Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਭਾਰਤ

ਸੁਸ਼ਾਂਤ ਰਾਜਪੂਤ ਬਾਰੇ ਫਿਲਮਾਂ ਬਣਾਉਣ ਵਾਲਿਆਂ ਨੂੰ ਹਾਈ ਕੋਰਟ ਦਾ ਨੋਟਿਸ

April 22, 2021 02:04 AM

ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਮਰਹੂਮ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕ੍ਰਿਸ਼ਨ ਕਿਸ਼ੋਰ ਸਿੰਘ ਵੱਲੋਂ ਉਸ ਦੇ ਪੁੱਤਰ ਦਾ ਨਾਮ ਵਰਤਣ ਜਾਂ ਉਸ ਬਾਰੇ ਫਿਲਮਾਂ ਬਣਾਉਣ ਤੋਂ ਰੋਕਣ ਬਾਰੇ ਦਾਖਲ ਕੀਤੀ ਗਈ ਪਟੀਸ਼ਨ ਦੇ ਕੇਸ ਵਿੱਚ ਦਿੱਲੀ ਹਾਈ ਕੋਰਟ ਨੇ ਸੁਸ਼ਾਂਤ ਬਾਰੇ ਤਜਵੀਜ਼ਸ਼ੁਦਾ ਤੇ ਆਉਣ ਵਾਲੀਆਂ ਫਿਲਮਾਂ ਦੇ ਪ੍ਰੋਡਿਊਸਰਾਂ ਕੋਲੋਂ ਜਵਾਬ ਮੰਗਿਆ ਹੈ। ਜਸਟਿਸ ਮਨੋਜ ਕੁਮਾਰ ਓਹਰੀ ਨੇ ਸਾਰੇ ਫਿਲਮਸਾਜ਼ਾਂ ਨੂੰ ਨੋਟਿਸ ਜਾਰੀ ਕਰਦਿਆਂ 24 ਮਈ ਤੱਕ ਆਪਣਾ ਪੱਖ ਰੱਖਣ ਦੀ ਹਦਾਇਤ ਕੀਤੀ ਹੈ।
ਇਸ ਪਟੀਸ਼ਨ ਵਿੱਚ ਸੁਸ਼ਾਂਤ ਦੇ ਜੀਵਨ ਬਾਰੇ ਆਉਣ ਵਾਲੀਆਂ ਅਤੇ ਤਜਵੀਜ਼ਸ਼ੁਦਾ ਫਿਲਮਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ‘ਨਿਆਏ-ਦਿ ਜਸਟਿਸ', ‘ਸੁਸਾਈਡ ਔਰ ਮਰਡਰ-ਏ ਸਟਾਰ ਵਾਜ਼ ਲੌਸਟ', ‘ਸ਼ਸ਼ਾਂਕ' ਅਤੇ ਕੁਝ ਹੋਰ ਫਿਲਮਾਂ ਸ਼ਾਮਲ ਹਨ। ਇਹ ਪਟੀਸ਼ਨ ਵਕੀਲ ਅਕਸ਼ੈ ਦੇਵ, ਵਰੁਣ ਸਿੰਘ, ਅਭਿਜੀਤ ਪਾਂਡੇ ਅਤੇ ਸਮਰੁੱਧੀ ਬੇਂਦਭਰ ਰਾਹੀਂ ਦਾਖਲ ਕੀਤੀ ਗਈ ਹੈ। ਫਿਲਮ ‘ਨਿਆਏ' ਅਗਾਮੀ ਜੂਨ ਮਹੀਨੇ ਰਿਲੀਜ਼ ਹੋਣੀ ਹੈ, ਜਦੋਂ ਕਿ ਫਿਲਮ ‘ਸੁਸਾਈਡ ਔਰ ਮਰਡਰ-ਏ ਸਟਾਰ ਵਾਜ਼ ਲੌਸਟ' ਅਤੇ ‘ਸ਼ਸ਼ਾਂਕ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਪਟੀਸ਼ਨ ਅਨੁਸਾਰ ਫਿਲਮਸਾਜ਼ ਇਸ ਸਥਿਤੀ ਦਾ ਲਾਭ ਉਠਾਕੇ ਗੁੱਝੇ ਢੰਗ ਨਾਲ ਪੈਸਾ ਕਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁਦੱਈ ਨੇ ਸ਼ੱਕ ਪ੍ਰਗਟਾਇਆ ਕਿ ਇਸੇ ਮਕਸਦ ਨਾਲ ਬਹੁਤ ਸਾਰੇ ਨਾਟਕ, ਫਿਲਮਾਂ, ਵੈਬ ਸੀਰੀਜ਼, ਪੁਸਤਕਾਂ, ਇੰਟਰਵਿਊ ਅਤੇ ਹੋਰ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜੋ ਉਸ ਅਤੇ ਉਸ ਦੇ ਪਰਵਾਰ ਦੀ ਸਾਖ ਨੂੰ ਢਾਹ ਲਾਵੇਗੀ। ਸੁਸ਼ਾਂਤ ਸਿੰਘ ਦੇ ਪਰਵਾਰ ਨੇ ਅਦਾਲਤ ਵਿੱਚ ਸਾਖ ਨੂੰ ਢਾਹ ਲਾਉਣ, ਮਾਨਸਿਕ ਪੀੜਾ ਅਤੇ ਪ੍ਰੇਸ਼ਾਨ ਕਰਨ ਸਬੰਧੀ ਫਿਲਮਸਾਜ਼ਾਂ ਉਤੇ ਦੋ ਕਰੋੜ ਰੁਪਏ ਦਾ ਦਾਅਵਾ ਕੀਤਾ ਹੈ। ਸੁਸ਼ਾਂਤ ਦੇ ਪਿਤਾ ਨੇ ਕੋਰਟ ਤੋਂ ਮੰਗ ਕੀਤੀ ਕਿ ਕਿਸੇ ਵੀ ਵਿਅਕਤੀ ਨੂੰ ਉਸ ਦੇ ਪੁੱਤਰ ਦਾ ਨਾਮ/ਕਾਰਟੂਨ/ਜੀਵਨ-ਸ਼ੈਲੀ ਜਾਂ ਉਸ ਬਾਰੇ ਕੋਈ ਫਿਲਮ ਜਾਂ ਪ੍ਰੋਜੈਕਟ ਬਣਾਉਣ ਤੋਂ ਰੋਕਿਆ ਜਾਵੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਯਮੁਨਾ ਨਦੀ `ਚੋਂ ਮਿਲੀ ਲਾਸ਼ ਰਾਸ਼ਟਰਪਤੀ ਨੇ ਚਾਰ ਉੱਘੀਆਂ ਸ਼ਖਸੀਅਤਾਂ ਨੂੰ ਰਾਜ ਸਭਾ ਲਈ ਕੀਤਾ ਨਾਮਜ਼ਦ ਗੁਜਰਾਤ `ਚ ਪੁਲ ਢਹਿਣ ਕਾਰਨ ਵਾਪਰੇ ਹਾਦਸੇ `ਚ 9 ਜਣਿਆਂ ਦੀ ਮੌਤ ਰਾਜਸਥਾਨ `ਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ, 2 ਮੌਤਾਂ ਇੱਕ ਨਵੰਬਰ ਤੋਂ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ