Welcome to Canadian Punjabi Post
Follow us on

15

June 2021
 
ਅੰਤਰਰਾਸ਼ਟਰੀ

ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕ

May 04, 2021 08:20 AM

ਵਾਸਿ਼ੰਗਟਨ, 3 ਮਈ (ਪੋਸਟ ਬਿਊਰੋ) : ਵਿਆਹ ਦੇ 27 ਸਾਲਾਂ ਬਾਅਦ ਬਿੱਲ ਤੇ ਮੈਲਿੰਡਾ ਗੇਟਸ ਤਲਾਕ ਲੈ ਰਹੇ ਹਨ। ਇਸ ਸਬੰਧ ਵਿੱਚ ਜਾਣਕਾਰੀ ਉਨ੍ਹਾਂ ਆਪਣੇ ਟਵਿੱਟਰ ਐਕਾਊਂਟਸ ਉੱਤੇ ਬਿਆਨ ਜਾਰੀ ਕਰਕੇ ਦਿੱਤੀ।
ਇਸ ਬਿਆਨ ਵਿੱਚ ਆਖਿਆ ਗਿਆ ਹੈ ਕਿ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਤੇ ਆਪਣੇ ਸਬੰਧਾਂ ਬਾਰੇ ਹਰ ਪੱਖ ਉੱਤੇ ਕੰਮ ਕਰਨ ਤੋਂ ਬਾਅਦ ਅਸੀਂ ਅਲੱਗ ਹੋਣ ਦਾ ਫੈਸਲਾ ਕੀਤਾ ਹੈ। ਇਸ ਜੋੜੇ ਨੇ ਸਾਲ 2000 ਵਿੱਚ ਆਪਣੀ ਪਰੋਪਕਾਰੀ ਸੰਸਥਾ ਬਿੱਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਕਾਇਮ ਕੀਤੀ ਸੀ। ਉਦੋਂ ਤੋਂ ਹੀ ਇਹ ਸੰਸਥਾ ਗਲੋਬਲ ਹੈਲਥ, ਗਰੀਬੀ ਹਟਾਉਣ ਤੇ ਕਈ ਹੋਰ ਪਹਿਲਕਦਮੀਆਂ ਉੱਤੇ 53·8 ਬਿਲੀਅਨ ਅਮਰੀਕੀ ਡਾਲਰ ਖਰਚ ਚੁੱਕੀ ਹੈ।
ਆਪਣੇ ਬਿਆਨ ਵਿੱਚ ਦੋਵਾਂ ਨੇ ਆਖਿਆ ਕਿ ਅਸੀਂ ਤਿੰਨ ਕਮਾਲ ਦੇ ਬੱਚਿਆਂ ਦੀ ਪਰਵਰਿਸ਼ ਕੀਤੀ ਤੇ ਅਜਿਹੀ ਸੰਸਥਾ ਕਾਇਮ ਕੀਤੀ ਜਿਹੜੀ ਦੁਨੀਆ ਭਰ ਵਿੱਚ ਲੋਕਾਂ ਨੂੰ ਸਿਹਤਮੰਦ ਤੇ ਉਸਾਰੂ ਜਿ਼ੰਦਗੀਆਂ ਜਿਊਣ ਦੇ ਯੋਗ ਬਣਾ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਇਸ ਮਿਸ਼ਨ ਵੱਲ ਕੰਮ ਕਰਦੇ ਰਹਾਂਗੇ ਤੇ ਇਸ ਸੰਸਥਾ ਨੂੰ ਜਾਰੀ ਰੱਖਾਂਗੇ ਪਰ ਸਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਪਤੀ ਪਤਨੀ ਵਜੋਂ ਇੱਕਠੇ ਰਹਿ ਸਕਦੇ ਹਾਂ।  
ਮੈਲਿੰਡਾ ਗੇਟਸ ਨੇ ਸੋਮਵਾਰ ਨੂੰ ਕਿੰਗ ਕਾਊਂਟੀ, ਵਾਸਿੰ਼ਗਟਨ ਵਿੱਚ ਤਲਾਕ ਦੀ ਅਰਜ਼ੀ ਦਿੱਤੀ ਹੈ।ਜਨਤਕ ਤੌਰ ਉੱਤੇ ਉਪਲਬਧ ਦਸਤਾਵੇਜ਼ਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਵਿੱਤੀ ਵੇਰਵੇ ਨਹੀਂ ਦਿੱਤੇ ਗਏ। ਇੱਥੇ ਦੱਸਣਾ ਬਣਦਾ ਹੈ ਕਿ ਬਿੱਲ ਗੇਟਸ ਦੁਨੀਆਂ ਦੇ ਸੱਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹੈ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਦਰਜੇਬੰਦੀ ਅਨੁਸਾਰ ਫਰਵਰੀ ਵਿੱਚ ਉਸ ਦੀ ਸੰਪਤੀ 137 ਬਿਲੀਅਨ ਡਾਲਰ ਆਂਕੀ ਗਈ ਸੀ। 65 ਸਾਲਾ ਬਿੱਲ ਤੇ 56 ਸਾਲਾ ਮੈਲਿੰਡਾ ਦੀ ਮੁਲਾਕਾਤ ਮਾਈਕ੍ਰੋਸੌਫਟ ਕੰਪਨੀ ਵਿੱਚ ਹੀ ਹੋਈ ਸੀ, ਜਿਸ ਦੀ ਸ਼ੁਰੂਆਤ ਬਿੱਲ ਗੇਟਸ ਵੱਲੋਂ ਕੀਤੀ ਗਈ ਸੀ। ਦੋਵਾਂ ਨੇ 1994 ਵਿੱਚ ਹਵਾਈ ਵਿੱਚ ਵਿਆਹ ਕਰਵਾਇਆ ਸੀ।   

   

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਵਿਗਿਆਨੀਆਂ ਵੱਲੋਂ ਚਿਤਾਵਨੀ ਏਲੀਅਨਜ਼ ਨਾਲ ਸੰਪਰਕ ਕਰਨ ਉੱਤੇ ਇਨਸਾਨੀ ਜੀਵਨ ਖ਼ਤਮ ਹੋਣ ਦਾ ਖਦਸ਼ਾ
ਅਮਰੀਕਾ ਦੇ ਤਿੰਨ ਰਾਜਾਂ ਵਿੱਚ ਗੋਲੀਬਾਰੀ, ਦੋ ਮੌਤਾਂ, 30 ਜ਼ਖ਼ਮੀ
ਮੈਕਸੀਕੋ ਵਿੱਚ ਇੱਕ ਬਜ਼ੁਰਗ ਦੇ ਘਰ ਤੋਂ ਹੱਡੀਆਂ ਦੇ 3,787 ਟੁਕੜੇ ਮਿਲੇ
ਇਜ਼ਰਾਈਲ ਵਿੱਚ ਬੈਨੇਟ ਨਵੇਂ ਪ੍ਰਧਾਨ ਮੰਤਰੀ ਬਣੇ
ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਵੱਲੋਂ ਮੈਰਾਥਨ ਦੌੜਾਕ ਫ਼ੌਜਾ ਸਿੰਘ ਦਾ ਸਨਮਾਨ
ਟਰੂਡੋ ਨੇ ਯੂਕਰੇਨ ਦੀ ਮਦਦ ਦਾ ਪ੍ਰਗਟਾਇਆ ਤਹੱਈਆ, ਪਰ ਨਾਟੋ ਮੈਂਬਰਸਿ਼ਪ ਉੱਤੇ ਧਾਰਿਆ ਮੌਨ
ਕੈਨੇਡਾ-ਅਮਰੀਕਾ ਸਰਹੱਦ ਨੂੰ ਮੁੜ ਖੋਲ੍ਹਣ ਬਾਰੇ ਟਰੂਡੋ, ਬਾਇਡਨ ਨੇ ਕੀਤੀ ਗੱਲਬਾਤ
ਵਿਕਾਸਸ਼ੀਲ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀਆਂ 13 ਮਿਲੀਅਨ ਡੋਜ਼ਾਂ ਡੋਨੇਟ ਕਰੇਗਾ ਕੈਨੇਡਾ : ਟਰੂਡੋ
ਪਾਕਿਸਤਾਨ ਦੀ ‘ਮੈਂਗੋ ਡਿਪਲੋਮੈਸੀ’ ਫੇਲ੍ਹ, ਚੀਨ ਅਤੇ ਅਮਰੀਕਾ ਨੇ ਤੋਹਫੇ ਵਾਪਸ ਕੀਤੇ
ਚੀਨ ਦਾ ਝੂਠ ਜੱਗ ਜ਼ਾਹਰ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੂੰ ‘ਪੁਲਿਤਜ਼ਰ ਐਵਾਰਡਮਿਲਿਆ