Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਭਾਰਤ

ਨੇਪਾਲ ਵਿੱਚ ਪ੍ਰਧਾਨ ਮੰਤਰੀ ਓਲੀ ਭਰੋਸੇ ਦਾ ਵੋਟ ਨਹੀਂ ਲੈ ਸਕੇ

May 11, 2021 10:01 AM

* ਪ੍ਰਤੀਨਿਧੀ ਸਦਨ ਵਿੱਚ ਚਾਲੀ ਵੋਟਾਂ ਦੀ ਘਾਟ ਕਾਰਨ ਹਾਰ ਗਏ

ਕਾਠਮੰਡੂ, 10 ਮਈ, (ਪੋਸਟ ਬਿਊਰੋ)- ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅੱਜ ਸੋਮਵਾਰ ਪਾਰਲੀਮੈਂਟ ਦੇ ਪ੍ਰਤੀਨਿਧਹਾਊਸ ਵਿਚ ਪੇਸ਼ ਹੋਏ ਮਤੇ ਦੇ ਮੁਤਾਬਕ ਭਰੋਸੇ ਦਾ ਵੋਟ ਨਹੀਂ ਲੈ ਸਕੇ। ਉਹ ਲੋੜੀਂਦੀਆਂ 136 ਵੋਟਾਂ ਲੈਣ ਤੋਂ ਪਛੜ ਗਏ ਅਤੇ ਸਿਰਫ 93 ਮੈਂਬਰਾਂ ਦੀ ਹਮਾਇਤ ਹੀ ਹਾਸਲ ਕਰ ਸਕੇ।
ਰਾਜਨੀਤਕ ਸੰਕਟ ਵਿੱਚ ਫਸੇ ਹੋਏ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੇ ਲਈ ਅੱਜ ਦੀ ਹਾਰਇਕ ਹੋਰ ਝਟਕਾ ਮੰਨੀਜਾਂਦੀ ਹੈ, ਜਿਹੜੇ ਕਮਿਊਨਿਸਟ ਪਾਰਟੀ ਆਫ ਨੇਪਾਲ (ਮਾਓਵਾਦੀ ਕੇਂਦਰ) ਦੇ ਪੁਸ਼ਪਕਮਲ ਦਹਿਲਦੇਧੜੇ ਵੱਲੋਂ ਸਰਕਾਰ ਦਾ ਸਮੱਰਥਨ ਵਾਪਸ ਲੈਣਪਿੱਛੋਂ ਪਾਰਟੀ ਉੱਤੇ ਪਕੜ ਮਜ਼ਬੂਤ ਕਰਨ ਦੇ ਯਤਨ ਕਰ ਰਹੇ ਸਨ।
ਰਾਸ਼ਟਰਪਤੀ ਵਿਦਿਆਦੇਵੀ ਭੰਡਾਰੀ ਦੇ ਆਦੇਸ਼ ਉੱਤੇ ਪਾਰਲੀਮੈਂਟ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੇਵਿਸ਼ੇਸ਼ ਸੈਸ਼ਨ ਵਿਚ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਵੱਲੋਂ ਪੇਸ਼ ਕੀਤੇ ਭਰੋਸੇ ਦੇ ਮਤੇ ਦੇ ਪੱਖ ਵਿਚ ਮਸਾਂ 93 ਵੋਟਾਂ ਪਈਆਂ,ਇਸ ਦੇ ਖਿਲਾਫ 124 ਮੈਂਬਰਾਂ ਨੇ ਵੋਟ ਪਾਈ। ਕੇ ਪੀ ਸ਼ਰਮਾਂ ਓਲੀ (69) ਨੂੰ 275 ਮੈਂਬਰਾਂ ਦੇਹਾਊਸ ਵਿਚ ਭਰੋਸੇ ਦਾਵੋਟ ਜਿੱਤਣ ਲਈ 136 ਵੋਟਾਂ ਦੀ ਲੋੜ ਸੀ, ਚਾਰ ਮੈਂਬਰ ਇਸ ਸਮੇਂ ਸਸਪੈਂਡ ਹਨ।
ਨੇਪਾਲ ਦਾ ਰਾਜਨੀਤਕ ਸੰਕਟ ਬੀਤੇ ਸਾਲ 20 ਦਸੰਬਰ ਤੋਂ ਉਦੋਂ ਸ਼ੁਰੂ ਹੋਇਆ ਸੀ, ਜਦੋਂ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਦੀ ਸਿਫਾਰਿਸ਼ ਉੱਤੇ ਪਾਰਲੀਮੈਂਟਭੰਗ ਕਰ ਕੇ 30 ਅਪ੍ਰੈਲ ਤੇ 10 ਮਈ ਨੂੰ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦਾ ਹੁਕਮ ਦਿੱਤਾ ਸੀ।ਕੇ ਪੀ ਸ਼ਰਮਾਓਲੀ ਨੇ ਇਹ ਸਿਫਾਰਿਸ਼ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਨਾਲ ਸੱਤਾ ਦੀ ਖਿੱਚੋਤਾਣਦੇ ਕਾਰਨਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਤੋਂ ਭਰੋਸੇ ਦਾ ਵੋਟ ਲੈਣ ਲਈ ਕਿਹਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ