Welcome to Canadian Punjabi Post
Follow us on

15

June 2021
 
ਟੋਰਾਂਟੋ/ਜੀਟੀਏ

ਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦ

April 27, 2021 12:57 AM

ਟੋਰਾਂਟੋ, 26 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਐਲਾਨ ਕੀਤਾ ਗਿਆ ਕਿ ਓਨਟਾਰੀਓ ਦੇ ਕੋਵਿਡ-19 ਚਾਈਲਡ ਬੈਨੇਫਿਟ ਤਹਿਤ ਮਾਪਿਆਂ ਨੂੰ ਸਿੱਧੀ ਮਦਦ ਹਾਸਲ ਹੋਣੀ ਸ਼ੁਰੂ ਹੋ ਜਾਵੇਗੀ।
ਇਸ ਸਬੰਧ ਵਿੱਚ ਬਿਆਨ ਜਾਰੀ ਕਰਦਿਆਂ ਲਿਚੇ ਨੇ ਆਖਿਆ ਕਿ ਅਸੀਂ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਾਂ ਤੇ ਸਾਡੀ ਸਰਕਾਰ ਮਹਾਂਮਾਰੀ ਕਾਰਨ ਪਰਿਵਾਰਾਂ ਨੂੰ ਜਿਹੜਾ ਵਾਧੂ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ ਉਸ ਨੂੰ ਘੱਟ ਕਰਨ ਲਈ ਪਰਿਵਾਰਾਂ ਨੂੰ ਸਿੱਧੀ ਰਾਹਤ ਮੁਹੱਈਆ ਕਰਾਵੇਗੀ। ਉਨ੍ਹਾਂ ਆਖਿਆ ਕਿ ਇਹ ਐਲਾਨ ਕਰਦਿਆਂ ਹੋਇਆਂ ਉਨ੍ਹਾਂ ਨੂੰ ਕਾਫੀ ਖੁਸ਼ੀ ਹੋ ਰਹੀ ਹੈ ਕਿ ਓਨਟਾਰੀਓ ਕੋਵਿਡ-19 ਚਾਈਲਡ ਬੈਨੇਫਿਟ ਸਵੇਰ ਤੋਂ, ਭਾਵ 26 ਅਪਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ।ਇਸ ਤਹਿਤ 0 ਤੋਂ 12ਵੀਂ ਤੱਕ ਤੇ 21 ਸਾਲਾਂ ਤੱਕ ਦੇ ਬੱਚਿਆਂ ਦੇ ਕੰਮਕਾਜੀ ਮਾਪਿਆਂ ਦੇ ਨਾਲ ਨਾਲ ਸਪੈਸ਼ਲ ਲੋੜਾਂ ਵਾਲੇ ਨੌਜਵਾਨਾਂ ਦੇ ਮਾਪਿਆਂ ਨੂੰ ਮਹਾਂਮਾਰੀ ਦੌਰਾਨ ਸਿੱਧੀ ਵਿੱਤੀ ਮਦਦ ਮੁਹੱਈਆ ਕਰਵਾਈ ਜਾਵੇਗੀ।
ਲਿਚੇ ਨੇ ਆਖਿਆ ਕਿ ਕੋਵਿਡ-19 ਨੇ ਪ੍ਰੋਵਿੰਸ ਭਰ ਦੇ ਮਾਪਿਆਂ, ਕੇਅਰਗਿਵਰਜ਼ ਦੀਆਂ ਜੇਬ੍ਹਾਂ ਉੱਤੇ ਬਹੁਤ ਬੋਝ ਪਾਇਆ ਹੈ ਤੇ ਅਸੀਂ ਇਸ ਚੁਣੌਤੀ ਭਰੇ ਸਮੇਂ ਵਿੱਚ ਇਨ੍ਹਾਂ ਸੱਭ ਦੀ ਮਦਦ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਆਖਿਆ ਕਿ ਜਿਹੜੇ ਪਰਿਵਾਰ, ਵਿਅਕਤੀ ਵਿਸ਼ੇਸ਼ ਲਰਨਰਜ਼ ਪੇਅਮੈਂਟਸ ਲਈ ਪਹਿਲਾਂ ਮਦਦ ਹਾਸਲ ਕਰ ਚੁੱਕੇ ਹਨ ਉਨ੍ਹਾਂ ਨੂੰ ਮੁੜ ਅਪਲਾਈ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਆਟੋਮੈਟਿਕਲੀ ਇਹ ਪੇਅਮੈਂਟ ਹਾਸਲ ਹੋ ਜਾਵੇਗੀ।
ਉਨ੍ਹਾਂ ਇਹ ਵੀ ਆਖਿਆ ਕਿ 2021 ਲਈ ਅਸੀਂ ਚਾਈਲਡਕੇਅਰ ਅਕਸੈੱਸ ਐਂਡ ਰਲੀਫ ਫਰੌਮ ਐਕਸਪੈਂਸਿਸ (ਕੇਅਰ) ਟੈਕਸ ਕ੍ਰੈਡਿਟ ਵਿੱਚ 20 ਫੀ ਸਦੀ ਵਾਧਾ ਕਰਨ ਦੀ ਪੇਸ਼ਕਸ਼ ਵੀ ਕਰ ਰਹੇ ਹਾਂ। ਇਸ ਨਾਲ ਮਦਦ ਵਿੱਚ 1250 ਡਾਲਰ ਤੋਂ 1500 ਡਾਲਰ ਤੱਕ ਵਾਧਾ ਹੋਵੇਗਾ। ਇਸ ਨਾਲ 300,000 ਪਰਿਵਾਰਾਂ ਤੋਂ ਵੀ ਵੱਧ ਨੂੰ ਚਾਈਲਡ ਕੇਅਰ ਖਰਚਿਆਂ ਦੇ ਰੂਪ ਵਿੱਚ 75 ਮਿਲੀਅਨ ਡਾਲਰ ਦੀ ਮਦਦ ਮਿਲੇਗੀ।  
   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬੁੱਧਵਾਰ ਤੋਂ ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹਣ ਜਾ ਰਿਹਾ ਹੈ ਓਨਟਾਰੀਓ
ਲੰਡਨ ਦੇ ਮੁਸਲਿਮ ਪਰਿਵਾਰ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਉੱਤੇ ਲਾਏ ਗਏ ਅੱਤਵਾਦ ਸਬੰਧੀ ਚਾਰਜਿਜ਼
ਵੈਂਸ ਨਾਲ ਗੌਲਫ ਖੇਡਣ ਵਾਲੇ ਸੀਨੀਅਰ ਮਿਲਟਰੀ ਆਗੂਆਂ ਦੇ ਸਬੰਧ ਵਿੱਚ ਸੀਏਐਫ ਤੇ ਸੱਜਣ ਨੇ ਜਤਾਇਆ ਇਤਰਾਜ਼
ਪੂਲ ਵਿੱਚ ਡੁੱਬਣ ਕਾਰਨ ਛੇ ਸਾਲਾ ਬੱਚੀ ਦੀ ਹੋਈ ਮੌਤ
ਸੜਕ ਉੱਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਮਿਲੀ ਮਹਿਲਾ, ਪੁਲਿਸ ਵੱਲੋਂ ਜਾਂਚ ਜਾਰੀ
ਫਿੰਚ ਐਵਨਿਊ ਤੇ ਮਾਰਖਮ ਰੋਡ ਇਲਾਕੇ ਵਿੱਚ ਚੱਲੀ ਗੋਲੀ, 2 ਜ਼ਖ਼ਮੀ
ਓਨਟਾਰੀਓ ਦੇ ਬਹੁਤੇ ਹਿੱਸਿਆਂ ਵਿੱਚ ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ
ਮੋਟਰਸਾਈਕਲ ਤੇ ਗੱਡੀ ਦੀ ਟੱਕਰ ਵਿੱਚ ਮੋਟਰਸਾਈਕਲਿਸਟ ਦੀ ਹੋਈ ਮੌਤ
ਦੋਹਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ, ਮਹਿਲਾ ਜ਼ਖ਼ਮੀ
ਮਿਲਟਨ ਵਿੱਚ ਗੋਲੀ ਚਲਾਉਣ ਵਾਲੇ ਹਥਿਆਰਬੰਦ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ