ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਮੰਡੀ ਵਿਚਲੇ ਭਾਰਤੀ ਤਕਨੀਕੀ ਸੰਸਥਾਨ (ਆਈ ਆਈ ਟੀ) ਦੇ ਖੋਜਕਰਤਾਵਾਂ ਨੇ ਵਾਇਰਸ ਨੂੰ ਛਾਨਣ ਵਾਲੀ, ਆਪੇ ਸਾਫ਼ ਹੋਣ ਵਾਲੀ ਅਤੇ ਐਂਟੀ ਵਾਇਰਸ ਸਮੱਗਰੀ ਤਿਆਰ ਕੀਤੀ ਹੈ, ਜਿਸ ਦੀ ਵਰਤੋਂ ਨਾਲ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਅਤੇ ਹੋਰ ਪੀ ਪੀ ਈ ਮਸ਼ੀਨਰੀ ਬਣਾਉਣ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ।
ਖੋਜਕਰਤਾਵਾਂ ਦੀ ਟੀਮ ਨੇ ਦਾਅਵਾ ਕੀਤਾ ਹੈ ਕਿ ਇਹ ਨੈਨੋ ਸਮੱਗਰੀ ਮਾਸਕ ਨੂੰ ਸਿਰਫ਼ ਸੂਰਜ ਦੀ ਰੌਸ਼ਨੀ ਵਿੱਚ ਰੱਖ ਕੇਉਸ ਨੂੰ ਸਾਫ਼ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਫਿਰ ਵਰਤੋਂ ਯੋਗ ਬਣਾਇਆਜਾ ਸਕਦਾ ਹੈ।ਖੋਜ ਦੇ ਨਤੀਜੇ ਵੱਕਾਰੀ ‘ਅਮਰੀਕਨ ਕੈਮੀਕਲ ਸੋਸਾਇਟੀ-ਅਪਲਾਈਡ ਮੈਟੀਰੀਅਲ ਅਤੇ ਇੰਟਰਫੇਸਿਸ' ਪੱਤਿ੍ਰਕਾ ਵਿੱਚ ਹਾਲ ਹੀ ਵਿੱਚ ਪ੍ਰਕਾਸ਼ਤ ਕੀਤੇ ਹਨ। ਖੋਜਕਰਤਾਵਾਂ ਅਨੁਸਾਰ ਸੰਸਾਰਕ ਮਹਾਮਾਰੀ ਦੇ ਇਸ ਦੌਰ ਵਿੱਚ ਚਿਹਰੇ ਉੱਤੇ ਮਾਸਕ ਲਾਉਣ ਜ਼ਰੂਰੀ ਬਣ ਗਿਆ ਹੈ। ਆਈ ਆਈ ਟੀ ਮੰਡੀ ਵਿੱਚ ਸਕੂਲ ਆਫ ਬੇਸਿਕ ਸਾਇੰਸਿਜ਼ ਦੇ ਸਹਾਇਕ ਪ੍ਰੋਫੈਸਰ ਅਮਿਤ ਜੈਸਵਾਲ ਨੇ ਦੱਸਿਆ ਕਿ ਅਸੀਂ ਵਿਸ਼ੇਸ਼ ਤੌਰ ਉੱਤੇ ਚਿਹਰੇ ਦੇ ਮਾਸਕ ਸਮੇਤ ਮੌਜੂਦਾ ਪੀ ਪੀ ਈ ਨੂੰ ਫਿਰ ਤੋਂ ਵਰਤੋਂ ਯੋਗ ਬਣਾਉਣ ਦੀ ਰਣਨੀਤੀ ਤਿਆਰ ਕੀਤੀ ਹੈ। ਇਸ ਲਈ ਅਸੀਂ ਇਨ੍ਹਾਂ ਰੱਖਿਆਤਮਕ ਕੱਪੜਿਆਂ ਵਿੱਚ ਐਂਟੀ ਵਾਇਰਸ ਪਰਤ ਮੁਹੱਈਆ ਕਰਾਈ ਹੈ।ਖੋਜਕਰਤਾਵਾਂ ਦੀ ਟੀਮ ਨੇ ਅਜਿਹੀ ਸਮੱਗਰੀ ਵਰਤੀ ਹੈ, ਜੋ ਮਨੁੱਖ ਦੇ ਵਾਲ ਦੀ ਚੌੜਾਈ ਤੋਂ ਲੱਖ ਗੁਣਾ ਪਤਲੀ ਹੈ ਤੇ ਇਸ ਨਾਲ ਪਾਲੀਕਾਟਨ ਕੱਪੜੇ ਨੂੰ ਐਂਟੀ ਵਾਇਰਸ ਬਣਾਉਣ ਵਿੱਚ ਮੱਦਦ ਮਿਲੀ ਹੈ। ਟੀਮ ਨੇ ਮੋਲਬਿਡੇਨਮ ਸਲਫਾਈਡ ਦੀ ਨੈਨਓਮੀਟਰ ਆਕਾਰ ਦੀ ਸਮੱਗਰੀ ਲਈ ਹੈ, ਜਿਸ ਦੇ ਤੇਜ਼ ਕਿਨਾਰੇ ਛੋਟੇ ਚਾਕੂਆਂ ਵਾਂਗ ਕੰਮ ਕਰਦੇ ਹਨ ਅਤੇ ਜੀਵਾਣੂ ਤੇ ਵਾਇਰਸ ਦੀ ਝਿੱਲੀ ਨੂੰ ਪਾੜ੍ਹ ਦਿੰਦੇ ਹਨ।