Welcome to Canadian Punjabi Post
Follow us on

15

June 2021
 
ਪੰਜਾਬ

ਸਬਜ਼ੀ ਵਾਲੇ ਦੇ ਟੋਕਰੇ ਨੂੰ ਲੱਤ ਮਾਰਨ ਵਾਲਾ ਐਸ ਐਚ ਓ ਸਸਪੈਂਡ

May 07, 2021 12:29 AM

ਫਗਵਾੜਾ, 6 ਮਈ (ਪੋਸਟ ਬਿਊਰੋ)- ਕੱਲ੍ਹ ਪੰਜਾਬ ਪੁਲਸ ਦਾ ਸ਼ਰਮਨਾਕ ਵਿਹਾਰ ਓਦੋਂ ਸਾਹਮਣੇ ਆਇਆ, ਜਦੋਂ ਫਗਵਾੜੇ ਦੇ ਥਾਣਾ ਸਿਟੀ ਦੇ ਐਸ ਐਚ ਓ ਨੇ ਇੱਕ ਗ਼ਰੀਬ ਰੇਹੜੀ ਵਾਲੇ ਦੀਆਂ ਸਬਜ਼ੀਆਂ ਉੱਤੇ ਲੱਤ ਮਾਰ ਕੇ ਉਨ੍ਹਾਂ ਨੂੰ ਖਿਲਾਰ ਦਿੱਤਾ। ਵੀਡੀਓ ਵਾਇਰਲ ਹੋਣ ਪਿੱਛੋਂ ਜ਼ਿਲ੍ਹੇ ਦੀ ਐਸ ਐਸ ਪੀ ਕੰਵਲਦੀਪ ਕੌਰ ਨੇ ਇਸਦਾ ਨੋਟਿਸ ਲੈਂਦਿਆਂ ਐਸ ਐਚ ਓ ਨੂੰ ਸਸਪੈਂਡ ਕਰ ਕੇ ਉਸ ਨਾਲ ਡਿਊਟੀ ਉੱਤੇ ਗਏ ਪੀ ਸੀ ਆਰ ਇੰਚਾਰਜ ਬਲਜਿੰਦਰ ਮੱਲ੍ਹੀ ਨੂੰ ਵੀ ਪੁਲਸ ਲਾਈਨ ਕਪੂਰਥਲਾ ਭੇਜ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਸਰਾਏ ਰੋਡ ਉੱਤੇ ਸਬਜ਼ੀ ਦੀਆਂ ਰੇਹੜੀਆਂ ਲੱਗਦੀਆਂ ਹਨ। ਕੋਰੋਨਾ ਵਾਇਰਸਕਾਰਨ ਇਸ ਥਾਂਭੀੜ ਘਟਾਉਣ ਲਈ ਐਸ ਐਚ ਓ ਸਿਟੀ ਨਵਦੀਪ ਸਿੰਘ ਅਤੇ ਪੀ ਸੀ ਆਰ ਇੰਚਾਰਜ ਬਲਜਿੰਦਰ ਸਿੰਘ ਦੀ ਅਗਵਾਈ ਵਿੱਚਪੁਲਸ ਪਾਰਟੀ ਰੇਹੜੀਆਂ ਨੂੰ ਸੜਕ ਤੋਂ ਪਿੱਛੇ ਹਟਾਉਣ ਗਈ ਸੀ। ਇਸ ਦੌਰਾਨ ਐਸ ਐਚ ਓ ਨਵਦੀਪ ਸਿੰਘ ਨੇ ਗੁੱਸੇ ਵਿੱਚਆ ਕੇ ਇੱਕ ਰੇਹੜੀ ਵਾਲੇ ਦੇ ਟੋਕਰੇ ਨੂੰ ਲੱਤ ਮਾਰ ਕੇ ਸਬਜ਼ੀ ਖਿਲਾਰ ਦਿੱਤੀ। ਇਹ ਸਾਰਾ ਮਾਮਲਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਤਾਂ ਜ਼ਿਲ੍ਹੇ ਦੀ ਐਸ ਐਸ ਪੀ ਕੰਵਲਦੀਪ ਕੌਰ ਨੇ ਐਸ ਐਚ ਓ ਨਵਦੀਪ ਸਿੰਘ ਨੂੰ ਸਸਪੈਂਡ ਕਰਕੇ ਇੰਸਪੈਕਟਰ ਬਲਵਿੰਦਰਪਾਲ ਨੂੰ ਫਗਵਾੜੇ ਦਾ ਨਵਾਂ ਐਸ ਐਚ ਓ ਨਿਯੁਕਤ ਕਰ ਦਿੱਤਾ। ਇਸਦੇ ਨਾਲ ਪੀ ਸੀ ਆਰ ਇੰਚਾਰਜ ਬਲਜਿੰਦਰ ਸਿੰਘ ਮੱਲ੍ਹੀ ਨੂੰ ਪੁਲਸ ਲਾਈਨ ਕਪੂਰਥਲਾ ਭੇਜ ਦਿੱਤਾ ਹੈ ਤੇ ਸ਼ੁਮਿੰਦਰ ਸਿੰਘ ਭੱਟੀ ਨੂੰ ਪੀ ਸੀ ਆਰ ਦਾ ਇੰਚਾਰਜ ਨਿਯੁਕਤ ਕੀਤਾ ਹੈ। ਓਧਰ ਪੰਜਾਬ ਪੁਲਸ ਦੇ ਡੀ ਜੀ ਪੀ ਦਿਨਕਰ ਗੁਪਤਾ ਨੇ ਟਵੀਟ ਕਰ ਕੇ ਇਸ ਘਟਨਾ ਨੂੰ ਸ਼ਰਮਨਾਕ ਦੱਸਿਆ ਤੇ ਐਸ ਐਚ ਓ ਨੂੰ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ। ਉਨ੍ਹਾਂ ਕਿਹਾ ਕਿ ਇਹੋ ਜਿਹੇ ਵਤੀਰੇ ਵਾਲੇ ਅਧਿਕਾਰੀਆਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਅਤੇ ਅਜਿਹਾ ਮਾੜਾ ਵਤੀਰਾ ਸਹਿਣਯੋਗ ਨਹੀਂ ਹੈ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ: ਜਾਂਚ ਟੀਮ ਨਾਲ ਸਹਿਯੋਗ ਕਰਾਂਗਾ, ਪਰ ਹਾਲੇ ਪੇਸ਼ ਨਹੀਂ ਹੋ ਸਕਦਾ
ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਦਿਹਾਂਤ
ਪਿਆਰ ਵਿੱਚ ਅੜਿੱਕਾ ਬਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ
ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਪ੍ਰੇਸ਼ਾਨ ਪਤੀ ਵੱਲੋਂ ਖੁਦਕੁਸ਼ੀ
ਕੋਰੋਨਾ ਦੀ ਮਾਰ ਨਾਲ 50 ਹਜ਼ਾਰ ਟੈਕਸੀ ਡਰਾਈਵਰਾਂ ਦਾ ਧੰਦਾ ਚੌਪਟ
ਕਾਂਗਰਸ ਵਿਧਾਇਕ ਕੰਬੋਜ ਨੂੰ ਪਿੰਡ ਵਾਲਿਆਂ ਨੇ ਭਾਜੜ ਪਾਈ
ਕੋਟਕਪੂਰਾ ਗੋਲੀਕਾਂਡ ਕੇਸ: ਨਵੀਂ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ
ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਪੀੜਤਾ ਨੇ ਬਿਆਨ ਦਰਜ ਕਰਾਏ
ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਦੋਸ਼ੀ ਹਾਈ ਕੋਰਟ ਵੱਲੋਂ ਬਰੀ
ਛੇੜਛਾੜ ਦੇ ਦੋਸ਼ ਹੇਠ ਭਾਜਪਾ ਆਗੂ ਦੇ ਖਿਲਾਫ ਕੇਸ ਦਰਜ