Welcome to Canadian Punjabi Post
Follow us on

15

June 2021
 
ਭਾਰਤ

ਕੋਰੋਨਾ ਵਾਇਰਸ ਦਾ ਮੁੱਦਾ ਵਿਰੋਧੀ ਧਿਰ ਦੀਆਂ 12 ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ

May 13, 2021 09:54 AM

* ਮੁਫਤ ਟੀਕਾਕਰਨ ਸਮੇਤ 9 ਸੁਝਾਅ ਪੇਸ਼

ਨਵੀਂ ਦਿੱਲੀ, 12 ਮਈ, (ਪੋਸਟ ਬਿਊਰੋ)-ਭਾਰਤ ਵਿੱਚ ਕੋਰੋਨਾ ਮਹਾਮਾਰੀ ਦੇ ਭਿਆਨਕ ਸੰਕਟ ਅਤੇ ਖਰਾਬ ਸਿਹਤ ਪ੍ਰਬੰਧਾਂ ਦੇ ਦੌਰਾਨ ਭਾਰਤ ਦੀਆਂ ਲੱਗਭਗ ਸਾਰੀਆਂ ਵੱਡੀਆਂ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਵੱਲ ਪੱਤਰ ਲਿਖ ਕੇ ਸੁਝਾਅ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਚਿੱਠੀ 12 ਪ੍ਰਮੁੱਖ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਾਂਝੇ ਤੌਰ ਉੱਤੇ ਲਿਖ ਕੇ ਕੋਰੋਨਾ ਦੇ ਖਿਲਾਫ ਜੰਗ ਵਿੱਚ ਸਹਿਯੋਗ ਦੀ ਗੱਲ ਵੀ ਕਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਗਈ ਇਸ ਚਿੱਠੀ ਉੱਤੇ ਸੋਨੀਆ ਗਾਂਧੀ (ਕਾਂਗਰਸ), ਐੱਚ ਡੀ ਦੇਵਗੌੜਾ (ਜਨਤਾ ਦਲ-ਐੱਸ), ਸ਼ਰਦ ਪਵਾਰ (ਐੱਨ ਸੀ ਪੀ), ਉਧਵ ਠਾਕਰੇ (ਸਿ਼ਵ ਸੈਨਾ), ਮਮਤਾ ਬੈਨਰਜੀ (ਤ੍ਰਿਣਮੂਲ ਕਾਂਗਰਸ), ਐੱਮ ਕੇ ਸਟਾਲਿਨ (ਡੀ ਐੱਮ ਕੇ), ਹੇਮੰਤ ਸੋਰੇਨ (ਝਾਰਖੰਡ ਮੁਕਤੀ ਮੋਰਚਾ), ਫਾਰੂਕ ਅਬਦੁੱਲਾ (ਨੈਸ਼ਨਲ ਕਾਨਫਰੰਸ), ਅਖਿਲੇਸ਼ ਯਾਦਵ (ਸਮਾਜਵਾਦੀ ਪਾਰਟੀ), ਤੇਜੱਸਵੀ ਯਾਦਵ (ਰਾਸ਼ਟਰੀ ਜਨਤਾ ਦਲ), ਡੀ ਰਾਜਾ (ਸੀ ਪੀ ਆਈ) ਅਤੇ ਸੀਤਾਰਾਮ ਯੇਚੁਰੀ (ਸੀ ਪੀ ਐੱਮ) ਨੇ ਦਸਤਖ਼ਤ ਕੀਤੇ ਹਨ।ਇਸ ਚਿੱਠੀ ਵਿੱਚ ਵਿਰੋਧੀ ਧਿਰ ਨੇ ਸਾਰੇ ਨਗਰਿਕਾਂ ਵਾਸਤੇ ਮੁਫਤ ਟੀਕਾਕਰਨ, ਸੈਂਟਰਲ ਵਿਸਟਾ ਪ੍ਰੋਗਰਾਮ ਦੀ ਉਸਾਰੀ ਦੀ ਫਜ਼ੂਲ ਖਰਚੀ ਬੰਦ ਕਰ ਕੇ ਉਹੀ ਪੈਸਾ ਸਿਹਤ ਸਹੂਲਤਾਂ ਉੱਤੇ ਲਾਉਣ, ਬੇਰੁਜ਼ਗਾਰਾਂ ਲਈ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਮੰਗ ਕੀਤੀ ਗਈ ਹੈ।
ਵਿਰੋਧੀ ਦਲਾਂ ਵੱਲੋਂ ਲਿਖੀ ਇਸ ਚਿੱਠੀ ਵਿੱਚਪੇਸ਼ 9 ਮੰਗਾਂ ਵਿੱਚੋਂਇੱਕ ਇਹ ਹੈ ਕਿ ਘਰੇਲੂ ਬਾਜ਼ਾਰ ਜਾਂ ਵਿਦੇਸ਼ ਤੋਂ ਜਿੱਥੋਂ ਵੀ ਹੋਵੇ,ਕੋਰੋਨਾ ਵਾਇਰਸ ਟੀਕਾ ਖਰੀਦਿਆ ਜਾਵੇ। ਦੂਸਰੀ ਇਹ ਕਿ ਸਾਰੇ ਦੇਸ਼ ਵਿੱਚਤੁਰੰਤ ਸਰਬ ਵਿਆਪੀ ਟੀਕਾਕਰਨ ਪ੍ਰੋਗਰਾਮ ਚਲਾਇਆ ਜਾਵੇ। ਅਗਲੀ ਮੰਗ ਇਹ ਹੈ ਕਿ ਦੇਸ਼ ਅੰਦਰ ਟੀਕਾ ਬਣਾਉਣ ਲਈ ਲਾਜ਼ਮੀ ਲਾਇਸੈਂਸ ਸਿਸਟਮ ਲਾਗੂ ਕੀਤਾ ਜਾਵੇ ਅਤੇ ਇਹ ਵੀ ਕਿ ਇਸ ਟੀਕੇਲਈ 35 ਹਜ਼ਾਰ ਕਰੋੜ ਰੁਪਏ ਦਾ ਬੱਜਟ ਜਾਰੀ ਕੀਤਾ ਜਾਵੇ। ਇਨ੍ਹਾਂ ਪਾਰਟੀਆਂ ਨੇ ਇਹ ਵੀ ਕਿਹਾ ਹੈ ਕਿ ਸੈਂਟਰਲ ਵਿਸਟਾ ਦਾ ਉਸਾਰੀ ਕੰਮਰੋਕ ਕੇ ਇਸ ਦੀ ਰਾਖਵੀਂ ਰਕਮ ਟੀਕੇ ਤੇ ਆਕਸੀਜਨ ਖਰੀਦਣ ਲਈ ਵਰਤਣੀ ਚਾਹੀਦੀ ਹੈ। ਬਾਰਾਂ ਪਾਰਟੀਆਂ ਨੇ ਕਿਹਾ ਕਿ ਪੀ ਐੱਮ ਕੇਅਰ ਫੰਡ ਅਤੇ ਸਾਰੇ ਹੋਰ ਪ੍ਰਾਈਵੇਟ ਫੰਡਾਂ ਵਿੱਚ ਜਮ੍ਹਾਂ ਪੈਸਾ ਦੱਸਿਆ ਜਾਵੇ ਤੇ ਉਸ ਦੀ ਵਰਤੋਂ ਆਕਸੀਜਨ ਤੇ ਮੈਡੀਕਲ ਸਮੱਗਰੀ ਖਰੀਦਣ ਲਈ ਕੀਤੀ ਜਾਵੇ।ਉਨ੍ਹਾਂ ਨੇ ਬੇਰੁਜ਼ਗਾਰਾਂ ਲਈ 6 ਹਜ਼ਾਰ ਰੁਪਏ ਮਹੀਨਾ ਅਤੇ ਸਾਰੇ ਲੋੜਵੰਦਾਂ ਨੂੰ ਮੁਫਤਅਨਾਜ ਦੇਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦਾ ਸਿ਼ਕਾਰ ਹੋਏ ਲੱਖਾਂ ਕਿਸਾਨਾਂ ਬਾਰੇ ਵੀ ਸੋਚਿਆ ਜਾਵੇ ਤੇ ਕਿਸਾਨਾਂ ਦਾ ਰੋਸ ਵਧਣ ਦਾ ਕਾਰਨ ਬਣੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ, ਤਾਂ ਕਿ ਕਿਸਾਨ ਅਨਾਜ ਉਗਾਉਣਵੱਲ ਜ਼ੋਰ ਦੇ ਸਕਣ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਨੇ ਗੁਜਰਾਤ ਜਾ ਕੇ ਓਥੋਂ ਦੀਆਂ ਸਾਰੀਆਂ ਸੀਟਾਂ ਲੜਨ ਦੀ ਬੜ੍ਹਕ ਮਾਰੀ
ਡਾਕਟਰ ਤੇ ਸਟਾਫ ਉਤੇ ਹਸਪਤਾਲ ਵਿੱਚ ਬਲਾਤਕਾਰ ਕਰਨ ਦਾ ਦੋਸ਼, ਪੀੜਤ ਦੀ ਮੌਤ
ਸੱਤ ਸਾਲ ਦੀ ਦੋਸਤੀ ਪਿੱਛੋਂ ਗੁਰੂਗ੍ਰਾਮ ਵਿੱਚ ਦੋ ਲੜਕੀਆਂ ਦਾ ਇੱਕ-ਦੂਸਰੇ ਨਾਲ ਵਿਆਹ
ਕਾਨਪੁਰ ਦੇ ਸਿਹਤ ਵਿਭਾਗ ਦਾ ਫਰਾਡ: ਮੁਰਦਿਆਂ ਦੇ ਨਾਂ ਉੱਤੇ ਰੇਮਡੇਸਿਵਿਰ ਇੰਜੈਕਸ਼ਨ ਲਾਏ ਗਏ
ਕੋਵਿਡ ਦੇ ਸੈਂਪਲ ਲੈਣ ਦਾ ਟਾਰਗੈਟ ਪੂਰਾ ਕਰਨ ਲਈ ਫਰਾਡ ਹੀ ਕਰ ਦਿੱਤਾ ਗਿਆ
ਰਾਮ ਮੰਦਰ ਲਈ ਜ਼ਮੀਨ ਦੀ ਖਰੀਦ ਵਿੱਚ ਘੋਟਾਲੇ ਲਈ ਰਾਮ ਮੰਦਰ ਟਰੱਸਟ ਉਤੇ ਭਿ੍ਰਸ਼ਟਾਚਾਰ ਦਾ ਦੋਸ਼
ਜੱਜ ਲੱਗਣ ਲਈ ਸੁਪਰੀਮ ਕੋਰਟ ਤੇ ਹਾਈ ਕੋਰਟ ਬਾਰ ਐਸੋਸੀਏਸ਼ਨਾਂ ਆਹਮੋ-ਸਾਹਮਣੇ
ਯੂ ਪੀ ਵਿੱਚ ਬਣਿਆ ‘ਕੋਰੋਨਾ ਮਾਤਾ’ ਦਾ ਮੰਦਰ ਪੁਲਸ ਨੇ ਰਾਤੋ-ਰਾਤ ਢਾਹਿਆ
ਦੇਵਸਥਾਨਮ ਬੋਰਡ ਦੇ ਖ਼ਿਲਾਫ਼ ਕੇਦਾਰਨਾਥ ਮੰਦਰ ਦੇ ਪੁਜਾਰੀ ਧਰਨਾ ਲਾ ਕੇ ਬੈਠੇ
ਪੱਛਮੀ ਬੰਗਾਲ ਦੇ ਭਾਜਪਾ ਵਰਕਰ ਕਹਿਣ ਲੱਗ ਪਏ: ਸਾਥੋਂ ਗਲਤੀ ਹੋ ਗਈ, ਮਮਤਾ ਦਾ ਕੋਈ ਮੇਲ ਨਹੀਂ