ ਇਸ ਕੇਸ ਦੀ ਜਾਂਚ ਕਰ ਰਹੇ ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲਸ (ਏ ਡੀਸੀ ਪੀ) ਜਸਕਿਰਨਜੀਤ ਸਿੰਘ ਤੇਜਾ ਕੋਲ ਬਿਆਨ ਦਰਜ ਕਰਵਾ ਦਿੱਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਡਵੀਜਨ ਨੰਬਰ 6 ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਪੀੜਤਾ ਦੇ ਬਿਆਨ ਲਏ, ਜਿਸ ਵਿਚ ਉਸ ਨੇ ਕਿਹਾ ਕਿ ਉਸ ਨਾਲ ਜੋ ਹੋਇਆ ਸੀ, ਉਹ ਬਰਦਾਸ਼ਤ ਕਰਦੀ ਰਹੀ ਸੀ, ਪਰ ਜਦੋਂ ਵਿਧਾਇਕ ਨੇ ਉਸ ਦੀ ਕੈਨੇਡਾ ਰਹਿੰਦੀ ਬੇਟੀ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਤਾਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਇਸ ਤੋਂ ਬਾਅਦ 2 ਜੂਨ ਨੂੰ ਉਸ ਨੇ ਪੁਲਿਸ ਕਮਿਸ਼ਨਰ ਨੂੰ ਈਮੇਲ ਭੇਜ ਕੇ ਸ਼ਿਕਾਇਤ ਦਰਜ ਕਰਾਈ।ਪੀੜਤਾ ਨੇ ਕਿਹਾ ਕਿ ਉਸ ਨੇ ਗੁਮਨਾਮ ਈਮੇਲ ਸ਼ਿਕਾਇਤ ਭੇਜੀ ਸੀ, ਪਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਭ ਦੇ ਸਾਹਮਣੇ ਉਸਦਾ ਨਾਂ, ਪਤਾ ਅਤੇ ਫੋਨ ਨੰਬਰ ਜਨਤਕ ਕਰ ਦਿੱਤਾ, ਜਿਸ ਨਾਲ ਉਸ ਦੀ ਜਾਨ ਨੂੰ ਖ਼ਤਰਾ ਹੋ ਗਿਆ, ਇਸ ਦੇ ਬਾਵਜੂਦ ਪੁਲਿਸ ਨੇ ਉਸ ਦੀ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ। ਪੀੜਤ ਸਕੂਲ ਟੀਚਰ ਨੇ ਦੱਸਿਆ ਕਿ ਇੱਕ ਵਾਰ ਐਕਸ ਇੰਡੀਆ ਲੀਵ ਲੈਣ ਲਈ ਉਸਨੇ ਵਿਧਾਇਕ ਬੈਂਸ ਦੀ ਮਦਦ ਲਈ ਤੇ ਸਾਲ 2017 ਵਿਚ ਬੈਂਸ ਦੀ ਮਦਦ ਨਾਲ ਉਸ ਦੀ ਛੁੱਟੀ ਮਨਜ਼ੂਰ ਹੋ ਜਾਣ ਪਿੱਛੋਂ ਉਸ ਨੇ ਧੰਨਵਾਦ ਕਰਨ ਲਈ ਫੋਨ ਕੀਤਾ ਤਾਂ ਬੈਂਸ ਨੇ ਉਸ ਨੂੰ ਆਪਣੇ ਦਫ਼ਤਰ ਬੁਲਾ ਲਿਆ, ਜਿੱਥੇ ਉਸਨੇ ਬਲਾਤਕਾਰ ਕੀਤਾ ਤੇਫਿਰ ਇਹ ਸਿਲਸਿਲਾ 5-6 ਵਾਰ ਚੱਲਿਆ। ਉਸ ਦੇ ਮੋਬਾਈਲ ਵਿਚ ਇਸ ਦੇ ਸਬੂਤ ਮੌਜੂਦ ਹਨ।ਪੀੜਤ ਮਹਿਲਾ ਨੇ ਕਿਹਾ ਕਿ ਵਿਧਾਇਕ ਨੇ ਇਸ ਪਿੱਛੋਂਉਸ ਦੀ ਕੈਨੇਡਾ ਰਹਿੰਦੀ ਬੇਟੀ ਨੂੰ ਵੀਡੀਓ ਕਾਲ ਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਉਹ ਡਰ ਗਈ। ਬੈਂਸ ਨੇ 2 ਜੂਨ ਨੂੰ ਉਸਨੂੰ ਫਿਰ ਸੱਦਿਆ ਤਾਂ ਉਸ ਨੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਤੇ ਉਸੇ ਦਿਨ ਉਸਨੇ ਬਾਅਦ ਦੁਪਹਿਰ ਤਿੰਨ ਵਜੇ ਪੁਲਿਸ ਕਮਿਸ਼ਨਰ ਨੂੰ ਈਮੇਲ ਭੇਜ ਕੇ ਸ਼ਿਕਾਇਤ ਕਰ ਦਿੱਤੀ। ਪੀੜਿਤਾ ਨੇ ਕਿਹਾ ਕਿ ਬਿਆਨ ਦਰਜ ਕਰਾਉਣ ਪਿੱਛੋਂ ਜਾਂਚ ਲਈ ਉਸ ਨੇ ਆਪਣਾ ਮੋਬਾਈਲ ਫੋਨ ਪੁਲਿਸ ਨੂੰ ਦੇ ਦਿੱਤਾਤੇ ਉਸ ਦੀ ਬੇਟੀ ਵੱਲੋਂ ਭੇਜੇ ਚੈਟ ਦੇ ਸਕਰੀਨ ਸ਼ਾਟ ਵੀ ਪੁਲਿਸ ਨੂੰ ਦਿੱਤੇ ਹਨ।ਉਸ ਨੇ ਰੋਂਦੇ ਹੋਏ ਕਿਹਾ ਕਿ ਉਹ ਸਿੰਗਲ ਮਦਰ ਹੈ ਅਤੇ ਵਿਧਾਇਕ ਨੇ ਇਸ ਦਾ ਫਾਇਦਾ ਲਿਆ ਹੈ।
ਦੂਸਰੇ ਪਾਸੇ ਏ ਡੀ ਸੀ ਪੀ ਜਸਕਿਰਨ ਸਿੰਘ ਤੇਜਾ ਨੇ ਕਿਹਾ ਕਿ ਮਹਿਲਾ ਦੇ ਬਿਆਨ ਦਰਜ ਹੋ ਗਏ ਹਨ। ਉਨ੍ਹਾਂ ਤੋਂ ਕੁਝ ਹੋਰ ਚੀਜ਼ਾਂ ਮੰਗੀਆਂ ਗਈਆਂ ਹਨ, ਜਿਨ੍ਹਾਂ ਨੂੰ ਸੋਮਵਾਰ ਤਕ ਜਮ੍ਹਾਂ ਕਰਵਾਉਣ ਲਈ ਕਿਹਾ ਹੈ।ਕੇਸ ਦੀ ਜਾਂਚ ਹੋ ਰਹੀ ਹੈ, ਦੋਸ਼ ਸਹੀ ਪਾਏ ਜਾਣ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਚੋਰੀ ਦੀਆਂ ਚਾਲੀ ਵਾਰਦਾਤਾਂ ਕਰਨ ਵਾਲੇ ਗੈਂਗ ਦੇ 7 ਦੋਸ਼ੀ ਗ੍ਰਿਫਤਾਰ
ਬੇਅਦਬੀ ਕੇਸ ਵਿੱਚ ਡੇਰਾ ਪ੍ਰੇਮੀਆਂ ਨੂੰ ਚਲਾਣ ਦੀਆਂ ਕਾਪੀਆਂ ਦਿਤੀਆਂ
ਸੁਮੇਧ ਸੈਣੀ ਦੇ ਖਿਲਾਫ ਇਕ ਕੇਸ ਵਿੱਚ ਐਕਸੀਐਨ ਸਮੇਤ ਸੱਤ ਜਣੇ ਨਾਮਜ਼ਦ
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਆਪਣਾ ਇਨਕਮ ਟੈਕਸ ਖੁਦ ਭਰਨਗੇ
ਚੋਣਾਂ ਦਾ ਚੱਕਾ ਰਿੜ੍ਹਿਆ: ਬਾਦਲ ਅਕਾਲੀ ਦਲ ਵੱਲੋਂ ਸਰਕਾਰ ਬਣਨ ਉੱਤੇ 400 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ
ਪੰਜਾਬ ਦੇ ਖਜ਼ਾਨਾ ਮੰਤਰੀ ਦੇ ਐਲਾਨਾਂ ਨੂੰ ਖਜ਼ਾਨਾ ਵਿਭਾਗ ਨੇ ਹੀ ਨਹੀਂ ਮੰਨਿਆ
ਸੁਮੇਧ ਸਿੰਘ ਸੈਣੀ ਨੂੰ ਰਾਹਤ: ਕੋਟਕਪੂਰਾ ਗੋਲ਼ੀ ਕਾਂਡ ਕੇਸ ਵਿੱਚ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਪ੍ਰਵਾਨ
ਰਣਜੀਤ ਸਾਗਰ ਡੈਮ ’ਚ ਭਾਰਤੀ ਫੌਜ ਦਾ ਹੈਲੀਕਾਪਟਰ ਡਿੱਗਣ ਨਾਲ ਦੋਵੇਂ ਪਾਇਲਟ ਲਾਪਤਾ
ਰਿਲਾਇੰਸ ਆਊਟਲੈਟ ਬੰਦ ਹੋਣ ਨਾਲ ਪੰਜ ਹਜ਼ਾਰ ਤੋਂ ਵੱਧ ਨੌਕਰੀਆਂ ਉਤੇ ਖਤਰੇ ਦਾ ਪਰਛਾਵਾਂ
ਪੰਜਾਬੀ ਯੂਨੀਵਰਸਿਟੀ ਵਿੱਚ ਫੇਕ ਬਿਲਿੰਗ ਕਰਨ ਦੇ ਕੇਸ ਵਿੱਚ ਸੱਤ ਜਣੇ ਨਾਮਜ਼ਦ