Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਗ੍ਰੀਨ ਪਾਰਟੀ ਦੀ ਐਮਪੀ ਜੈਨਿਕਾ ਐਟਵਿਨ ਲਿਬਰਲ ਕਾਕਸ ਵਿੱਚ ਜਾਣ ਦੀ ਕਰ ਰਹੀ ਹੈ ਤਿਆਰੀ ?

June 11, 2021 01:53 AM

ਓਟਵਾ, 10 ਜੂਨ (ਪੋਸਟ ਬਿਊਰੋ) : ਨਿਊ ਬਰੰਜ਼ਵਿੱਕ ਤੋਂ ਗ੍ਰੀਨ ਪਾਰਟੀ ਦੀ ਐਮਪੀ ਜੈਨਿਕਾ ਐਟਵਿਨ ਦੇ ਲਿਬਰਲ ਕਾਕਸ ਵਿੱਚ ਸ਼ਾਮਲ ਹੋਣ ਦੀਆਂ ਕਨਸੋਆਂ ਹਨ। ਜੇ ਅਜਿਹਾ ਹੁੰਦਾ ਹੈ ਤਾਂ ਹਾਊਸ ਆਫ ਕਾਮਨਜ਼ ਵਿੱਚ ਗ੍ਰੀਨ ਪਾਰਟੀ ਦੇ ਸਿਰਫ ਦੋ ਐਮਪੀ ਹੀ ਰਹਿ ਜਾਣਗੇ।
ਗ੍ਰੀਨ ਪਾਰਟੀ ਵਿਚਲਾ ਇਹ ਅੰਦਰੂਨੀ ਪਾੜਾ ਪਿਛਲੇ ਮਹੀਨੇ ਉਸ ਸਮੇਂ ਜੱਗ ਜਾਹਿਰ ਹੋਇਆ ਜਦੋਂ ਇਜ਼ਰਾਈਲ-ਫਲਸਤੀਨ ਸੰਘਰਸ਼ ਦੇ ਸਬੰਧ ਵਿੱਚ ਐਟਵਿਨ ਨੇ ਖੁੱਲ੍ਹੇਆਮ ਪਾਰਟੀ ਦੀ ਆਗੂ ਅਨੈਮੀ ਪਾਲ ਨੂੰ ਸਥਿਤੀ ਸਪਸ਼ਟ ਕਰਨ ਲਈ ਚੁਣੌਤੀ ਦੇ ਦਿੱਤੀ।ਐਟਵਿਨ ਵੱਲੋਂ ਪਾਲਾ ਬਦਲੇ ਜਾਣ ਨਾਲ ਜਿੱਥੇ ਲਿਬਰਲ ਪਾਰਟੀ ਦਾ ਪੱਲੜਾ ਭਾਰੀ ਹੋ ਜਾਵੇਗਾ ਉੱਥੇ ਹੀ ਪਹਿਲਾਂ ਤੋਂ ਹੀ ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਗ੍ਰੀਨ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗੇਗਾ।
ਜਿ਼ਕਰਯੋਗ ਹੈ ਕਿ ਇਹ ਨਵੀਂਆਂ ਤਰੇੜਾ ਪਾਰਟੀ ਵਿੱਚ ਉਸ ਸਮੇਂ ਆਈਆਂ ਜਦੋਂ ਐਟਵਿਨ ਨੇ ਆਪਣੀ ਇੱਕ ਟਵਿੱਟਰ ਪੋਸਟ ਉੱਤੇ ਇਜ਼ਰਾਈਲ ਦੇ ਕਬਜੇ ਵਾਲੇ ਫਲਸਤੀਨ ਵਿੱਚ ਚੱਲ ਰਹੀ ਤਾਜ਼ਾ ਹਿੰਸਾ ਬਾਰੇ ਪਾਲ ਦੇ ਰਵਾਇਤੀ ਪੱਖ ਨੂੰ ਬਿਲਕੁਲ ਅਢੁੱਕਵਾਂ ਕਰਾਰ ਦਿੱਤਾ। ਪਾਲ ਨੇ ਆਖਿਆ ਸੀ ਕਿ ਉਨ੍ਹਾਂ ਦੀ ਟੀਮ ਅੰਦਰੂਨੀ ਸੁਲ੍ਹਾ ਚਾਹੁੰਦੀ ਹੈ ਪਰ ਗ੍ਰੀਨ ਪਾਰਟੀ ਦੇ ਦੋ ਸਰੋਤਾਂ ਨੇ ਆਖਿਆ ਕਿ ਇਸ ਸੁਲ੍ਹਾਂ ਦੇ ਕੋਈ ਬਹੁਤੇ ਆਸਾਰ ਨਜ਼ਰ ਨਹੀਂ ਆਉਂਦੇ।
 

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼