ਚੰਡੀਗੜ੍ਹ, 10 ਮਈ, (ਪੋਸਟ ਬਿਊਰੋ)- ਪੰਜਾਬ ਕਾਂਗਰਸ ਅੰਦਰ ਲਗਾਤਾਰ ਵਿਗੜ ਰਹੇ ਹਾਲਾਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਇਸ ਪਾਰਟੀ ਦੇ ਆਗੂਆਂ ਨੇ ਮੋਰਚਾ ਖੋਲ੍ਹ ਦਿੱਤਾਲੱਗਦਾ ਹੈ।ਮੁੱਖ ਮੰਤਰੀ ਦੇ ਖਿਲਾਫ਼ ਅੱਜ ਉਨ੍ਹਾਂ ਦੇ ਮੰਤਰੀਅਤੇ ਇਸ ਪਾਰਟੀ ਦੇ ਪਾਰਲੀਮੈਂਟ ਮੈਂਬਰ ਫਿਰ ਇੱਕਜੁਟ ਹੋਏ ਅਤੇ ਚੰਡੀਗੜ੍ਹ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਰਕਾਰੀ ਘਰ ਮੀਟਿੰਗਕੀਤੀ, ਜਿੱਥੇ ਦੋ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਚਰਨਜੀਤ ਸਿੰਘ ਚੰਨੀ ਅਤੇ ਪਾਰਲੀਮੈਂਟਦੇ ਰਾਜ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਕੁਝ ਹੋਰ ਲੋਕਵੀ ਸ਼ਾਮਲ ਹੋਏ ਦੱਸੇ ਜਾ ਰਹੇ ਹਨ।
ਜਾਣਕਾਰ ਸੂਤਰਾਂ ਮੁਤਾਬਕ ਅੱਜ ਦੀ ਇਸ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਧੜੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੀ ਚਰਚਾ ਦੇ ਨਾਲ ਸਾਲ 2022 ਦੀਆਂ ਚੋਣਾਂ ਵਿੱਚਪਾਰਟੀ ਵੱਲੋਂ ਅਗਵਾਈ ਅਤੇ ਮੁੱਖ ਮੰਤਰੀ ਦੇ ਲਈ ਕਿਸੇ ਹੋਰ ਚਿਹਰੇ ਬਾਰੇ ਵੀ ਚਰਚਾ ਹੁੰਦੀ ਰਹੀ। ਪਿਛਲੇਕੁਝ ਦਿਨਾਂ ਤੋਂ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਮੰਤਰੀ ਤੇ ਵਿਧਾਇਕ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਹਾਰ ਤੋਂ ਨਰਾਜ਼ਗੀ ਕਾਰਨ ਕਿਸੇ ਸੀਨੀਅਰ ਲੀਡਰ ਦੀ ਨਵੀਂ ਅਗਵਾਈ ਲੱਭਣਲਈ ਵਿਚਾਰਾਂ ਕਰਨ ਲੱਗੇ ਹਨ ਅਤੇ ਅੱਜ ਦੀ ਮੀਟਿੰਗ ਇਸੇ ਪ੍ਰਕਿਰਿਆ ਦਾ ਹਿੱਸਾ ਸੀ।
ਅੱਜ ਐਤਵਾਰ ਦੀ ਇਸ ਮੀਟਿੰਗ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ ਆਦਮੀਸਮਝੇ ਜਾਂਦੇ ਉਨ੍ਹਾਂ ਦੇ ਮੰਤਰੀ ਦਰਜੇ ਵਾਲੇ ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਘਰ ਗਏ ਅਤੇ ਕਾਫ਼ੀ ਦੇਰ ਤੱਕ ਓਥੇ ਰਹੇ।ਜਾਣਕਾਰ ਸੂਤਰਾਂ ਮੁਤਾਬਕ ਉਨ੍ਹਾਂ ਦੀ ਇਹ ਮੁਲਾਕਾਤ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਨਾਉਣ ਦੀਆਂ ਕੋਸਿ਼ਸ਼ਾਂ ਦਾ ਹਿੱਸਾ ਸੀ। ਸ਼ਾਮ ਹੋਣ ਤੱਕ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਕੁਝ ਹੋਰ ਵੱਡੇ ਲੀਡਰਾਂ ਦੀਆਂ ਗੱਡੀਆਂ ਵੀ ਆ ਪਹੁੰਚੀਆਂ, ਜਿਨ੍ਹਾਂ ਵਿੱਚਵਿਧਾਇਕ ਰਾਜ ਕੁਮਾਰ ਵੇਰਕਾ ਤੇ ਵਿਧਾਇਕ ਕਾਕਾ ਰਣਦੀਪ ਸਿੰਘ ਸ਼ਾਮਲ ਸਨ। ਇਸ ਦੌਰਾਨ ਇਹ ਕਿਹਾ ਜਾ ਰਿਹਾ ਹੈ ਕਿ ਇਹ ਸਭ ਪੰਜਾਬ ਦੀ ਕਾਂਗਰਸ ਪਾਰਟੀ ਤੇ ਸਰਕਾਰ ਵਿੱਚ ਆਏ ਇੱਕ ਨਵੇਂ ਭੁਚਾਲ ਨੂੰ ਸ਼ਾਂਤ ਕਰਨ ਦੀਆਂ ਕੋਸਿ਼ਸ਼ਾਂ ਹਨ, ਜਿਨ੍ਹਾਂ ਦਾ ਕੋਈ ਸਿੱਟਾ ਅਜੇ ਤੱਕ ਨਹੀਂ ਨਿਕਲ ਰਿਹਾ।