Welcome to Canadian Punjabi Post
Follow us on

17

May 2021
 
ਭਾਰਤ

ਕੋਰੋਨਾ ਵਿਰੁੱਧ ਜੰਗ: ਰੱਖਿਆ ਮੰਤਰੀ ਨੇ ਰੱਖਿਆ ਸੰਗਠਨਾਂ ਤੇ ਛਾਉਣੀ ਬੋਰਡਾਂ ਨੂੰ ਵੀ ਮੈਦਾਨ ਵਿੱਚ ਉਤਾਰਿਆ

April 22, 2021 02:05 AM

ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਭਾਰਤ ਵਿੱਚ ਕੋਰੋਨਾ ਕੇਸ ਵਿੱਚ ਵਾਧੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਨੂੰ ਕਿਹਾ ਕਿ ਉਹ ਮਰੀਜ਼ਾਂ ਲਈ ਵਾਧੂ ਸਹੂਲਤਾਂ ਦੇਣ ਸਮੇਤ ਇਸ ਮਹਾਮਾਰੀ ਨਾਲ ਨਜਿੱਠਣ ਵਿੱਚ ਸੂਬਾ ਸਰਕਾਰਾਂ ਦਾ ਸਹਿਯੋਗ ਕਰਨ। ਉਨ੍ਹਾਂ ਨੇ ਫੌਜ ਮੁਖੀ ਜਨਰਲ ਐਮ ਐਮ ਨਰਵਣੇ ਨੂੰ ਇਸ ਗੱਲ ਤੋਂ ਜਾਣੂ ਕਰਾਉਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਫੌਜ ਆਪਣੇ ਮੈਡੀਕਲ ਸੈਂਟਰਾਂ ਵਿੱਚ ਆਮ ਲੋਕਾਂ ਦਾ ਇਲਾਜ ਕਰਨ ਬਾਰੇ ਵਿਚਾਰ ਕਰੇਗੀ ਤੇ ਪ੍ਰਸ਼ਾਸਨ ਨੂੰ ਵਾਧੂ ਸਹਿਯੋਗ ਵੀ ਦੇਵੇਗੀ। ਇਸ ਦੇ ਨਾਲ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਕਿਸੇ ਸੂਬੇ ਵਿੱਚ ਸਭ ਤੋਂ ਸੀਨੀਅਰ ਫੌਜੀ ਅਧਿਕਾਰੀ ਉਥੋਂ ਦੇ ਮੁੱਖ ਮੰਤਰੀ ਦੇ ਸੰਪਰਕ ਵਿੱਚ ਰਹੇਗਾ ਤਾਂ ਕਿ ਇਹ ਪਤਾ ਕੀਤਾ ਜਾ ਸਕੇ ਕਿ ਜ਼ਰੂਰਤਾਂ ਕੀ ਹਨ ਤੇ ਇਲਾਜ ਦੀ ਸਹੂਲਤ ਅਤੇ ਪ੍ਰਕਿਰਿਆ ਕਿਵੇਂ ਅੱਗੇ ਵਧਾਈ ਜਾਵੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਮਾਮਲੇ ਵਿੱਚ ਆਪਣੇ ਮੰਤਰਾਲੇਅਤੇ ਫੌਜ ਦੇ ਤਿੰਨਾਂ ਅੰਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਤੇ ਮੁੱਖ ਜ਼ੋਰ ਇਸ ਗੱਲ ਉੱਤੇ ਹੈ ਕਿ ਦੇਸ਼ ਵਿੱਚ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਵਿੱਚ ਕਿਵੇਂ ਗੈਰ-ਫੌਜੀ ਪ੍ਰਸ਼ਾਸਨ ਦੀ ਮਦਦ ਕੀਤੀ ਜਾ ਸਕਦੀ ਹੈ। ਹਵਾਈ ਫ਼ੌਜ ਤੇ ਸਮੁੰਦਰੀ ਫੌਜ ਦੇ ਮੁਖੀਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਹਾਲਤ ਨਾਲ ਨਜਿੱਠਣ ਦੀ ਆਪਣੀ ਤਿਆਰੀ ਰੱਖਣ। ਇਸ ਬਾਰੇ ਰੱਖਿਆ ਸਕੱਤਰ ਅਜੇ ਕੁਮਾਰ ਨੇ ਉਨ੍ਹਾਂ ਸੰਭਾਵੀ ਖੇਤਰਾਂ ਦੀ ਸਮੀਖਿਆ ਕੀਤੀ ਹੈ, ਜਿਨ੍ਹਾਂ ਵਿੱਚ ਹਥਿਆਰਬੰਦ ਦਸਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਕਰ ਸਕਦੇ ਹਨ। ਇਸ ਤੋਂ ਬਾਅਦ ਰੱਖਿਆ ਮੰਤਰਾਲੇ ਨੇ ਛਾਉਣੀ ਬੋਰਡਾਂ ਵੱਲੋਂ ਚਲਾਏ ਜਾਂਦੇ 67 ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਛਾਉਣੀ ਖੇਤਰ ਵਿੱਚ ਰਹਿਣ ਵਾਲਿਆਂ ਦੇ ਨਾਲ ਬਾਹਰ ਦੇ ਲੋਕਾਂ ਨੂੰ ਵੀ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ।ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ ਆਰ ਡੀ ਓ) ਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਹੈ ਕਿ ਉਹ ਪੂਰੇ ਦੇਸ਼ ਵਿੱਚ ਹਰ ਮਦਦ ਦੇਣ। ਡੀ ਆਰ ਡੀ ਓ ਨੇ ਦਿੱਲੀ ਹਵਾਈ ਅੱਡੇ ਨੇੜੇ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਸਹੂਲਤ ਕੇਂਦਰ ਫਿਰ ਤੋਂ ਖੋਲ੍ਹ ਦਿੱਤਾ ਹੈ। ਇਸਦੀ ਸਮਰਥਾ 250 ਬਿਸਤਰਿਆਂ ਦੀ ਹੈ, ਜਿਸ ਨੂੰ ਵਧਾ ਕੇ 1000 ਕੀਤਾ ਜਾ ਰਿਹਾ ਹੈ। ਇਹ ਲਖਨਊ ਵਿੱਚ ਵੀ ਅਜਿਹੀ ਸਹੂਲਤ ਦੇਣ ਜਾ ਰਿਹਾ ਹੈ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਆਪ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦੀ ਕੋਰੋਨਾ ਨਾਲ ਮੌਤ
ਕੋਰੋਨਾ ਵਾਇਰਸ ਦੀ ਇਨਫੈਕਸ਼ਨ ਪੇਂਡੂ ਖੇਤਰਾਂ ਵੱਲ ਵਧਣ ਤੋਂ ਰੋਕਣ ਲਈ ਰਾਜਾਂ ਵੱਲੋਂ ਐਮਰਜੈਂਸੀ ਪ੍ਰਬੰਧ
ਕੋਰੋਨਾ ਖਿਲਾਫ ਜੰਗ ਵਿੱਚ ਸਰਕਾਰਾਂ ਉੱਤੇ ਯਕੀਨ ਦੀ ਥਾਂ ਲੋਕਾਂ ਵਿੱਚ ਅੰਧ-ਵਿਸ਼ਵਾਸ ਹਾਵੀ
ਜੇਲ ਵਿੱਚ ਬੰਦ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜੀ
ਕੋਰੋਨਾ ਵਾਇਰਸ ਦਾ ਮੁੱਦਾ ਵਿਰੋਧੀ ਧਿਰ ਦੀਆਂ 12 ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ
ਗੋਆ ਮੈਡੀਕਲ ਕਾਲਜ ਵਿੱਚ ਆਕਸੀਜਨ ਸਪਲਾਈ ਰੁਕਣ ਨਾਲ 26 ਮਰੀਜ਼ਾਂ ਦੀ ਮੌਤ
ਸਸਕਾਰ ਲਈ ਲੱਕੜਾਂ ਨਾ ਮਿਲਣ ਕਾਰਨ ਯੂ ਪੀ ਦੇ ਲੋਕ ਨਦੀ ਵਿੱਚ ਲਾਸ਼ਾਂ ਸੁੱਟਣ ਲੱਗੇ
ਨੇਪਾਲ ਵਿੱਚ ਪ੍ਰਧਾਨ ਮੰਤਰੀ ਓਲੀ ਭਰੋਸੇ ਦਾ ਵੋਟ ਨਹੀਂ ਲੈ ਸਕੇ
ਭਾਜਪਾ ਆਗੂ ਹੇਮੰਤ ਬਿਸਵਾ ਸਰਮਾ ਨੇ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
ਭਾਜਪਾ ਨੇ ਮਮਤਾ ਬੈਨਰਜੀ ਨੂੰ ਚਿੜਾਉਣ ਲਈ ਸੁਵੇਂਦੂ ਅਧਿਕਾਰੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ