Welcome to Canadian Punjabi Post
Follow us on

15

June 2021
 
ਕੈਨੇਡਾ

ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ

April 23, 2021 08:44 AM

ਓਟਵਾ, 22 ਅਪਰੈਲ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਕਮਰਸ਼ੀਅਲ ਤੇ ਪ੍ਰਾਈਵੇਟ ਉਡਾਨਾਂ ਉੱਤੇ 30 ਦਿਨਾਂ ਲਈ ਰੋਕ ਲਾ ਦਿੱਤੀ ਗਈ ਹੈੇ। ਇਹ ਹੁਕਮ ਵੀਰਵਾਰ ਰਾਤੀਂ 11:30 ਵਜੇ ਤੋਂ ਪ੍ਰਭਾਵੀ ਹੋ ਗਏ। ਇਨ੍ਹਾਂ ਦੇਸ਼ਾਂ ਵਿੱਚ ਕੋਵਿਡ-19 ਦੀਆਂ ਵੱਧ ਰਹੀਆਂ ਇਨਫੈਕਸ਼ਨਜ਼ ਕਾਰਨ ਹੀ ਫੈਡਰਲ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਵੀਰਵਾਰ ਸ਼ਾਮ ਨੂੰ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਸਿਹਤ, ਇਮੀਗ੍ਰੇਸ਼ਨ, ਟਰਾਂਸਪੋਰਟ, ਪਬਲਿਕ ਸੇਫਟੀ ਤੇ ਇੰਟਰਗਵਰਮੈਂਟਲ ਮਾਮਲਿਆਂ ਬਾਰੇ ਮੰਤਰੀਆਂ ਨੇ ਇਸ ਫੈਸਲੇ ਸਬੰਧੀ ਐਲਾਨ ਕੀਤਾ।ਸਰਕਾਰ ਉੱਤੇ ਵੇਰੀਐਂਟ ਦੇ ਪਸਾਰ ਨੂੰ ਰੋਕਣ ਲਈ ਘਰੇਲੂ ਪੱਧਰ ਉੱਤੇ ਕਾਫੀ ਦਬਾਅ ਪਾਇਆ ਜਾ ਰਿਹਾ ਹੈ।ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਆਖਿਆ ਕਿ ਉਹ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਆਉਣ ਵਾਲੇ ਟਰੈਵਲਰਜ਼ ਉੱਤੇ ਅਸਥਾਈ ਪਾਬੰਦੀ ਇਸ ਲਈ ਲਾ ਰਹੇ ਹਨ ਕਿਉਂਕਿ ਇੱਥੋਂ ਪਹੁੰਚਣ ਵਾਲੇ ਯਾਤਰੀਆਂ ਦੇ ਟੈਸਟ ਨਤੀਜੇ ਪਾਜ਼ੀਟਿਵ ਆ ਰਹੇ ਹਨ।  
ਇਸ ਤੋਂ ਇਲਾਵਾ ਜੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਟਰੈਵਲਰਜ਼ ਅਸਿੱਧੇ ਰੂਟ ਰਾਹੀਂ ਇੱਥੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਨੈਗੇਟਿਵ ਪੀ ਸੀ ਆਰ ਟੈਸਟ ਵਿਖਾਉਣਾ ਹੋਵੇਗਾ। ਇੱਕ ਵਾਰੀ ਉਨ੍ਹਾਂ ਦੇ ਕੈਨੇਡਾ ਪਹੁੰਚਣ ਉੱਤੇ ਉਨ੍ਹਾਂ ਨੂੰ ਸਟੈਂਡਰਡ ਪ੍ਰੋਟੋਕਾਲ ਦਾ ਹੀ ਪਾਲਣ ਕਰਨਾ ਹੋਵੇਗਾ। ਫਿਰ ਉਨ੍ਹਾਂ ਨੂੰ ਇੱਥੇ ਆ ਕੇ ਇੱਕ ਹੋਰ ਟੈਸਟ ਕਰਵਾਉਣਾ ਹੋਵੇਗਾ ਤੇ ਇਸ ਦੇ ਨਤੀਜੇ ਦੀ ਉਡੀਕ ਕਰਦੇ ਸਮੇਂ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਹੋਟਲ ਵਿੱਚ ਰੁਕਣਾ ਹੋਵੇਗਾ।ਅਲਘਬਰਾ ਨੇ ਆਖਿਆ ਕਿ ਲੋੜ ਪੈਣ ਉੱਤੇ ਉਹ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਸ ਉੱਤੇ ਪਾਬੰਦੀ ਲਾਉਣ ਤੋਂ ਵੀ ਨਹੀਂ ਹਿਚਕਿਚਾਉਣਗੇ।

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵੈਂਸ ਨਾਲ ਗੌਲਫ ਖੇਡਣ ਕਾਰਨ ਡਿਫੈਂਸ ਵਾਈਸ ਚੀਫ ਰੂਲੋ ਨੇ ਅਹੁਦੇ ਤੋਂ ਦਿੱਤਾ ਅਸਤੀਫਾ
ਕੈਨੇਡਾ ਦੇ ਵੈਕਸੀਨ ਲਾਜਿਸਟਿਕਸ ਹੈੱਡ ਵਜੋਂ ਹਟਾਏ ਜਾਣ ਦੇ ਫੈਸਲੇ ਨੂੰ ਫੋਰਟਿਨ ਨੇ ਦਿੱਤੀ ਕਾਨੂੰਨੀ ਚੁਣੌਤੀ
ਵੈਂਸ ਨਾਲ ਗੌਲਫ ਖੇਡਣ ਗਏ ਮਿਲਟਰੀ ਦੇ ਆਲ੍ਹਾ ਅਧਿਕਾਰੀਆਂ ਨੇ ਨਾਸਮਝੀ ਦਾ ਦਿੱਤਾ ਹੈ ਸਬੂਤ : ਫਰੀਲੈਂਡ
ਹਾਰਪਰ ਯੁੱਗ ਦੀਆਂ ਨੀਤੀਆਂ ਦੇ ਸਬੰਧ ਵਿੱਚ ਟੋਰੀ ਐਮਪੀ ਟਿੰਮ ਉੱਪਲ ਨੇ ਕੈਨੇਡੀਅਨਜ਼ ਤੋਂ ਮੰਗੀ ਮੁਆਫੀ
ਡਿਊਟੀ ਉੱਤੇ ਤਾਇਨਾਤ ਆਰਸੀਐਮਪੀ ਅਧਿਕਾਰੀ ਦੇ ਮਾਰੇ ਜਾਣ ਉੱਤੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ
ਵਿਕਾਸਸ਼ੀਲ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀ 100 ਮਿਲੀਅਨ ਡੋਜ਼ ਦੇਵੇਗਾ ਕੈਨੇਡਾ
ਗ੍ਰੀਨ ਪਾਰਟੀ ਛੱਡ ਕੇ ਲਿਬਰਲ ਕਾਕਸ ਵਿੱਚ ਸ਼ਾਮਲ ਹੋਈ ਜੈਨਿਕਾ ਐਟਵਿਨ
ਏਅਰ ਕੈਨੇਡਾ ਵਾਪਿਸ ਸੱਦੇਗੀ ਆਪਣੇ 2600 ਵਰਕਰਜ਼
ਗ੍ਰੀਨ ਪਾਰਟੀ ਦੀ ਐਮਪੀ ਜੈਨਿਕਾ ਐਟਵਿਨ ਲਿਬਰਲ ਕਾਕਸ ਵਿੱਚ ਜਾਣ ਦੀ ਕਰ ਰਹੀ ਹੈ ਤਿਆਰੀ ?
ਟੀ ਸੀ ਐਨਰਜੀ ਨੇ ਕੀਅਸਟੋਨ ਐਕਸਐਲ ਪਾਈਪਲਾਈਨ ਪ੍ਰੋਜੈਕਟ ਖ਼ਤਮ ਕਰਨ ਦਾ ਕੀਤਾ ਐਲਾਨ