Welcome to Canadian Punjabi Post
Follow us on

05

August 2021
 
ਕੈਨੇਡਾ

ਏਅਰ ਕੈਨੇਡਾ ਵਾਪਿਸ ਸੱਦੇਗੀ ਆਪਣੇ 2600 ਵਰਕਰਜ਼

June 11, 2021 06:25 PM

ਮਾਂਟਰੀਅਲ, 10 ਜੂਨ (ਪੋਸਟ ਬਿਊਰੋ) : ਏਅਰ ਕੈਨੇਡਾ ਦਾ ਕਹਿਣਾ ਹੈ ਕਿ ਫਲਾਈਟਸ ਦੀ ਮੰਗ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਹ ਆਪਣੇ 2600 ਇੰਪਲੌਈਜ਼ ਨੂੰ ਵਾਪਿਸ ਸੱਦ ਰਹੀ ਹੈ। ਇਸ ਦੇ ਨਾਲ ਹੀ ਏਅਰਲਾਈਨ ਵੱਲੋਂ ਕੋਵਿਡ-19 ਰੀਫੰਡ ਲਈ ਡੈੱਡਲਾਈਨ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਏਅਰਲਾਈਨ ਨੇ ਆਖਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਵਾਪਿਸ ਸੱਦਿਆ ਗਿਆ ਹੈ ਉਹ ਕਈ ਤਰ੍ਹਾਂ ਦੇ ਕੰਮ ਕਰਨਗੇ, ਇਨ੍ਹਾਂ ਵਿੱਚ ਫਲਾਈਟ ਅਟੈਂਡੈਂਟ ਵੀ ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ਕਾਮਿਆਂ ਨੂੰ ਸਿਲਸਿਲੇਵਾਰ ਜੂਨ ਤੇ ਜੁਲਾਈ ਵਿੱਚ ਵੀ ਸੱਦਿਆ ਜਾਵੇਗਾ।ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟਰਿੱਕ ਨੇ ਆਖਿਆ ਕਿ ਏਅਰਲਾਈਨ ਵੱਲੋਂ ਆਪਣੇ ਵਰਕਰਜ਼ ਨੂੰ ਵਾਪਿਸ ਸੱਦਣ ਦਾ ਵੱਡਾ ਕਾਰਨ ਵੈਕਸੀਨੇਸ਼ਨ ਵਿੱਚ ਆਈ ਤੇਜ਼ੀ, ਕੋਵਿਡ-19 ਮਾਮਲਿਆਂ ਵਿੱਚ ਆਈ ਕਮੀ ਤੇ ਸਰਕਾਰ ਵੱਲੋਂ ਪਾਬੰਦੀਆਂ ਵਿੱਚ ਦਿੱਤੀ ਜਾਣ ਵਾਲੀ ਸੰਭਾਵੀ ਢਿੱਲ ਹੈ।  
ਉਨ੍ਹਾਂ ਆਖਿਆ ਕਿ ਵਰਕਰਜ਼ ਨੂੰ ਵਾਪਿਸ ਸੱਦਣਾ ਏਅਰਲਾਈਨ ਦੇ ਨੈੱਟਵਰਕ ਦੇ ਮੁੜ ਨਿਰਮਾਣ ਦੀ ਕੋਸਿ਼ਸ਼ ਹੈ ਤੇ ਇਸ ਦੇ ਨਾਲ ਹੀ ਟਰੈਵਲ ਲਈ ਵਧਣ ਵਾਲੀ ਮੰਗ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਜਿ਼ਕਰਯੋਗ ਹੈ ਕਿ ਮਹਾਂਮਾਰੀ ਕਾਰਨ ਏਅਰ ਕੈਨੇਡਾ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਵਰਕਰਜ਼ ਦੀ ਛਾਂਗੀ ਕਰਨੀ ਪਈ ਸੀ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਪਰੈਲ ਵਿੱਚ ਏਅਰਲਾਈਨ ਤੇ ਫੈਡਰਲ ਸਰਕਾਰ ਦਰਮਿਆਨ 5·9 ਬਿਲੀਅਨ ਡਾਲਰ ਦਾ ਸਮਝੌਤਾ ਹੋਇਆ ਸੀ।

 

 


 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡੈਲਟਾ ਵੇਰੀਐਂਟ ਦੀ ਬਦੌਲਤ ਬੀ ਸੀ ਵਿੱਚ ਹਰ ਸੱਤਵੇਂ ਤੋਂ ਦਸਵੇਂ ਦਿਨ ਵੱਧ ਰਹੇ ਹਨ ਕੋਵਿਡ-19 ਦੇ ਮਾਮਲੇ
ਕੈਨੇਡੀਅਨ ਪਾਰਟੀਆਂ ਅੰਦਰਖਾਤੇ ਕਰ ਰਹੀਆਂ ਹਨ ਚੋਣਾਂ ਦੀਆਂ ਤਿਆਰੀਆਂ?
ਮਾਂਟਰੀਅਲ ਵਿੱਚ ਚੱਲੀਆਂ ਗੋਲੀਆਂ, 3 ਹਲਾਕ
ਅਜੇ ਵੀ ਵਿਰੋਧੀਆਂ ਤੋਂ ਅੱਗੇ ਹਨ ਟਰੂਡੋ ਦੇ ਲਿਬਰਲ : ਰਿਪੋਰਟ
ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ ਕੋਵਿਡ-19 ਵੈਕਸੀਨ ਦੀਆਂ 2·3 ਮਿਲੀਅਨ ਡੋਜ਼ਾਂ
ਫੋਰਟਿਨ ਉੱਤੇ ਲੱਗੇ ਦੋਸ਼ਾਂ ਬਾਰੇ ਕਾਰਜਕਾਰੀ ਡਿਫੈਂਸ ਚੀਫ ਦੇ ਨੋਟਸ ਤੋਂ ਝਲਕੀ ਫੌਜੀ ਅਧਿਕਾਰੀਆਂ ਦੀ ਕਸ਼ਮਕਸ਼
ਡੈਲਟਾ ਵੇਰੀਐਂਟ ਕਾਰਨ ਕੈਨੇਡਾ ਵਿੱਚ ਆ ਸਕਦੀ ਹੈ ਚੌਥੀ ਵੇਵ : ਟੈਮ
ਦੂਜੀ ਛਿਮਾਹੀ ਵਿੱਚ ਅਰਥਚਾਰੇ ਦੀ ਸਥਿਤੀ ਮਜ਼ਬੂਤ ਹੋਣ ਦੀ ਉਮੀਦ : ਸਟੈਟਸਕੈਨ
ਜਦੋਂ ਮੈਨੀਕੁਇਨ ਸਮਝ ਕੇ ਮਹਿਲਾ ਦੀ ਲਾਸ਼ ਕੂੜੇਦਾਨ ਵਿੱਚ ਸੁੱਟੀ ਗਈ
ਐਕਸਪਾਇਰ ਹੋਣ ਤੋਂ ਪਹਿਲਾਂ ਲੋਕਾਂ ਨੂੰ ਮੌਡਰਨਾ ਦੇ ਸ਼ੌਟਸ ਲੈਣ ਦੀ ਦਿੱਤੀ ਜਾ ਰਹੀ ਹੈ ਸਲਾਹ