Welcome to Canadian Punjabi Post
Follow us on

03

July 2025
 
ਕੈਨੇਡਾ

ਵਿਕਾਸਸ਼ੀਲ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀ 100 ਮਿਲੀਅਨ ਡੋਜ਼ ਦੇਵੇਗਾ ਕੈਨੇਡਾ

June 12, 2021 02:29 AM

ਓਟਵਾ, 11 ਜੂਨ (ਪੋਸਟ ਬਿਊਰੋ) : ਕੈਨੇਡਾ ਵੱਲੋਂ ਵਿਕਾਸਸ਼ੀਲ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀਆਂ 100 ਮਿਲੀਅਨ ਡੋਜ਼ਾਂ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਨ੍ਹਾਂ ਵਿੱਚ ਅਸਲ ਡੋਜ਼ਾਂ ਤੇ ਪਹਿਲਾਂ ਤੋਂ ਕੋਵੈਕਸ, ਜੋ ਕਿ ਗਲੋਬਲ ਵੈਕਸੀਨ ਸ਼ੇਅਰਿੰਗ ਪਹਿਲਕਦਮੀ ਹੈ, ਨੂੰ ਦਿੱੱਤੇ ਜਾਣ ਵਾਲੇ ਫੰਡਾਂ ਰਾਹੀਂ ਪਹੁੰਚਾਈ ਜਾਣ ਵਾਲੀ ਵੈਕਸੀਨ ਵੀ ਸ਼ਾਮਲ ਹੈ।
ਸਰਕਾਰੀ ਸੂਤਰਾਂ ਅਨੁਸਾਰ ਇਹ ਵੈਕਸੀਨ ਉਸ ਸਮੇਂ ਸਾਂਝੀ ਕੀਤੀ ਜਾਵੇਗੀ ਜਦੋਂ ਕੈਨੇਡਾ ਵੈਕਸੀਨ ਦੀ ਆਪਣੀ ਘਰੇਲੂ ਲੋੜ ਨੂੰ ਪੂਰਾ ਕਰ ਲਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਬੰਧ ਵਿੱਚ ਹੋਰ ਵੇਰਵੇ ਯੂ ਕੇ ਵਿੱਚ ਚੱਲ ਰਹੀ ਜੀ-7 ਸਿਖਰ ਵਾਰਤਾ ਦੌਰਾਨ ਸਾਂਝੇ ਕਰਨਗੇ। ਯੂਕੇ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਰਾਲਫ ਗੁਡੇਲ ਵੱਲੋਂ ਬਾਅਦ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਕੈਨੇਡਾ ਦੀ ਵਚਨਬੱੱਧਤਾ ਵਿੱਚ ਅਸਲ ਡੋਜ਼ਾਂ ਤੇ ਕੈਸ ਡੋਨੇਸ਼ਨ ਦੋਵੇਂ ਹੀ ਸ਼ਾਮਲ ਹੋਣਗੀਆਂ।ਗੁਡੇਲ ਨੇ ਇਹ ਵੀ ਆਖਿਆ ਕਿ ਇਸ ਨਾਲ ਕੈਨੇਡੀਅਨਜ਼ ਦੇ ਵੈਕਸੀਨੇਸ਼ਨ ਪਲੈਨ ਉੱਤੇ ਕੋਈ ਨਕਾਰਾਤਮਕ ਅਸਰ ਨਹੀਂ ਪਵੇਗਾ।
ਇਨ੍ਹਾਂ ਡੋਨੇਸ਼ਨਾਂ ਦਾ ਟੀਚਾ ਜੀ-7 ਦੇਸ਼ਾਂ ਦੇ ਆਗੂਆਂ ਵੱਲੋਂ ਮਿਥਿਆ ਗਿਆ ਸੀ। ਇਹ ਸਾਰੇ ਆਗੂ ਘੱਟ ਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਨੂੰ ਕੋਵਿਡ-19 ਵੈਕਸੀਨਜ਼ ਦੀਆਂ ਇੱਕ ਬਿਲੀਅਨ ਡੋਜ਼ਾਂ ਦੇਣ ਲਈ ਸਹਿਮਤ ਹਨ। ਇਹ ਵੀ ਤੁਹਮਤਾਂ ਲੱਗ ਰਹੀਆਂ ਹਨ ਕਿ ਅਮੀਰ ਦੇਸ਼ਾਂ ਵੱਲੋਂ ਧੜਾ ਧੜ ਵੈਕਸੀਨ ਜੋੜ ਜੋੜ ਕੇ ਰੱਖੀ ਜਾ ਰਹੀ ਹੈ ਜਦਕਿ ਹੋਰ ਦੇਸ਼ ਸਪਲਾਈ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਹਨ।ਇਹ ਪੁਸ਼ਟੀ ਉਸ ਸਮੇਂ ਕੀਤੀ ਗਈ ਹੈ ਜਦੋਂ ਟਰੂਡੋ ਜੀ-7 ਦੇ ਹੋਰਨਾਂ ਆਗੂਆਂ ਤੋਂ ਇਸ ਮਾਮਲੇ ਵਿੱਚ ਪਿੱਛੇ ਰਹਿ ਗਏ ਸਨ।     

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ