Welcome to Canadian Punjabi Post
Follow us on

15

July 2025
 
ਕੈਨੇਡਾ

ਹੋਟਲ ਸਟੇਅ ਖ਼ਤਮ ਕਰਨ ਜਾ ਰਹੀ ਹੈ ਫੈਡਰਲ ਸਰਕਾਰ !

June 10, 2021 01:20 AM

ਓਟਵਾ, 9 ਜੂਨ (ਪੋਸਟ ਬਿਊਰੋ) : ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨਜ਼ ਖੁਦ ਨੂੰ 14 ਦਿਨਾਂ ਲਈ ਆਈਸੋਲੇਟ ਕੀਤੇ ਬਿਨਾਂ ਦੇਸ਼ ਤੋਂ ਬਾਹਰ ਟਰੈਵਲ ਕਰਨ ਜਾਂ ਦੇਸ਼ ਪਰਤਣ ਉਪਰੰਤ ਹੋਟਲ ਵਿੱਚ ਕੁਆਰਨਟੀਨ ਕੀਤੇ ਬਿਨਾਂ ਟਰੈਵਲ ਕਰ ਸਕਣਗੇ। ਇਹ ਸਿਲਸਿਲਾ ਜੁਲਾਈ ਤੋਂ ਸ਼ੁਰੂ ਹੋ ਸਕਦਾ ਹੈ।
ਸਿਹਤ ਮੰਤਰੀ ਪੈਟੀ ਹਾਜ਼ਦੂ ਵੱਲੋਂ ਬੁੱਧਵਾਰ ਨੂੰ ਫੈਡਰਲ ਸਰਕਾਰ ਦੇ ਮਹਾਂਮਾਰੀ ਸਬੰਧੀ ਸਰਹੱਦੀ ਪਾਬੰਦੀਆਂ ਵਿੱਚ ਪੜਾਅਵਾਰ ਢਿੱਲ ਦੇਣ ਦੇ ਫੈਸਲੇ ਦਾ ਐਲਾਨ ਕੀਤਾ ਗਿਆ।ਇਨ੍ਹਾਂ ਪਾਬੰਦੀਆਂ ਵਿੱਚ ਲੱਗਭਗ ਇੱਕ ਸਾਲ ਤੋਂ ਬਾਅਦ ਢਿੱਲ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਲਾਜ਼ਮੀ ਹੋਟਲ ਕੁਆਰਨਟੀਨ ਨੂੰ ਖ਼ਤਮ ਕਰਨ ਤੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨਾਂ ਨੂੰ ਘੁੰਮਣ ਫਿਰਨ ਦੀ ਖੁੱਲ੍ਹ ਦੇਣ ਦੀ ਮੰਗ ਉੱਠਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।ਇਹ ਤਬਦੀਲੀਆਂ ਕਿਸ ਹੱਦ ਤੱਕ ਹਕੀਕਤ ਦਾ ਰੂਪ ਧਾਰਨ ਕਰਨਗੀਆਂ ਇਸ ਦਾ ਪਤਾ ਆਉਣ ਵਾਲੇ ਦਿਨਾਂ ਉੱਤੇ ਨਿਰਭਰ ਕਰੇਗਾ ਜਦੋਂ ਨਵੇਂ ਕੇਸਾਂ ਦੀ ਗਿਣਤੀ ਵਿੱਚ ਕੋਈ ਵਾਧਾ ਦਰਜ ਨਹੀਂ ਕੀਤਾ ਜਾਵੇਗਾ ਤੇ ਵੈਕਸੀਨੇਸ਼ਨ ਦੀ ਦਰ ਵਿੱਚ ਵੀ ਵਾਧਾ ਹੋ ਜਾਵੇਗਾ।
ਹਾਜ਼ਦੂ ਨੇ ਆਖਿਆ ਕਿ ਇਹ ਮਾਪਦੰਡ ਬਹੁਤ ਹੀ ਜ਼ਰੂਰੀ ਹਨ ਤੇ ਜੇ ਅਸੀਂ ਆਪਣੀਆਂ ਕਮਿਊਨਿਟੀਜ਼ ਨੂੰ ਸੁਰੱਖਿਅਤ ਤੇ ਕੋਵਿਡ ਮੁਕਤ ਰੱਖ ਸਕੇ ਤਾਂ ਸਾਨੂੰ ਪਹਿਲਾਂ ਵਾਲੀਆਂ ਸਖਤੀਆਂ ਨਹੀਂ ਕਰਨੀਆਂ ਪੈਣਗੀਆਂ। ਜਿਨ੍ਹਾਂ ਟਰੈਵਲਰਜ਼ ਨੇ ਕੈਨੇਡਾ ਆਉਣ ਤੋਂ 14 ਦਿਨ ਪਹਿਲਾਂ ਆਪਣੀ ਵੈਕਸੀਨੇਸ਼ਨ ਮੁਕੰਮਲ ਕਰਵਾ ਲਈ ਹੋਵੇਗੀ ਉਸ ਨੂੰ ਹੀ ਸਰਕਾਰ ਪੂਰੀ ਤਰ੍ਹਾਂ ਵੈਕਸੀਨੇਟ ਹੋਇਆ ਮੰਨੇਗੀ।ਯੋਗ ਟਰੈਵਲਰਜ਼ ਉਹ ਹੋਣਗੇ ਜਿਨ੍ਹਾਂ ਨੇ ਦੇਸ਼ ਵਿੱਚ ਅਧਿਕ੍ਰਿਤ ਕੋਵਿਡ-19 ਵੈਕਸੀਨ, ਜਿਵੇਂ ਕਿ ਫਾਈਜ਼ਰ ਬਾਇਓਐਨਟੈਕ, ਮੌਡਰਨਾ, ਐਸਟ੍ਰਾਜ਼ੈਨੇਕਾ ਜਾਂ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਦੀਆਂ ਪੂਰੀਆਂ ਡੋਜ਼ਾਂ ਲਵਾਈਆਂ ਹੋਣਗੀਆਂ। ਹਾਲਾਂਕਿ ਜੌਹਨਸਨ ਐਂਡ ਜੌਹਨਸਨ ਦੀ ਇੱਕ ਡੋਜ਼ ਵੀ ਦੇਸ਼ ਵਿੱਚ ਕਿਸੇ ਨੂੰ ਨਹੀਂ ਲਾਈ ਗਈ।  
ਇਨ੍ਹਾਂ ਟਰੈਵਲਰਜ਼ ਨੂੰ ਡਿਪਾਰਚਰ ਤੋਂ ਪਹਿਲਾਂ ਪੀ ਸੀ ਆਰ ਟੈਸਟ ਦਿਖਾਉਣਾ ਹੋਵੇਗਾ ਤੇ ਕੈਨੇਡਾ ਪਹੁੰਚਣ ਉੱਤੇ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ। ਕੈਨੇਡਾ ਪਹੁੰਚਣ ਵਾਲੇ ਟਰੈਵਲਰਜ਼ ਨੂੰ ਆਪਣੇ ਇੱਥੋਂ ਵਾਲੇ ਟੈਸਟ ਦੇ ਨੈਗੇਟਿਵ ਆਉਣ ਤੱਕ ਖੁਦ ਨੂੰ ਆਈਸੋਲੇਟ ਕਰਨਾ ਹੋਵੇਗਾ।      

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਮੀਗ੍ਰੇਸ਼ਨ 'ਤੇ ਸਖ਼ਤ ਰੁਖ਼ ਅਪਣਾਉਣ ਦੀ ਲੋੜ : ਪੋਇਲੀਵਰ ਮਾਂਟਰੀਅਲ ਦੀਆਂ ਗਲੀਆਂ ਵਿੱਚ ਫਿਰ ਭਰਿਆ ਪਾਣੀ, ਲੋਕਾਂ ਦੇ ਬੇਸਮੈਂਟ ਤੇ ਗਰਾਜਾਂ `ਚ ਭਰਿਆ ਪਾਣੀ ਰੀਨਾ ਵਿਰਕ ਦੇ ਕਾਤਲ ਦੀ ਡਰੱਗ ਟੈਸਟ `ਚ ਅਸਫਲ ਰਹਿਣ ਤੋਂ ਬਾਅਦ ਪੈਰੋਲ ਰੱਦ ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ