Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਭਾਰਤ

ਅਸਾਮ ਵਿੱਚ ਭਾਜਪਾ ਅਤੇ ਕੇਰਲਾ ਵਿੱਚ ਖੱਬੇ ਪੱਖੀਆਂ ਦੀ ਸੱਤਾ ਵਿੱਚ ਵਾਪਸੀ

May 03, 2021 08:40 AM

* ਤਾਮਿਲ ਨਾਡੂ ਵਿੱਚ ਡੀ ਐੱਮ ਕੇ ਨੇ ਭਾਜਪਾ ਫਰੰਟ ਤੋਂ ਸੱਤਾ ਖੋਹੀ
* ਪੁੱਡੂਚੇਰੀ ਵਿੱਚਐੱਨ ਡੀ ਏਗੱਠਜੋੜ ਦੀ ਜਿੱਤ

ਨਵੀਂ ਦਿੱਲੀ, 2 ਮਈ, (ਪੋਸਟ ਬਿਊਰੋ)- ਅੱਜ ਐਤਵਾਰ ਨੂੰ ਆਏ ਚਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਦੇ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਆਸਾਮ ਵਿੱਚ ਇੱਕ ਵਾਰ ਫਿਰ ਭਾਜਪਾ ਜਿੱਤ ਗਈ ਹੈ ਅਤੇ ਕੇਰਲਾ ਵਿੱਚ ਖੱਬੇ ਪੱਖੀ ਪਾਰਟੀਆਂ ਦਾ ਸਾਂਝਾ ਮੋਰਚਾ ਲਗਾਤਾਰ ਦੂਸਰੀ ਵਾਰ ਜੇਤੂ ਰਿਹਾ ਹੈ। ਤਾਮਿਲ ਨਾਡੂ ਵਿੱਚ ਅੰਨਾ ਡੀ ਐੱਮ ਕੇ ਅਤੇ ਭਾਜਪਾ ਦੇ ਫਰੰਟ ਨੂੰ ਹਰਾ ਕੇ ਇੱਕ ਵਾਰ ਫਿਰ ਡੀ ਐੱਮ ਕੇ ਜੇਤੂ ਰਹੀ ਹੈ, ਜਿਸ ਦੇ ਫਰੰਟ ਵਿੱਚ ਕਾਂਗਰਸ ਅਤੇ ਖੱਬੇ ਪੱਖੀਏ ਵੀ ਸ਼ਾਮਲ ਸਨ। ਪੁੱਡੂਚੇਰੀ ਵਿਚ ਐੱਨ ਡੀ ਏ ਨੇ ਕਾਂਗਰਸ ਪੱਖੀ ਫਰੰਟ ਨੂੰ ਹਰਾ ਦਿੱਤਾ ਹੈ।
ਤਾਮਿਲ ਨਾਡੂ ਵਿਚ ਐੱਮ ਕੇ ਸਟਾਲਿਨ ਦੀ ਅਗਵਾਈ ਵਿਚ ਡੀ ਐੱਮ ਕੇ, ਕਾਂਗਰਸ ਅਤੇ ਖੱਬੇ ਪੱਖੀ ਗੱਠਜੋੜ ਨੇ ਅੰਨਾ ਡੀ ਐੱਮ ਕੇ ਅਤੇ ਭਾਜਪਾ ਦੇ ਗੱਠਜੋੜ ਨੂੰ ਹਰਾ ਕੇ ਸੱਤਾਖੋਹ ਲਈ ਹੈ।ਏਥੇ ਕੁੱਲ 234 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਅਤੇ ਡੀ ਐੱਮ ਕੇ ਵਾਲਾ ਗੱਠਜੋੜ 157 ਸੀਟਾਂ ਜਿੱਤ ਗਿਆ ਹੈ, ਜਿਸ ਵਿੱਚੋਂ 132 ਸੀਟਾ ਇਕੱਲੇ ਡੀ ਐੱਮ ਕੇ ਪਾਰਟੀ ਦੀਆਂ ਹਨ ਤੇ ਕਾਂਗਰਸ ਨੂੰ 18 ਸੀਟਾਂ ਨਾਲ ਦੋਵਾਂ ਕਮਿਊਨਿਸਟ ਪਾਰਟੀਆਂ ਨੂੰ ਦੋ-ਦੋ ਸੀਟਾਂ ਉੱਤੇ ਜਿੱਤ ਨਸੀਬ ਹੋਈ ਹੈ। ਇਸ ਵਕਤ ਓਥੇ ਰਾਜ ਕਰਦੀ ਅੰਨਾ ਡੀ ਐੱਮ ਕੇ ਪਾਰਟੀ ਨੂੰ ਮਸਾਂ 67 ਸੀਟਾਂ ਤੇ ਉਸ ਦੇ ਨਾਲ ਗੱਠਜੋੜ ਵਿੱਚ ਸ਼ਾਮਲ ਭਾਜਪਾ ਨੂੰ ਸਿਰਫ ਚਾਰ ਸੀਟਾਂ ਅਤੇ ਇਸ ਫਰੰਟ ਨੂੰ ਕੁੱਲ 77 ਸੀਟਾਂ ਮਿਲ ਸਕੀਆਂ ਹਨ।
ਆਸਾਮ ਦੀ 126 ਸੀਟਾਂ ਵਾਲੀ ਵਿਧਾਨ ਸਭਾ ਵਿਚਭਾਜਪਾ ਲਗਾਤਾਰ ਦੂਸਰੀ ਵਾਰ ਜਿੱਤ ਗਈ ਤੇ ਇਸ ਨੇ ਓਥੇ 60 ਸੀਟਾਂ ਖੁਦ ਜਿੱਤੀਆਂ ਤੇ ਉਸ ਦੇ ਹਮਾਇਤਾਂ ਸਮੇਤ ਉਸ ਦੇ ਗੱਠਜੋੜ ਨੂੰ 75 ਸੀਟਾਂ ਮਿਲੀਆਂ ਹਨ, ਜਦ ਕਿ ਵਿਰੋਧ ਵਿੱਚ ਕਾਂਗਰਸ ਪਾਰਟੀ ਦੇ ਗੱਠਜੋੜ ਨੂੰ 50 ਸੀਟਾਂ ਮਿਲੀਆਂ ਹਨ, ਜਿਨ੍ਹਾਂ ਨੂੰ ਕਾਂਗਰਸ ਦੀਆਂ ਆਪਣੀਆਂ ਕੁੱਲ 29 ਸੀਟਾਂ ਮਿਲੀਆਂ ਹਨ ਅਤੇ ਉਸ ਦੇ ਭਾਈਵਾਲਾਂ ਨੂੰ ਮਸਾ 21 ਸੀਟਾਂ ਮਿਲੀਆਂ।
ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਪਾਰਲੀਮੈਂਟ ਵਿੱਚ ਪਹੁੰਚੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਏਥੇ ਵਿਧਾਨ ਸਭਾ ਚੋਣ ਵਿਚ ਪਾਰਟੀ ਦੀ ਕਮਾਨ ਸੰਭਾਲੀ ਸੀ, ਪਰ ਇਸ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲਿਆ ਅਤੇ ਇਸ ਰਾਜ ਦੀ ਸੱਤਾ ਫਿਰ ਖੱਬੇ ਪੱਖੀਆਂ ਦੇ ਹੱਥ ਰਹੀ ਹੈ। ਮੁੱਖਮੰਤਰੀ ਪੀ. ਵਿਜਯਨ ਦੀ ਅਗਵਾਈ ਵਿਚ ਖੱਬਾ ਗਠਜੋੜ ਐੱਲਡੀਐੱਫ 140 ਮੈਂਬਰੀ ਵਿਧਾਨ ਸਭਾ ਵਿਚ 97 ਸੀਟਾਂ ਜਿੱਤ ਗਿਆ ਹੈ, ਜਿਸ ਵਿੱਚੋਂ ਸੀ ਪੀ ਐੱਮ ਦੀਆਂ 62 ਅਤੇ ਸੀ ਪੀ ਆਈ ਦੀਆਂ 17 ਸੀਟਾਂ ਹਨ। ਦੂਸਰੇ ਪਾਸੇ ਬੁਰੀ ਤਰ੍ਹਾਂ ਦੂਸਰੀ ਵਾਰ ਹਾਰ ਗਏ ਕਾਂਗਰਸ ਦੀ ਅਗਵਾਈ ਹੇਠ ਬਣੇ ਫਰੰਟ ਯੂ ਡੀ ਐੱਫ ਨੂੰ ਮਸਾਂ 43 ਸੀਟਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 21 ਸੀਟਾਂ ਕਾਂਗਰਸ ਦੀਆਂ ਹਨ।
ਪੁੱਡੂਚੇਰੀ ਵਿਧਾਨ ਸਭਾ ਦੀਆਂ ਕੁੱਲ 30 ਸੀਟਾਂ ਵਿੱਚੋਂ ਭਾਜਪਾ ਦਾ ਫਰੰਟ 16 ਸੀਟਾਂ ਜਿੱਤ ਗਿਆ ਹੈ, ਜਿਸ ਵਿੱਚੋਂ ਮੁੱਖ ਧਿਰ ਏਆਈਐੱਨਆਰ ਕਾਂਗਰਸ ਨੇ 10 ਸੀਟਾਂ ਅਤੇ ਉਸ ਦੀ ਸਾਥੀ ਭਾਜਪਾ ਨੇ ਛੇ ਸੀਟਾਂਜਿੱਤੀਆਂ ਹਨ। ਵਿਰੋਧ ਵਿੱਚ ਕਾਂਗਰਸ ਦੇ ਫਰੰਟ ਨੂੰ 13 ਸੀਟਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 6 ਸੀਟਾਂ ਡੀ ਐੱਮ ਕੇ, ਦੋ ਕਾਂਗਰਸ ਅਤੇ ਪੰਜ ਇਨ੍ਹਾਂ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਹਨ। ਇੱਕ ਸੀਟ ਕਿਸੇ ਆਜ਼ਾਦ ਨੇ ਜਿੱਤੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼