Welcome to Canadian Punjabi Post
Follow us on

15

July 2025
 
ਖੇਡਾਂ

ਪਾਟੇ ਬੂਟਾਂ ਦੀ ਫ਼ੋਟੋ ਪਾ ਕੇ ਜ਼ਿੰਬਾਬਵੇ ਦੇ ਕ੍ਰਿਕਟਰ ਨੇ ਸਪਾਂਸਰ ਹਾਸਲ ਕਰਨ ਦੀ ਅਪੀਲ ਕੀਤੀ

May 24, 2021 11:38 PM

ਹਰਾਰੇ, 24 ਮਈ (ਪੋਸਟ ਬਿਊਰੋ)- ਵਿੱਤੀ ਸੰਕਟ ਖੜਾ ਹੋਣ ਤੋਂ ਨਿਰਾਸ਼ ਹੋਏ ਜ਼ਿੰਬਾਬਵੇ ਦੇ ਬੱਲੇਬਾਜ਼ ਰਿਆਨ ਬਰਲ ਨੇ ਆਪਣੇ ਦੇਸ਼ ਵਿੱਚ ਕ੍ਰਿਕਟ ਦੀ ਖਸਤਾਹਾਲਤ ਵੱਲ ਧਿਆਨ ਖਿੱਚਦੇ ਹੋਏ ਪਾਟੇ ਹੋਏ ਬੂਟਾਂ ਦੀ ਤਸਵੀਰ ਪੋਸਟ ਕਰਕੇ ਰਾਸ਼ਟਰੀ ਟੀਮ ਲਈ ਸਪਾਂਸਰ ਵਾਸਤੇ ਅਪੀਲ ਕੀਤੀ ਹੈ।
ਖੱਬੇ ਹੱਥ ਦੇ ਮਿਡਲ ਬੱਲੇਬਾਜ਼ 27 ਸਾਲਾ ਬਰਲ ਨੇ ਜ਼ਿੰਬਾਬਵੇ ਵੱਲੋਂ ਤਿੰਨ ਟੈਸਟ, 18 ਵੰਨ ਡੇ ਕੌਮਾਂਤਰੀ ਅਤੇ 25 ਟੀ-20 ਕੌਮਾਂਤਰੀ ਮੁਕਾਬਲੇ ਖੇਡੇ ਹਨ। ਉਸ ਨੇ ਆਪਣੇ ਬੂਟਾਂ ਦੀ ਤਸਵੀਰ, ਗੇਂਦ ਅਤੇ ਇਸ ਨੂੰ ਠੀਕ ਕਰਨ ਲਈ ਕੁਝ ਸਾਮਾਨ ਦੀ ਤਸਵੀਰ ਟਵੀਟ ਕੀਤੀ ਹੈ।ਜਦੋਂ ਕੁਝ ਕ੍ਰਿਕਟ ਬੋਰਡ ਸਪਾਂਸਰਾਂ ਤੋਂ ਕਰੋੜਾਂ ਡਾਲਰ ਕਮਾ ਰਹੇ ਹਨ, ਤਦ ਬਰਲ ਨੇ ਟਵੀਟ ਕਰਕੇ ਪੁੱਛਿਆ, ‘‘ਕੀ ਕੋਈ ਸੰਭਾਵਨਾ ਹੈ ਕਿ ਸਾਨੂੰ ਕੋਈ ਸਪਾਂਸਰ ਮਿਲੇ, ਜਿਸ ਨਾਲ ਸਾਨੂੰ ਹਰ ਲੜੀ ਮਗਰੋਂ ਆਪਣੇ ਬੂਟਾਂ ਨੂੰ ਗੰਢਣਾ ਨਾ ਪਵੇ।''ਵਿਸ਼ਵ ਕੱਪ 1983 ਤੋਂ ਪਹਿਲਾਂ ਵੰਨ ਡੇ ਕੌਮਾਂਤਰੀ ਟੀਮ ਦਾ ਦਰਜਾ ਹਾਸਲ ਕਰਨ ਵਾਲੇ ਜ਼ਿੰਬਾਬਵੇ ਨੂੰ 1992 ਵਿੱਚ ਟੈਸਟ ਦਰਜਾ ਮਿਲਿਆ ਸੀ, ਪਰ ਪਿਛਲੇ ਕੁਝ ਸਮੇਂ ਤੋਂ ਟੀਮ ਕੌਮਾਂਤਰੀ ਪੱਧਰ ਉੱਤੇ ਜੂਝ ਰਹੀ ਹੈ। ਦੇਸ਼ ਫਲਾਵਰ ਭਰਾਵਾਂ ਐਂਡੀ ਅਤੇ ਗ੍ਰਾਂਟ, ਐਲਿਸਟੀਅਰ ਕੈਂਪਬੇਲ, ਡੇਵ ਹਾਟ, ਹੀਥ ਸਟ੍ਰੀਕ ਅਤੇ ਨਾਲ ਜਾਨਸਨ ਵਰਗੇ ਖ਼ਿਡਾਰੀ ਤਿਆਰ ਕਰਨ ਵਿੱਚ ਅਸਫਲ ਰਿਹਾ ਹੈ। ਇਨ੍ਹਾਂ ਖ਼ਿਡਾਰੀਆਂ ਨੇ ਜ਼ਿੰਬਾਬਵੇ ਦੀ ਪ੍ਰਤੀਨਿਧਤਾ ਕਰਦੇ ਹੋਏ ਕਾਫ਼ੀ ਸਫਲਤਾ ਹਾਸਲ ਕੀਤੀ।ਕੌਮਾਂਤਰੀ ਕ੍ਰਿਕਟ ਕੌਂਸਲ ਨੇ ਸਰਕਾਰੀ ਦਖ਼ਲ ਕਾਰਨ 2019 ਵਿੱਚ ਦੇਸ਼ ਦੇ ਕ੍ਰਿਕਟ ਬੋਰਡ ਨੂੰ ਸਸਪੈਂਡ ਕਰ ਦਿੱਤਾ ਤੇ ਪਿਛਲੇ ਸਾਲ ਟੀਮ ਨੂੰ ਟੀ-20 ਵਿਸ਼ਵ ਕੱਪ ਕੁਆਲੀਫਾਈ ਟੂਰਨਾਮੈਂਟ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਸੀ। ਬਾਅਦ ਵਿੱਚ ਜ਼ਿੰਬਾਬਵੇ ਨੂੰ ਬਹਾਲ ਕਰ ਦਿੱਤਾ ਗਿਆ। ਹਾਲ ਹੀ ਵਿੱਚ ਪਾਕਿਸਤਾਨ ਨੇ ਜ਼ਿੰਬਾਬਵੇ ਵਿੱਚ ਦੋ ਟੈਸਟਾਂ ਦੀ ਲੜੀ ਵਿੱਚ ਕਲੀਨ ਸਵੀਪ ਕਰਨ ਤੋਂ ਇਲਾਵਾ ਟੀ-20 ਲੜੀ 2-1 ਨਾਲ ਜਿੱਤੀ ਸੀ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਤੇ ਕਸ਼ਯਪ ਆਪਸੀ ਸਹਿਮਤੀ ਨਾਲ ਹੋਏ ਵੱਖ ਬਰਮਿੰਘਮ ਟੈਸਟ ਵਿਚ ਭਾਰਤ ਨੇ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ, ਲੜੀ ਵਿਚ ਕੀਤੀ ਬਰਾਬਰੀ ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ