Welcome to Canadian Punjabi Post
Follow us on

17

May 2021
 
ਭਾਰਤ

ਮੰਗਲ ਉੱਤੇ ਹੈਲੀਕਾਪਟਰ ਉਡਾਣ ਵਿੱਚ ਭਾਰਤ ਮੂਲ ਦੇ ਵਿਗਿਆਨੀ ਦੀ ਅਹਿਮ ਭੂਮਿਕਾ

April 22, 2021 02:13 AM

ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਮੰਗਲ ਗ੍ਰਹਿ ਉੱਤੇ ਇੱਕ ਰੋਬੋਟ ਹੈਲੀਕਾਪਟਰ ਦੀ ਪਹਿਲੀ ਉਡਾਣ ਨਾਲ ਨਾਸਾ ਵੱਲੋਂ ਇਤਿਹਾਸ ਰਚਣ ਵਿੱਚ ਭਾਰਤੀ ਮੂਲ ਦੇ ਇੱਕ ਵਿਗਿਆਨੀ ਦੀ ਅਹਿਮ ਭੂਮਿਕਾ ਰਹੀ।
ਇਸ ਹੈਲੀਕਾਪਟਰ ਮਿਸ਼ਨ ਦੇ ਚੀਫ ਇੰਜੀਨੀਅਰ ਬੌਬ ਬਲਰਾਮ ਆਈ ਆਈ ਟੀ ਮਦਰਾਸ ਤੋਂ ਪੜ੍ਹਾਈ ਕਰ ਕੇ ਗਏ ਹਨ। ਉਹ ਅਮਰੀਕੀ ਪੁਲਾੜ ਏਜੰਸੀ ਨਾਲ ਬੀਤੇ ਵੀਹ ਸਾਲਾਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ ਇਸ ਲਾਲ ਗ੍ਰਹਿ ਲਈ ਹੁਣ ਇੱਕ ਵੱਡੇ ਆਕਾਰ ਦੇ ਹੈਲੀਕਾਪਟਰ ਦਾ ਡਿਜ਼ਾਈਨ ਤਿਆਰ ਕਰਨ ਵਿੱਚ ਲੱਗੇ ਹਨ। ਇਹ ਨਵਾਂ ਹੈਲੀਕਾਪਟਰ ਸਾਢੇ ਚਾਰ ਕਿਲੋਗਰਾਮ ਤੱਕ ਦੇ ਜੰਤਰ ਢੋਣ ਦੇ ਸਮਰੱਥ ਹੋਵੇਗਾ।ਨਾਸਾ ਦੇ ਇੰਜੇਨਯੂਜੀ ਨਾਂਅ ਦੇ ਹੈਲੀਕਾਪਟਰ ਨੇ ਮੰਗਲ ਗ੍ਰਹਿ ਉੱਤੇ ਬੀਤੇ ਦਿਨੀਂ ਪਹਿਲੀ ਉਡਾਣ ਭਰੀ ਤਾਂ ਧਰਤੀ ਤੋਂ ਪਰੇ ਕਿਸੇ ਹੋਰ ਗ੍ਰਹਿ ਉੱਤੇ ਇਸ ਤਰ੍ਹਾਂ ਦੀ ਇਹ ਪਹਿਲੀ ਉਡਾਣ ਸੀ। ਲਗਭਗ 18 ਕਿਲੋਗਰਾਮ ਦਾ ਇਹ ਹੈਲੀਕਾਪਟਰ ਉਡਾਣ ਦੌਰਾਨ 10 ਫੁੱਟ ਦੀ ਉਚਾਈ ਹਾਸਲ ਕਰਨ ਵਿੱਚ ਸਫਲ ਰਿਹਾ। ਇਸ ਮਿਸ਼ਨ ਨੂੰ ਲਾਸ ਏਂਜਲਸ ਕੋਲ ਨਾਸਾ ਦੇ ਜੈਟ ਪ੍ਰੋਪਲਸਨ ਲੈਬਾਰਟਰੀ ਤੋਂ ਚਲਾਇਆ ਗਿਆ। ਮਿਸ਼ਨ ਦੇ ਚੀਫ ਇੰਜੀਨੀਅਰ ਬਲਰਾਮ ਨੇ ਇੰਜੇਨਯੂਟੀ ਵਿਕਸਤ ਕੀਤਾ ਸੀ। ਉਹ ਆਈ ਆਈ ਟੀ ਮਦਰਾਸ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਪਿੱਛੋਂ ਅਮਰੀਕਾ ਚਲੇ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨਿਊ ਯਾਰਕ ਦੇ ਰੇਨਸੀਲਰ ਪੋਲੀਟੈਕਨੀਕਲ ਇੰਸਟੀਚਿਊਟ ਤੋਂ ਕੰਪਿਊਟਰ ਐਂਡ ਸਿਸਟਮ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਪੀ ਐਚ ਡੀ ਦੀ ਡਿਗਰੀ ਲਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਆਪ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦੀ ਕੋਰੋਨਾ ਨਾਲ ਮੌਤ
ਕੋਰੋਨਾ ਵਾਇਰਸ ਦੀ ਇਨਫੈਕਸ਼ਨ ਪੇਂਡੂ ਖੇਤਰਾਂ ਵੱਲ ਵਧਣ ਤੋਂ ਰੋਕਣ ਲਈ ਰਾਜਾਂ ਵੱਲੋਂ ਐਮਰਜੈਂਸੀ ਪ੍ਰਬੰਧ
ਕੋਰੋਨਾ ਖਿਲਾਫ ਜੰਗ ਵਿੱਚ ਸਰਕਾਰਾਂ ਉੱਤੇ ਯਕੀਨ ਦੀ ਥਾਂ ਲੋਕਾਂ ਵਿੱਚ ਅੰਧ-ਵਿਸ਼ਵਾਸ ਹਾਵੀ
ਜੇਲ ਵਿੱਚ ਬੰਦ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜੀ
ਕੋਰੋਨਾ ਵਾਇਰਸ ਦਾ ਮੁੱਦਾ ਵਿਰੋਧੀ ਧਿਰ ਦੀਆਂ 12 ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ
ਗੋਆ ਮੈਡੀਕਲ ਕਾਲਜ ਵਿੱਚ ਆਕਸੀਜਨ ਸਪਲਾਈ ਰੁਕਣ ਨਾਲ 26 ਮਰੀਜ਼ਾਂ ਦੀ ਮੌਤ
ਸਸਕਾਰ ਲਈ ਲੱਕੜਾਂ ਨਾ ਮਿਲਣ ਕਾਰਨ ਯੂ ਪੀ ਦੇ ਲੋਕ ਨਦੀ ਵਿੱਚ ਲਾਸ਼ਾਂ ਸੁੱਟਣ ਲੱਗੇ
ਨੇਪਾਲ ਵਿੱਚ ਪ੍ਰਧਾਨ ਮੰਤਰੀ ਓਲੀ ਭਰੋਸੇ ਦਾ ਵੋਟ ਨਹੀਂ ਲੈ ਸਕੇ
ਭਾਜਪਾ ਆਗੂ ਹੇਮੰਤ ਬਿਸਵਾ ਸਰਮਾ ਨੇ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਭਾਜਪਾ ਨੇ ਮਮਤਾ ਬੈਨਰਜੀ ਨੂੰ ਚਿੜਾਉਣ ਲਈ ਸੁਵੇਂਦੂ ਅਧਿਕਾਰੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ