Welcome to Canadian Punjabi Post
Follow us on

15

June 2021
 
ਪੰਜਾਬ

ਬਾਰ ਐਸੋਸੀਏਸ਼ਨ ਵੱਲੋਂ ਹਾਈ ਕੋਰਟ ਦੇ ਮੁੱਖ ਜੱਜ ਉੱਤੇ ਗੰਭੀਰ ਦੋਸ਼

May 09, 2021 02:50 AM

* ਜ਼ਰੂਰੀ ਕੇਸਾਂ ਦੀ ਸੂਚੀ ਵਿੱਚ ‘ਪਿਕ ਐਂਡ ਚੂਜ਼’ ਕਰਨ ਦੀ ਗੱਲ ਕਹੀ

ਚੰਡੀਗੜ੍ਹ, 8 ਮਈ (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਨੇ ਕੱਲ੍ਹ ਇੱਕ ਐਮਰਜੈਂਸੀ ਮੀਟਿੰਗ ਕੀਤੀ ਅਤੇ ਅਰਜੈਂਟ ਕੇਸਾਂ ਦੀ ਸੂਚੀ ਵਿੱਚ ਹੈਬੀਅਸ ਕੋਰਪਸ ਪਟੀਸ਼ਨਾਂ, ਅਗਾਊਂ ਜ਼ਮਾਨਤ ਪਟੀਸ਼ਨਾਂ, ਸਜ਼ਾ ਸਸਪੈਂਡ ਕਰਨ ਦੀਆਂ ਪਟੀਸ਼ਨਾਂ, ਸਟੇਅ ਆਰਡਰ ਦੇ ਕੇਸ ਅਤੇ ਮੁੱਢਲੇ ਅਧਿਕਾਰਾਂ ਨਾਲ ਜੁੜੇ ਹੋਰ ਕੇਸਾਂ ਨੂੰ ਨਾ ਪਾਉਣ ਬਾਰੇ ਸਖਤ ਇਤਰਾਜ਼ ਕੀਤਾ ਹੈ।
ਐਸੋਸੀਏਸ਼ਨ ਨੇ ਕਿਹਾ ਹੈ ਕਿ ਹਾਈ ਕੋਰਟ ਸੰਵਿਧਾਨ ਅਤੇ ਮੁੱਢਲੇ ਅਧਿਕਾਰਾਂ ਦੀ ਰਖਵਾਲੀ ਹੈ ਤੇ ਨਿਆਂ ਮੰਗਣ ਵਾਲਿਆਂ ਲਈ ਆਪਣੇ ਬੂਹੇ ਬੰਦ ਨਹੀਂ ਕਰ ਸਕਦੀ। ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੇ ਨਾਂਅ ਉੱਤੇ ਫ਼ੈਸਲਾ ਲਿਆ ਗਿਆ ਸੀ ਕਿ ਸਿਰਫ਼ ਮੈਂਸ਼ਨਿੰਗ ਰਾਹੀਂ ਕੇਸ ਦਾਇਰ ਹੋ ਸਕਦੇ ਹਨ, ਜਿਸ ਕਰਕੇ ਇੱਕ ਆਮ ਆਦਮੀ ਇਸ ਤਾਨਾਸ਼ਾਹੀ ਪ੍ਰਕਿਰਿਆ ਹੇਠੋਂ ਲੰਘੇ ਬਗ਼ੈਰ ਕੇਸ ਦਾਇਰ ਨਹੀਂ ਕਰ ਸਕਦਾ ਸੀ। ਇਸ ਬਾਰੇ ਸਵਾਲ ਚੁੱਕਣ ਪਿੱਛੋਂ ਹਾਈ ਕੋਰਟ ਨੇ ਉਹ ਫ਼ੈਸਲਾ ਬਦਲਿਆ ਸੀ। ਕੋਰਟ ਦੇ ਮੁੱਖ ਜੱਜ ਉੱਤੇ ਦੋਸ਼ ਲਾਇਆ ਗਿਆ ਕਿ ਉਹ ਬਾਰ ਦਾ ਸਹਿਯੋਗ ਨਹੀਂ ਕਰ ਰਹੇ ਅਤੇ ਪੰਜਾਬ, ਹਰਿਆਣਾ ਅਤੇ ਚੰਡੀਗ਼ੜ੍ਹ ਦੇ ਲੋਕਾਂ ਨੂੰ ਆਉਂਦੀਅੀ ਦਿੱਕਤਾਂ ਵਿੱਚ ਦਿਲਚਸਪੀ ਨਹੀਂ ਲੈ ਰਹੇ। ਬਾਰ ਨੇ ਹਾਈ ਕੋਰਟ ਦੇ ਮੌਜੂਦਾ ਚੀਫ ਜਸਟਿਸ ਨੂੰ ਕਿਸੇ ਹੋਰ ਰਾਜ ਵਿੱਚ ਬਦਲਣ ਦੀ ਮੰਗ ਕਰਦੇ ਹੋਏ ਕਿਹਾ ਕਿ ਉਦੋਂ ਤੱਕ ਬਾਰ ਉਨ੍ਹਾਂ ਦੀ ਅਦਾਲਤ ਦਾ ਬਾਈਕਾਟ ਕਰੇਗੀ। ਜੇ ਕਿਸੇ ਬਾਰ ਮੈਂਬਰ ਨੇ ਬਾਰ ਐਸੋਸੀਏਸ਼ਨ ਦੇ ਫ਼ੈਸਲੇ ਦੀ ਪਾਲਣਾ ਨਾ ਕੀਤੀ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਬਾਰ ਨੇ ਕਿਹਾ ਕਿ ਉਨ੍ਹਾਂ ਕੋਲ 300 ਤੋਂ ਵੱਧ ਲਿਖਤੀ ਤੇ ਜ਼ੁਬਾਨੀ ਸ਼ਿਕਾਇਤਾਂ ਹਨ, ਜਿਨ੍ਹਾਂ ਰਾਹੀਂ ਕੇਸ ਸੂਚੀ ਵਿੱਚ ਸ਼ਾਮਲ ਕਰਨ ਨੂੰ ‘ਪਿਕ ਐਂਡ ਚੂਜ਼' ਦੱਸਿਆ ਗਿਆ ਅਤੇ ਕਿਹਾ ਗਿਆ ਹੈ ਕਿ ਕੇਸਾਂ ਨੂੰ ਗ਼ਲਤ ਤਰੀਕੇ ਨਾਲ ਸੂਚੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ: ਜਾਂਚ ਟੀਮ ਨਾਲ ਸਹਿਯੋਗ ਕਰਾਂਗਾ, ਪਰ ਹਾਲੇ ਪੇਸ਼ ਨਹੀਂ ਹੋ ਸਕਦਾ
ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਦਿਹਾਂਤ
ਪਿਆਰ ਵਿੱਚ ਅੜਿੱਕਾ ਬਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ
ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਪ੍ਰੇਸ਼ਾਨ ਪਤੀ ਵੱਲੋਂ ਖੁਦਕੁਸ਼ੀ
ਕੋਰੋਨਾ ਦੀ ਮਾਰ ਨਾਲ 50 ਹਜ਼ਾਰ ਟੈਕਸੀ ਡਰਾਈਵਰਾਂ ਦਾ ਧੰਦਾ ਚੌਪਟ
ਕਾਂਗਰਸ ਵਿਧਾਇਕ ਕੰਬੋਜ ਨੂੰ ਪਿੰਡ ਵਾਲਿਆਂ ਨੇ ਭਾਜੜ ਪਾਈ
ਕੋਟਕਪੂਰਾ ਗੋਲੀਕਾਂਡ ਕੇਸ: ਨਵੀਂ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ
ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਪੀੜਤਾ ਨੇ ਬਿਆਨ ਦਰਜ ਕਰਾਏ
ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਦੋਸ਼ੀ ਹਾਈ ਕੋਰਟ ਵੱਲੋਂ ਬਰੀ
ਛੇੜਛਾੜ ਦੇ ਦੋਸ਼ ਹੇਠ ਭਾਜਪਾ ਆਗੂ ਦੇ ਖਿਲਾਫ ਕੇਸ ਦਰਜ