Welcome to Canadian Punjabi Post
Follow us on

15

June 2021
 
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਸਟੇਅ ਐਟ ਹੋਮ ਪਾਬੰਦੀਆਂ ਜੂਨ ਤੱਕ ਰੱਖੀਆਂ ਜਾਣਗੀਆਂ ਜਾਰੀ !

May 11, 2021 12:48 AM

ਟੋਰਾਂਟੋ, 10 ਮਈ (ਪੋਸਟ ਬਿਊਰੋ) : ਓਨਟਾਰੀਓ ਨੂੰ ਪ੍ਰੋਵਿੰਸ ਵਿੱਚ ਸਟੇਅ ਐਟ ਹੋਮ ਆਰਡਰਜ਼ ਦੇ ਹੁਕਮ ਜਾਰੀ ਰੱਖਣ ਦੀ ਸਲਾਹ ਦਿੱਤੀ ਗਈ ਹੈ। ਇਸ ਨਾਲ ਹੁਣ ਸਟੇਅ ਐਟ ਹੋਮ ਆਰਡਰਜ਼ ਜੂਨ ਤੱਕ ਵਧਾਏ ਜਾ ਸਕਦੇ ਹਨ। ਇਹ ਵੀ ਆਖਿਆ ਜਾ ਰਿਹਾ ਹੈ ਕਿ ਇਨ੍ਹਾਂ ਹੁਕਮਾਂ ਵਿੱਚ ਉਦੋਂ ਤੱਕ ਢਿੱਲ ਨਾ ਦਿੱਤੀ ਜਾਵੇ ਜਦੋਂ ਤੱਕ ਪ੍ਰੋਵਿੰਸ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਕਮੀ ਨਹੀਂ ਆ ਜਾਂਦੀ।
ਹੈਲਥ ਮੰਤਰੀ ਕ੍ਰਿਸਟੀਨ ਐਲੀਅਟ ਵੱਲੋਂ ਇਹ ਸੰਕੇਤ ਦਿੱਤਾ ਗਿਆ ਹੈ ਕਿ ਤੀਜੀ ਵੇਵ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਏ ਵਾਧੇ ਦੌਰਾਨ ਲਾਈਆਂ ਗਈਆਂ ਪਾਬੰਦੀਆਂ ਵਾਪਿਸ ਲੈਣ ਦਾ ਅਜੇ ਸਹੀ ਸਮਾਂ ਨਹੀਂ ਆਇਆ। ਉਨ੍ਹਾਂ ਆਖਿਆ ਕਿ ਅਗਲਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪ੍ਰੋਵਿੰਸ ਚਾਹੁੰਦਾ ਹੈ ਕਿ ਕੋਵਿਡ-19 ਦੇ ਮਾਮਲਿਆਂ ਵਿੱਚ ਕਾਫੀ ਕਮੀ ਆ ਜਾਵੇ ਤੇ ਅਗਲੇ ਹੁਕਮਾਂ ਵਿੱਚ ਢਿੱਲ ਦੇਣ ਤੋਂ ਪਹਿਲਾਂ ਆਈਸੀਯੂ ਐਡਮਿਸ਼ਨਜ਼ ਵਿੱਚ ਵੀ ਕਮੀ ਆਉਣੀ ਜ਼ਰੂਰੀ ਹੈ।  
ਸੋਮਵਾਰ ਨੂੰ ਕੁਈਨਜ਼ ਪਾਰਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਐਲੀਅਟ ਨੇ ਆਖਿਆ ਕਿ ਮੈਡੀਕਲ ਮਾਹਿਰ ਇਸ ਗੱਲ ਨੂੰ ਲੈ ਕੇ ਸਪਸ਼ਟ ਹਨ ਕਿ ਸਾਨੂੰ ਅਜੇ ਸਟੇਅ ਐਟ ਹੋਮ ਹੁਕਮ ਜਾਰੀ ਰੱਖਣੇ ਚਾਹੀਦੇ ਹਨ।ਪ੍ਰੋਵਿੰਸ਼ੀਅਲ ਹੈਲਥ ਐਡਵਾਈਜ਼ਰਜ਼ ਦਾ ਵੀ ਇਹੋ ਮੰਨਣਾ ਹੈ ਕਿ ਲੋਕਲ ਮੈਡੀਕਲ ਅਫਸਰਾਂ ਦੀ ਸਲਾਹ ਠੀਕ ਹੈ। ਉਨ੍ਹਾਂ ਪ੍ਰੀਮੀਅਰ ਡੱਗ ਫੋਰਡ ਨੂੰ ਪੱਤਰ ਲਿਖ ਕੇ ਐਮਰਜੰਸੀ ਹੁਕਮਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ।
ਉਨ੍ਹਾਂ ਆਖਿਆ ਕਿ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਪਾਬੰਦੀਆਂ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਨਾਲ ਕੋਵਿਡ-19 ਦੇ ਮਾਮਲਿਆਂ ਵਿੱਚ ਪਿਆ ਮੋੜਾ ਮੁੱਕ ਜਾਵੇਗਾ ਤੇ ਮੁੜ ਇਹ ਮਾਮਲੇ ਵਧਣ ਲੱਗਣਗੇ। ਇਸ ਪੱਤਰ ਉੱਤੇ ਕਾਊਂਸਲ ਆਫ ਓਨਟਾਰੀਓ ਮੈਡੀਕਲ ਆਫੀਸਰਜ਼ ਆਫ ਹੈਲਥ ਵੱਲੋਂ ਵੀ ਦਸਤਖ਼ਤ ਕੀਤੇ ਗਏ ਹਨ।  

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬੁੱਧਵਾਰ ਤੋਂ ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹਣ ਜਾ ਰਿਹਾ ਹੈ ਓਨਟਾਰੀਓ
ਲੰਡਨ ਦੇ ਮੁਸਲਿਮ ਪਰਿਵਾਰ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਉੱਤੇ ਲਾਏ ਗਏ ਅੱਤਵਾਦ ਸਬੰਧੀ ਚਾਰਜਿਜ਼
ਵੈਂਸ ਨਾਲ ਗੌਲਫ ਖੇਡਣ ਵਾਲੇ ਸੀਨੀਅਰ ਮਿਲਟਰੀ ਆਗੂਆਂ ਦੇ ਸਬੰਧ ਵਿੱਚ ਸੀਏਐਫ ਤੇ ਸੱਜਣ ਨੇ ਜਤਾਇਆ ਇਤਰਾਜ਼
ਪੂਲ ਵਿੱਚ ਡੁੱਬਣ ਕਾਰਨ ਛੇ ਸਾਲਾ ਬੱਚੀ ਦੀ ਹੋਈ ਮੌਤ
ਸੜਕ ਉੱਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਮਿਲੀ ਮਹਿਲਾ, ਪੁਲਿਸ ਵੱਲੋਂ ਜਾਂਚ ਜਾਰੀ
ਫਿੰਚ ਐਵਨਿਊ ਤੇ ਮਾਰਖਮ ਰੋਡ ਇਲਾਕੇ ਵਿੱਚ ਚੱਲੀ ਗੋਲੀ, 2 ਜ਼ਖ਼ਮੀ
ਓਨਟਾਰੀਓ ਦੇ ਬਹੁਤੇ ਹਿੱਸਿਆਂ ਵਿੱਚ ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ
ਮੋਟਰਸਾਈਕਲ ਤੇ ਗੱਡੀ ਦੀ ਟੱਕਰ ਵਿੱਚ ਮੋਟਰਸਾਈਕਲਿਸਟ ਦੀ ਹੋਈ ਮੌਤ
ਦੋਹਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ, ਮਹਿਲਾ ਜ਼ਖ਼ਮੀ
ਮਿਲਟਨ ਵਿੱਚ ਗੋਲੀ ਚਲਾਉਣ ਵਾਲੇ ਹਥਿਆਰਬੰਦ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ