Welcome to Canadian Punjabi Post
Follow us on

15

June 2021
 
ਪੰਜਾਬ

ਪਰਵਾਸੀ ਮਜ਼ਦੂਰਾਂ ਦੀ ਹਿਜਰਤ ਜਾਰੀ, ਸਟੇਸ਼ਨ ਉੱਤੇ ਭਾਰੀ ਭੀੜ

May 07, 2021 12:19 AM

ਜਲੰਧਰ, 6 ਮਈ (ਪੋਸਟ ਬਿਊਰੋ)- ਕੋਵਿਡ-19 ਦਾ ਵਧਦੇ ਪ੍ਰਭਾਵ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪਾਬੰਦੀਆਂ ਲਾਗੂ ਕਰਨ ਨਾਲ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਪੂਰਨ ਤਾਲਾਬੰਦੀ ਕਰਨ ਤੋਂ ਇਨਕਾਰ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਫ਼ੈਕਟਰੀਆਂ ਵਿੱਚ ਮਜ਼ਦੂਰਾਂ ਦੀ ਹਾਜ਼ਰੀ ਘੱਟ ਰਹੀ ਹੈ। ਮਹਾਂਮਾਰੀ ਦੇ ਵਧਦੇ ਫੈਲਾਅ ਅਤੇ ਪੂਰਨ ਤਾਲਾਬੰਦੀ ਤੋਂ ਡਰੇ ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਜਾਰੀ ਹੈ।
ਮਜ਼ਦੂਰ ਵੱਖ-ਵੱਖ ਸਾਧਨਾਂ ਰਾਹੀਂ ਖਿਸਕ ਰਹੇ ਹਨ, ਜਿਨ੍ਹਾਂ ਵਿੱਚ ਰੇਲ ਗੱਡੀ ਉਨ੍ਹਾਂ ਦਾ ਪ੍ਰਮੁੱਖ ਸਾਧਨ ਹੈ, ਜਿਸ ਨਾਲ ਸਿਟੀ ਸਟੇਸ਼ਨ ਉੱਤੇ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਰਹਿੰਦੀ ਹੈ। ਸਰਕਾਰ ਵੱਲੋਂ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਦੀਆਂ ਸਖ਼ਤ ਪਾਬੰਦੀਆਂ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਉੱਤੇ ਸਿਹਤ ਵਿਭਾਗ ਸਟੇਸ਼ਨ ਉੱਤੇ ਯਾਤਰੀਆਂ ਦੇ ਕੋਰੋਨਾ ਟੈਸਟ ਕਰਵਾ ਰਿਹਾ ਹੈ। ਸਟੇਸ਼ਨ ਉੱਤੇ ਵੱਧ ਰਹੀ ਭੀੜ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਨਾਂਹ ਦੇ ਬਰਾਬਰ ਸਨ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ: ਜਾਂਚ ਟੀਮ ਨਾਲ ਸਹਿਯੋਗ ਕਰਾਂਗਾ, ਪਰ ਹਾਲੇ ਪੇਸ਼ ਨਹੀਂ ਹੋ ਸਕਦਾ
ਫਲਾਇੰਗ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦਾ ਦਿਹਾਂਤ
ਪਿਆਰ ਵਿੱਚ ਅੜਿੱਕਾ ਬਣੇ ਪਤੀ ਦਾ ਪ੍ਰੇਮੀ ਨਾਲ ਮਿਲ ਕੇ ਕਤਲ
ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਪ੍ਰੇਸ਼ਾਨ ਪਤੀ ਵੱਲੋਂ ਖੁਦਕੁਸ਼ੀ
ਕੋਰੋਨਾ ਦੀ ਮਾਰ ਨਾਲ 50 ਹਜ਼ਾਰ ਟੈਕਸੀ ਡਰਾਈਵਰਾਂ ਦਾ ਧੰਦਾ ਚੌਪਟ
ਕਾਂਗਰਸ ਵਿਧਾਇਕ ਕੰਬੋਜ ਨੂੰ ਪਿੰਡ ਵਾਲਿਆਂ ਨੇ ਭਾਜੜ ਪਾਈ
ਕੋਟਕਪੂਰਾ ਗੋਲੀਕਾਂਡ ਕੇਸ: ਨਵੀਂ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ
ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਪੀੜਤਾ ਨੇ ਬਿਆਨ ਦਰਜ ਕਰਾਏ
ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਦੋਸ਼ੀ ਹਾਈ ਕੋਰਟ ਵੱਲੋਂ ਬਰੀ
ਛੇੜਛਾੜ ਦੇ ਦੋਸ਼ ਹੇਠ ਭਾਜਪਾ ਆਗੂ ਦੇ ਖਿਲਾਫ ਕੇਸ ਦਰਜ