Welcome to Canadian Punjabi Post
Follow us on

15

June 2021
 
ਪੰਜਾਬ

ਪੰਜਾਬ ਵਿੱਚ ਕੋਰੋਨਾ ਨਾਲ ਫਿਰ ਰਿਕਾਰਡ 191 ਮੌਤਾਂ ਹੋਈਆਂ, 8531 ਨਵੇਂ ਕੇਸ ਮਿਲੇ

May 10, 2021 08:22 AM

* ਇੱਕੋ ਹਫਤੇ ਵਿੱਚ ਹੱਸਦੇ-ਵੱਸਦੇ ਪਰਿਵਾਰ ਦੇ 4 ਜੀਆਂ ਦੀ ਮੌਤ

ਚੰਡੀਗੜ੍ਹ, 9 ਮਈ, (ਪੋਸਟ ਬਿਊਰੋ)- ਕੋਰੋਨਾ ਵਾਇਰਸਨਾਲ ਅੱਜ ਪੰਜਾਬ ਵਿਚ ਰਿਕਾਰਡ 191 ਲੋਕਾਂ ਦੀ ਮੌਤ ਹੋਈ ਅਤੇ 8531 ਨਵੇਂ ਕੇਸ ਮਿਲੇ ਹਨ। ਅੱਜ ਲੁਧਿਆਣੇ ਵਿਚ ਰਿਕਾਰਡ 1729 ਨਵੇਂ ਕੇਸ ਮਿਲੇਤੇ ਸਭ ਤੋਂ ਵੱਧ 22 ਮੌਤਾਂ ਵੀ ਹੋਈਆਂ ਹਨ। ਨਵਾਂਸ਼ਹਿਰ ਜਿ਼ਲੇ ਤੋਂ ਬਿਨਾਂ ਪੰਜਾਬ ਦੇ ਹਰ ਜਿ਼ਲੇ ਵਿੱਚ ਅੱਜ ਕੋਈ ਨਾ ਕੋਈ ਮੌਤ ਹੋਈ ਹੈ ਅਤੇ ਸਾਰੇ ਪੰਜਾਬ ਵਿੱਚ ਕੁੱਲ ਮਿਲਾ ਕੇ 296 ਮਰੀਜ਼ ਗੰਭੀਰ ਹਾਲਤ ਵਿਚ ਵੈਂਟੀਲੇਟਰ ਉੱਤੇ ਹਨ।
ਪੰਜਾਬ ਦੇ ਸਿਹਤ ਵਿਭਾਗਦੇ ਅੰਕੜਿਆਂ ਮੁਤਾਬਕ 24 ਘੰਟਿਆਂ ਵਿਚ 8531 ਨਵੇਂ ਕੇਸ ਮਿਲੇ ਹਨ। ਲੁਧਿਆਣੇ ਵਿਚ ਅੱਜ ਐਤਵਾਰ ਨੂੰ ਰਿਕਾਰਡ 1729 ਕੇਸ ਮਿਲੇਅਤੇ ਮੋਹਾਲੀ ਵਿਚ 985, ਬਠਿੰਡਾ 812, ਜਲੰਧਰ ਵਿੱਚ 691, ਪਟਿਆਲੇ ਵਿਚ 677, ਅੰਮ੍ਰਿਤਸਰ 529, ਹੁਸ਼ਿਆਰਪੁਰ321 ਕੇਸ ਮਿਲੇ ਹਨ। ਸਭ ਤੋਂ ਘੱਟ ਕੇਸ ਤਰਨਤਾਰਨ ਜਿ਼ਲੇ ਵਿੱਚੋਂ ਸਿਰਫ 15 ਮਿਲੇ ਹਨ।ਇਸ ਦੌਰਾਨ ਅੱਜ ਲੁਧਿਆਣੇ ਵਿਚ 22 ਮੌਤਾਂ ਹੋਈਆਂ, ਅੰਮ੍ਰਿਤਸਰ ਵਿਚ 20, ਬਠਿੰਡਾ ਤੇ ਮੋਹਾਲੀ ਵਿਚ 17-17, ਪਟਿਆਲੇ ਵਿਚ 18, ਰੋਪੜ ਤੇ ਜਲੰਧਰ ਵਿਚ 12-12, ਫਾਜ਼ਿਲਕਾ ਤੇ ਮੁਕਤਸਰ ਵਿਚ 9-9, ਗੁਰਦਾਸਪੁਰ ਵਿਚ 7, ਫਿਰੋਜ਼ਪੁਰ ਅਤੇਹੁਸ਼ਿਆਰਪੁਰ ਵਿੱਚ6-6, ਬਰਨਾਲਾ, ਫ਼ਰੀਦਕੋਟ, ਕਪੂਰਥਲਾ ਅਤੇ ਮਾਨਸਾ ਵਿਚ 4-4, ਫ਼ਤਹਿਗੜ੍ਹ ਸਾਹਿਬ, ਮੋਗਾ ਅਤੇ ਤਰਨਤਾਰਨ ਵਿਚ 2-2ਅਤੇ ਪਠਾਨਕੋਟ ਵਿਚ 4 ਮੌਤਾਂ ਹੋਈਆਂ ਹਨ।
ਇਸ ਦੌਰਾਨ ਸੰਗਰੂਰ ਜਿ਼ਲੇ ਵਿੱਚ ਪਿੰਡ ਤਕੀਪੁਰ ਵਿੱਚਇੱਕੋ ਹਫ਼ਤੇ ਵਿੱਚ ਇੱਕਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ, ਜਿਸ ਪਿੱਛੋਂ ਲੋਕ ਘਰੋਂ ਨਿਕਲਣ ਤੋਂ ਡਰਨ ਲੱਗੇ ਹਨ। ਪਿੰਡ ਤਕੀਪੁਰ ਦੇ ਸਾਬਕਾ ਸਰਪੰਚ ਤਰਲੋਕ ਸਿੰਘ, ਉਸ ਦੇ ਦੋ ਪੁੱਤਰਾਂ ਅਤੇ ਇੱਕ ਧੀ ਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ ਅਤੇ ਉਨ੍ਹਾਂ ਹੱਸਦਾ-ਵਸਦਾ ਪਰਿਵਾਰ ਇੱਕ ਹਫਤੇ ਵਿੱਚ ਬਰਬਾਦ ਹੋ ਗਿਆ ਹੈ।ਕਰੀਬ 80 ਕਿੱਲੇ ਜ਼ਮੀਨ ਦਾ ਮਾਲਕ ਤਰਲੋਕ ਸਿੰਘ ਆਪਣੇ ਪਰਿਵਾਰ ਨਾਲ ਖ਼ੁਸ਼ੀ-ਖ਼ੁਸ਼ੀ ਜੀਵਨ ਗੁਜ਼ਾਰ ਰਿਹਾ ਸੀ। ਸਭ ਤੋਂ ਪਹਿਲਾ ਇਸ ਬਿਮਾਰੀ ਨਾਲ ਉਸ ਦੀ 55 ਸਾਲਾ ਧੀ ਸੁਖੀ (ਪਿੰਡ ਸੈਦੋਵਾਲ ਵਿਆਹੀ ਹੋਈ)ਪਿਛਲੀ 1 ਮਈ ਨੂੰ ਦਮ ਤੋੜ ਗਈ। ਫਿਰ 4 ਮਈ ਨੂੰ ਸਰਪੰਚ ਤਰਲੋਕ ਸਿੰਘ ਬਿਮਾਰੀ ਨਾਲ ਸੰਸਾਰ ਛੱਡ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਦੋਵੇਂ ਪੁੱਤਰਾਂ ਹਰਪਾਲ ਸਿੰਘ ਲਾਡੀ (47) ਤੇ ਜਸਪਾਲ ਸਿੰਘ ਜੱਸਾ (52) ਨੂੰ ਵੀ ਕੋਰੋਨਾ ਵਾਇਰਸ ਨੇ ਲਪੇਟ ਵਿੱਚ ਲੈ ਲਿਆ। ਦੋਵਾਂ ਭਰਾਵਾਂ ਦੀ ਨਾਜ਼ੁਕ ਹਾਲਤ ਕਾਰਨ ਪਟਿਆਲਾ ਦੇ ਇਕ ਹਸਪਤਾਲਦਾਖਲ ਕਰਵਾਇਆ ਗਿਆ, ਜਿਥੇ 7 ਮਈ ਨੂੰ ਹਰਪਾਲ ਸਿੰਘ ਲਾਡੀ ਤੇ 8 ਮਈ ਨੂੰ ਜਸਪਾਲ ਸਿੰਘ ਜੱਸਾ ਦੀ ਵੀ ਮੌਤ ਹੋ ਗਈ। ਪਿੰਡ ਵਾਸੀ ਇਨ੍ਹਾਂ ਅਤੇ ਹੋਰ ਮੌਤਾਂ ਦਾ ਕਾਰਨ ਅਜੇ ਵੀ ਕੁਦਰਤੀ ਜਾਂ ਹੋਰ ਦੱਸਦੇ ਹਨ, ਪਰ ਸਿਹਤ ਦੇ ਮਾਹਰਾਂ ਨੂੰ ਸ਼ੱਕ ਹੈ ਕਿ ਮਰਨ ਵਾਲੇ ਹੋਰ ਲੋਕਾਂ ਵਿੱਚੋਂ ਵੀ ਕੁਝ ਕੋਰੋਨਾ ਪਾਜ਼ੇਟਿਵ ਵੀ ਹੋ ਸਕਦੇ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ: ਜਾਂਚ ਟੀਮ ਨਾਲ ਸਹਿਯੋਗ ਕਰਾਂਗਾ, ਪਰ ਹਾਲੇ ਪੇਸ਼ ਨਹੀਂ ਹੋ ਸਕਦਾ
ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਦਿਹਾਂਤ
ਪਿਆਰ ਵਿੱਚ ਅੜਿੱਕਾ ਬਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ
ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਪ੍ਰੇਸ਼ਾਨ ਪਤੀ ਵੱਲੋਂ ਖੁਦਕੁਸ਼ੀ
ਕੋਰੋਨਾ ਦੀ ਮਾਰ ਨਾਲ 50 ਹਜ਼ਾਰ ਟੈਕਸੀ ਡਰਾਈਵਰਾਂ ਦਾ ਧੰਦਾ ਚੌਪਟ
ਕਾਂਗਰਸ ਵਿਧਾਇਕ ਕੰਬੋਜ ਨੂੰ ਪਿੰਡ ਵਾਲਿਆਂ ਨੇ ਭਾਜੜ ਪਾਈ
ਕੋਟਕਪੂਰਾ ਗੋਲੀਕਾਂਡ ਕੇਸ: ਨਵੀਂ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ
ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਪੀੜਤਾ ਨੇ ਬਿਆਨ ਦਰਜ ਕਰਾਏ
ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਦੋਸ਼ੀ ਹਾਈ ਕੋਰਟ ਵੱਲੋਂ ਬਰੀ
ਛੇੜਛਾੜ ਦੇ ਦੋਸ਼ ਹੇਠ ਭਾਜਪਾ ਆਗੂ ਦੇ ਖਿਲਾਫ ਕੇਸ ਦਰਜ