Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਅੰਤਰਰਾਸ਼ਟਰੀ

ਪਾਕਿ ਤੋਂ 19 ਸਾਲੀਂ ਛੁੱਟ ਕੇ ਆਏ ਜੰਮੂ-ਕਸ਼ਮੀਰ ਦੇ ਧਰਮ ਸਿੰਘ ਨੇ ਸੱਚਾਈ ਬਿਆਨ ਕੀਤੀ

April 22, 2021 01:46 AM

* ਤਸੀਹੇ ਸਹਿ ਕੇ ਪਾਕਿ ਵਿੱਚ ਪਾਗਲ ਹੋਏ 14 ਭਾਰਤੀ


ਲਾਹੌਰ, 21 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਦੇ ਲਾਹੌਰ ਦੀ ਕੋਟ ਲਖਪਤ ਜੇਲ੍ਹ ਦੀਆਂ ਸੀਖਾਂ ਪਿੱਛੇ ਭਾਰਤੀ ਕੈਦੀਆਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਜਾਣ ਦੀ ਗੱਲ ਨਵੀਂ ਨਹੀਂ, ਪਰ 19 ਸਾਲਾਂ ਬਾਅਦ ਰਿਹਾਅ ਹੋ ਕੇ ਪਰਤੇ ਜੰਮੂ-ਕਸ਼ਮੀਰ ਦੇ 39 ਸਾਲਾ ਧਰਮ ਸਿੰਘ ਨੇ ਜੋ ਬਿਆਨ ਕੀਤਾ ਹੈ, ਉਹ ਕਾਫੀ ਖੌਫਨਾਕ ਹੈ।
ਓਥੋਂ ਰਿਹਾਅ ਹੋ ਕੇ ਅਟਾਰੀ ਸਰਹੱਦ ਉੱਤੇ ਪੁੱਜੇ ਧਰਮ ਸਿੰਘ ਨੇ ਕਿਹਾ ਕਿ ਕੋਟ ਲਖਪਤ ਜੇਲ੍ਹ ਵਿੱਚ ਬੰਦ 14 ਭਾਰਤੀ ਤਸੀਹੇ ਸਹਿੰਦੇ-ਸਹਿੰਦੇ ਪਾਗਲ ਹੋ ਗਏ ਹਨ ਅਤੇ ਇਨ੍ਹਾਂ ਨੂੰ ਮਾਨਸਿਕ ਇਲਾਜ ਕੇਂਦਰ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਨੂੰ ਖੁਦ ਪਤਾ ਨਹੀਂ ਕਿ ਉਹ ਭਾਰਤ ਤੋਂ ਪਾਕਿਸਤਾਨ ਕਿਵੇਂ ਆਏ ਤੇ ਭਾਰਤ ਵਿੱਚ ਕਿੱਥੇ ਰਹਿੰਦੇ ਸਨ। ਹੋਰ ਭਾਰਤੀ ਕੈਦੀਆਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ। ਢਿੱਡ ਭਰ ਕੇ ਖਾਣਾ ਨਹੀਂ ਦਿੱਤਾ ਜਾਂਦਾ ਅਤੇ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ। ਇਹ ਵਿਚਾਰ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਡੋਡਾ ਦੀ ਤਹਿਸੀਲ ਬਡਰਾਵਾ ਦੇ ਪਿੰਡ ਅਵਾਲੀ ਮਸਾਰੀ ਦੇ ਧਰਮ ਸਿੰਘ (39 ਸਾਲ) ਦੇ ਹਨ। ਧਰਮ ਸਿੰਘ ਨੇ ਕਿਹਾ, ਮੈਂ 2003 ਵਿੱਚ ਗਲਤੀ ਨਾਲ ਜੰਮੂ ਦੇ ਸਾਂਬਾ ਬਾਰਡਰ ਤੋਂ ਪਾਕਿਸਤਾਨ ਵੱਲ ਚਲਾ ਗਿਆ ਤਾਂ ਪਾਕਿਸਤਾਨ ਰੇਂਜਰਜ਼ ਨੇ ਪਹਿਲਾਂ ਫੜ ਕੇ ਕੁੱਟਿਆ ਤੇ ਫਿਰ ਇੱਕ ਕਮਰੇ ਵਿੱਚ ਸੁੱਟ ਦਿੱਤਾ। ਦੋ ਸਾਲ ਕਮਰੇ ਵਿੱਚ ਬੰਨ੍ਹ ਕੇ ਰੱਖਿਆ ਗਿਆ। ਸਿਰਫ ਖਾਣਾ ਦੇਣ ਲਈ ਕਮਰੇ ਦਾ ਦਰਵਾਜ਼ਾ ਅਤੇ ਹੱਥ ਖੋਲ੍ਹੇ ਜਾਂਦੇ ਸਨ। 2005 ਵਿੱਚ ਮੈਨੂੰ ਕਮਰੇ ਵਿਚੋਂ ਕੱਢ ਕੇ ਫੌਜ ਦੇ ਹਵਾਲੇ ਕਰ ਦਿੱਤਾ ਤੇ ਮੈਨੂੰ ਜਾਸੂਸ ਐਲਾਨ ਕੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਫਿਰ ਦਹਿਸ਼ਤਗਰਦੀ ਦਾ ਦੋਸ਼ ਸਾਬਤ ਨਾ ਹੋਇਆ ਤਾਂ 14 ਸਾਲਾਂ ਦੀ ਹੋਰ ਸਜ਼ਾ ਭੁਗਤਣ ਲਈ ਕੋਟ ਲਖਪਤ ਜੇਲ੍ਹ ਵਿੱਚ ਪਾ ਦਿੱਤਾ ਗਿਆ। ਉਸ ਨੇ ਦੱਸਿਆ ਕਿ ਜੇਲ੍ਹ ਵਿੱਚ 31 ਹੋਰ ਭਾਰਤੀ ਕੈਦੀ ਵੀ ਸਨ, ਜਿਨ੍ਹਾਂ ਵਿੱਚੋਂ 14 ਪਾਗਲ ਹੋ ਚੁੱਕੇ ਹਨ। ਸਾਰਿਆਂ ਉੱਤੇ ਜਾਸੂਸੀ ਤੇ ਦਹਿਸ਼ਤਗਰਦੀ ਦਾ ਦੋਸ਼ ਸੀ। ਪਾਕਿਸਤਾਨੀ ਕੈਦੀ ਨਸਵਾਰ ਤੇ ਸਿਗਰਟ ਦੀ ਵਰਤੋਂ ਕਰਦੇ ਸਨ। ਸਾਰੇ ਭਾਰਤੀ ਕੈਦੀ ਬਿਮਾਰ ਹਨ। ਜੰਜੀਰਾਂ ਨਾਲ ਬੰਨ੍ਹ ਕੇ ਰੱਖੇ ਕੈਦੀ ਹੋਸ਼ ਗੁਆ ਚੁੱਕੇ ਹਨ। ਧਰਮ ਸਿੰਘ ਨੇ ਕਿਹਾ, ‘ਮੈਂ ਵੀਹ ਸਾਲਾਂ ਦਾ ਸੀ, ਜਦੋਂ ਗਲਤੀ ਨਾਲ ਪਾਕਿਸਤਾਨ ਚਲਾ ਗਿਆ। ਅੱਜ 39 ਸਾਲਾਂ ਦਾ ਹੋ ਚੁੱਕਾ ਹਾਂ। ਮਾਂ ਦਾ ਦਿਹਾਂਤ ਹੋ ਗਿਆ। ਦਿਮਾਗੀ ਤੌਰ ਉੱਤੇ ਮੈ ਵੀ ਪ੍ਰੇਸ਼ਾਨ ਹਾਂ। ਉਥੇ ਜੇਲ੍ਹ ਨਹੀਂ ਇੱਕ ਤਰ੍ਹਾਂ ਦਾ ਤਸੀਹਾ ਕੇਂਦਰ ਹੈ, ਜਿੱਥੇ ਸਿਰਫ ਭਾਰਤੀਆਂ ਉੱਤੇ ਅਤਿਆਚਾਰ ਕੀਤਾ ਜਾਂਦਾ ਹੈ। ਰੱਬ ਦਾ ਸ਼ੁਕਰ ਹੈ ਕਿ ਮੈਂ ਜ਼ਿੰਦਾ ਪਰਤ ਆਇਆਂ।'ਧਰਮ ਸਿੰਘ ਨੂੰ ਅਟਾਰੀ ਬਾਰਡਰ ਉੱਤੇ ਮੈਡੀਕਲ ਜਾਂਚ ਪਿੱਛੋਂ 14 ਦਿਨਾਂ ਲਈ ਗੁਰੂ ਨਾਨਕ ਹਸਪਤਾਲ ਵਿੱਚ ਕੁਆਰੰਟਾਈਨ ਕੀਤਾ ਗਿਆ ਹੈ। ਅਟਾਰੀ ਬਾਰਡਰ ਉੱਤੇ ਪੰਜਾਬ ਪੁਲਸ ਦੇ ਪ੍ਰੋਟੋਕੋਲ ਅਫਸਰ ਅਰੁਣ ਕੁਮਾਰ ਮੁਤਾਬਕ ਕੁਆਰੰਟਾਈਨ ਪੂਰਾ ਹੋਣ ਤੋਂ ਬਾਅਦ ਧਰਮ ਸਿੰਘ ਨੂੰ ਜੰਮੂ ਭੇਜਿਆ ਜਾਵੇਗਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕੱਟੜਪੰਥੀਆਂ ਵੱਲੋਂ ਫਤਵਾ: ਪਾਕਿਸਤਾਨ ਵਿੱਚ ਕੋਈ ਨਵਾਂ ਮੰਦਰ ਨਹੀਂ ਬਣਨ ਦਿਆਂਗੇ
ਹੋਟਲ ਵਿੱਚ ਕਵਾਰੰਟਾਈਨ ਦਾ ਖਰਚ ਬਚਾਉਣ ਲਈ ਰਸਤਾ ਬਦਲ ਕੇ ਬ੍ਰਿਟੇਨ ਪਹੁੰਚ ਰਹੇ ਹਨ ਲੋਕ
ਭਾਰਤ ਤੋਂ ਪਰਤਦੇ ਨਾਗਰਿਕਾਂ ਉੱਤੇ ਲੱਗੀ ਰੋਕ ਆਸਟਰੇਲੀਆ ਹਟਾ ਲਵੇਗਾ
ਛੇਵੀਂ ਕਲਾਸ ਦੀ ਲੜਕੀ ਨੇ ਸਕੂਲ ਲਿਆਂਦੀ ਗੰਨ, ਤਿੰਨ ਨੂੰ ਕੀਤਾ ਜ਼ਖ਼ਮੀ
ਹਾਂਗਕਾਂਗ ਵਿੱਚ ਬਾਗੀ ਨੇਤਾ ਵੌਂਗ ਨੂੰ ਭੀੜ ਇਕੱਠੀ ਕਰਨ ਦੇ ਕੇਸ ਵਿਚ 10 ਮਹੀਨੇ ਕੈਦ
ਚੀਨ ਨੂੰ ਯੂਰਪੀਅਨ ਕਮਿਸ਼ਨ ਦਾ ਝਟਕਾ : ਕੰਪਨੀਆਂ ਦੇ ਐਕਵਾਇਰ ਅਤੇ ਠੇਕਿਆਂ ਵਿੱਚ ਹਿੱਸਾ ਲੈਣ ਦੇ ਨਿਯਮਾਂ ਵਿੱਚ ਸਖ਼ਤੀ ਹੋਵੇਗੀ
ਡਬਲਿਯੂ ਟੀ ਓ ਵਿੱਚ ਅਮਰੀਕਾ ਵੱਲੋਂ ਭਾਰਤ ਦਾ ਸਮਰਥਨ ਕਰਨ ਦਾ ਐੱਮ ਪੀਜ਼ ਵੱਲੋਂ ਵਿਰੋਧ
ਇੰਡੋਨੇਸ਼ੀਆ ਵਿੱਚ ਕੋਰੋਨਾ ਦੀ ਜਾਂਚ ਲਈ ਸਵੈਬ ਸੈਂਪਲ ਕਿੱਟ ਧੋਣ ਦੇ ਬਾਅਦ ਫਿਰ ਵਰਤੇ ਗਏ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਪ੍ਰੇਮੀ ਨਾਲ ਵਿਆਹ ਕਰਾਉਣ ਲੱਗੀ
ਡੋਨਾਲਡ ਟਰੰਪ ਨੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਚਲਾ ਲਿਆ