Welcome to Canadian Punjabi Post
Follow us on

15

June 2021
 
ਪੰਜਾਬ

ਪੰਜਾਬ ਵਿੱਚ ਜਾਇਦਾਦ ਖ਼ਰੀਦਣੀ ਹੋਰ ਮਹਿੰਗੀ ਹੋਈ

May 14, 2021 08:48 AM

* ਰਜਿਸਟਰੀ ਖ਼ਰਚ ਉੱਤੇ ਵੀ ਲੱਗੇਗਾ ਜੀ ਐੱਸ ਟੀ

ਚੰਡੀਗੜ੍ਹ, 13 ਮਈ, (ਪੋਸਟ ਬਿਊਰੋ)- ਕੋਰੋਨਾ ਮਹਾਮਾਰੀ ਕਾਰਨ ਮੰਦੀ ਦੀ ਮਾਰ ਝੱਲ ਰਹੇ ਪ੍ਰਾਪਰਟੀਕਾਰੋਬਾਰ ਉੱਤੇਪੰਜਾਬ ਵਿੱਚ ਅੱਗੇ ਤੋਂ ਜੀ ਐੱਸ ਟੀ ਵਾਲੀ ਨਵੀਂ ਮਾਰਪੈ ਗਈ ਹੈ, ਜਿਸ ਦੇ ਨਾਲ ਜਾਇਦਾਦ ਦੀ ਰਜਿਸਟਰੀ ਕਰਵਾਉਣ ਵੇਲੇ ਲੋਕਾਂ ਨੂੰ ਸੀ ਜੀ ਐੱਸ ਟੀ (ਸੈਂਟਰਲ ਜੀ ਐੱਸ ਟੀ) ਅਤੇ ਐੱਸ ਜੀ ਐੱਸ ਟੀ (ਸਟੇਟ ਜੀ ਐੱਸ ਟੀ) ਦੇ ਵਾਸਤੇ ਵੀ ਜੇਬ ਖਾਲੀ ਕਰਨੀ ਪਵੇਗੀ। ਇਹ ਵਿਵਸਥਾ12 ਮਈ ਤੋਂ ਲਾਗੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਜੀਐੱਸਟੀ ਦੀ ਇਹ ਦਰ ਪ੍ਰਾਪਰਟੀ ਦੀ ਰਜਿਸਟਰੀ ਕਰਨ ਵੇਲੇ ਲਾਗੂ ਕੀਤੇ ਜਾਂਦੇ ਸਰਵਿਸ ਚਾਰਜ ਉੱਤੇ ਲਾਈ ਗਈ ਹੈ। ਸੈਂਟਰਲ ਅਤੇ ਸਟੇਟ ਦੋਵੇਂ ਤਰ੍ਹਾਂ ਦੇ ਜੀ ਐੱਸ ਟੀ ਉੱਤੇ 9-9 ਫ਼ੀਸਦੀ ਹਿਸਾਬ ਨਾਲ ਹੋਰ ਪੈਸੇ ਦੇਣੇ ਪੈਣਗੇ ਤੇ ਪ੍ਰਾਪਰਟੀ ਦੀ ਰਜਿਸਟਰੀ ਕਰਨ ਲਈ ਪਹਿਲਾਂ ਅਪਾਇੰਟਮੈਂਟ ਲੈਣ ਦਾ ਪ੍ਰਬੰਧ ਲਾਗੂ ਹੋਣ ਹੋਣ ਪਿੱਛੋਂ ਹਰ ਤਰ੍ਹਾਂ ਦੇ ਸਰਕਾਰੀ ਖ਼ਰਚ ਦੇ ਬਾਅਦ ਸਰਵਿਸ ਚਾਰਜ ਲਿਆ ਜਾਵੇਗਾ। ਜਿੱਦਾਂ ਦੀਆਂ ਦਰਾਂ ਪ੍ਰਾਪਰਟੀ ਦੇ ਹਿਸਾਬ ਨਾਲ ਹੁੰਦੀਆਂ ਹਨ। ਅੱਗੋਂ ਇਸ ਸਰਵਿਸ ਚਾਰਜ ਉੱਤੇਜੀ ਐੱਸ ਟੀ ਦੇਣਾ ਪਵੇਗਾ। ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਲਈ ਅੱਜਕਲ੍ਹ ਪਹਿਲਾਂ ਅਪਵਾਇੰਟਮੈਂਟ ਲਈ ਜਾਂਦੀ ਹੈ, ਜਿਸ ਵਿਚ ਔਰਤਾਂ ਲਈ ਚਾਰ ਫੀਸਦੀ ਤੇ ਮਰਦਾਂ ਲਈ ਛੇ ਫ਼ੀਸਦੀ ਸਟੈਂਪ ਡਿਊਟੀ ਭਰਨ ਦੇ ਨਾਲ 0.25 ਸਪੈਸ਼ਲ ਇੰਫ੍ਰਾਸਟਰਕਚਰ ਡਿਵੈਲਪਮੈਂਟ ਟੈਕਸ ਅਤੇ ਸਰਵਿਸ ਚਾਰਜ ਲਿਆ ਜਾਂਦਾ ਹੈ। ਇਸ ਉੱਤੇਅੱਗੇ ਤੋਂ ਦੋ ਕਿਸਮ ਦੇ ਜੀ ਐੱਸ ਟੀ ਲਾ ਦਿੱਤੇ ਗਏ ਹਨ।
ਬੀਤੇ ਜਨਵਰੀ ਵਿੱਚ ਪ੍ਰਾਪਰਟੀ ਦੀ ਰਜਿਸਟਰੀ ਉੱਤੇ 0.25 ਫ਼ੀਸਦੀ ਸਪੈਸ਼ਲ ਇੰਫ੍ਰਾਸਟਰਕਚਰ ਡਿਵੈਲਪਮੈਂਟ ਟੈਕਸ ਲਾਇਆ ਗਿਆ ਸੀ, ਮਈ ਵਿੱਚ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਉੱਤੇ ਜੀ ਐੱਸ ਟੀ ਦੀਆਂ ਦਰਾਂ ਲਾਗੂ ਕਰ ਦਿੱਤੀਆਂ ਗਈਆਂ ਹਨ। ਪ੍ਰਾਪਰਟੀ ਦੀ ਰਜਿਸਟਰੀ ਉੱਤੇ ਸੀ ਜੀ ਐੱਸ ਟੀਅਤੇ ਐੱਸ ਜੀ ਐੱਸ ਟੀ ਲਾਉਣ ਬਾਰੇ ਪੰਜਾਬ ਸਰਕਾਰਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ: ਜਾਂਚ ਟੀਮ ਨਾਲ ਸਹਿਯੋਗ ਕਰਾਂਗਾ, ਪਰ ਹਾਲੇ ਪੇਸ਼ ਨਹੀਂ ਹੋ ਸਕਦਾ
ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਦਿਹਾਂਤ
ਪਿਆਰ ਵਿੱਚ ਅੜਿੱਕਾ ਬਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ
ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਪ੍ਰੇਸ਼ਾਨ ਪਤੀ ਵੱਲੋਂ ਖੁਦਕੁਸ਼ੀ
ਕੋਰੋਨਾ ਦੀ ਮਾਰ ਨਾਲ 50 ਹਜ਼ਾਰ ਟੈਕਸੀ ਡਰਾਈਵਰਾਂ ਦਾ ਧੰਦਾ ਚੌਪਟ
ਕਾਂਗਰਸ ਵਿਧਾਇਕ ਕੰਬੋਜ ਨੂੰ ਪਿੰਡ ਵਾਲਿਆਂ ਨੇ ਭਾਜੜ ਪਾਈ
ਕੋਟਕਪੂਰਾ ਗੋਲੀਕਾਂਡ ਕੇਸ: ਨਵੀਂ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ
ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਪੀੜਤਾ ਨੇ ਬਿਆਨ ਦਰਜ ਕਰਾਏ
ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਦੋਸ਼ੀ ਹਾਈ ਕੋਰਟ ਵੱਲੋਂ ਬਰੀ
ਛੇੜਛਾੜ ਦੇ ਦੋਸ਼ ਹੇਠ ਭਾਜਪਾ ਆਗੂ ਦੇ ਖਿਲਾਫ ਕੇਸ ਦਰਜ