Welcome to Canadian Punjabi Post
Follow us on

12

July 2025
 
ਟੋਰਾਂਟੋ/ਜੀਟੀਏ

ਸਟਾਫ ਮੈਂਬਰ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਆਈਸੋਲੇਟ ਕਰ ਰਹੇ ਹਨ ਫੋਰਡ

April 21, 2021 06:46 PM

ਟੋਰਾਂਟੋ, 21 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਇਸ ਸਮੇਂ ਆਈਸੋਲੇਟ ਹੋ ਗਏ ਹਨ। ਸੋਮਵਾਰ ਨੂੰ ਉਨ੍ਹਾਂ ਦੇ ਨੇੜਲੇ ਸੰਪਰਕ ਵਿੱਚ ਆਏ ਇੱਕ ਸਟਾਫ ਮੈਂਬਰ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਫੋਰਡ ਨੇ ਇਹ ਫੈਸਲਾ ਕੀਤਾ।
ਮੰਗਲਵਾਰ ਰਾਤ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰੀਮੀਅਰ ਦੇ ਆਫਿਸ ਨੇ ਆਖਿਆ ਕਿ ਇੱਕ ਸਟਾਫ ਮੈਂਬਰ ਦਾ ਅੱਜ ਟੈਸਟ ਕੀਤਾ ਗਿਆ ਜਿਸਨੂੰ ਐਕਸਪੋਜ਼ਰ ਦਾ ਖਤਰਾ ਸੀ ਤੇ ਉਸ ਸਟਾਫ ਮੈਂਬਰ ਦਾ ਟੈਸਟ ਪਾਜ਼ੀਟਿਵ ਆ ਗਿਆ। ਬਿਆਨ ਵਿੱਚ ਇਹ ਵੀ ਆਖਿਆ ਗਿਆ ਕਿ ਇਹ ਪਤਾ ਲੱਗਦਿਆਂ ਸਾਰ ਕਿ ਉਨ੍ਹਾਂ ਦਾ ਕੋਈ ਸਟਾਫ ਮੈਂਬਰ ਕੋਵਿਡ-19 ਪਾਜ਼ੀਟਿਵ ਦੇ ਸੰਪਰਕ ਵਿੱਚ ਆ ਗਿਆ ਤੇ ਉਸ ਦੇ ਵੀ ਪਾਜ਼ੀਟਿਵ ਹੋਣ ਦਾ ਡਰ ਹੈ ਤਾਂ ਫੋਰਡ ਫੌਰੀ ਤੌਰ ਉੱਤੇ ਆਪਣਾ ਟੈਸਟ ਕਰਵਾਉਣ ਲਈ ਵਿਧਾਨ ਸਭਾ ਤੋਂ ਚਲੇ ਗਏ। ਹਾਲਾਂਕਿ ਫੋਰਡ ਦਾ ਟੈਸਟ ਨੈਗੇਟਿਵ ਆਇਆ ਹੈ ਪਰ ਪ੍ਰੀਮੀਅਰ ਵੱਲੋਂ ਪਾਜ਼ੀਟਿਵ ਕੇਸਾਂ ਵਾਂਗ ਹੀ ਸਾਰੀਆਂ ਪਬਲਿਕ ਹੈਲਥ ਐਡਵਾਈਸ ਮੰਨੀਆਂ ਜਾਣਗੀਆਂ।ਉਹ ਆਈਸੋਲੇਸ਼ਨ ਦਾ ਵੀ ਪਾਲਨ ਕਰਨਗੇ ਤੇ ਅਜਿਹਾ ਉਹ ਟੋਰਾਂਟੋ ਵਿੱਚ ਰਹਿੰਦਿਆਂ ਹੋਇਆਂ ਕਰਨਗੇ।
ਫੋਰਡ ਦੇ ਆਫਿਸ ਨੇ ਆਖਿਆ ਕਿ ਸਬੰਧਤ ਸਟਾਫ ਮੈਂਬਰ ਦੇ ਸੰਪਰਕ ਵਿੱਚ ਆਉਣ ਵਾਲਾ ਹੋਰ ਸਟਾਫ ਵੀ ਆਈਸੋਲੇਟ ਕਰੇਗਾ। ਪ੍ਰੀਮੀਅਰ ਦੇ ਆਫਿਸ ਨੇ ਦੱਸਿਆ ਕਿ ਉਹ ਟੋਰਾਂਟੋ ਪਬਲਿਕ ਹੈਲਥ ਤੋਂ ਹੋਰ ਸਲਾਹ ਮੰਗ ਰਹੇ ਹਨ ਜਿਹੜੀ ਫੋਰਡ ਤੇ ਉਨ੍ਹਾਂ ਦੇ ਸਟਾਫ ਨੂੰ ਜ਼ਰੂਰੀ ਤੌਰ ਉੱਤੇ ਮੰਨਣੀ ਚਾਹੀਦੀ ਹੈ। ਹਾਲਾਂਕਿ ਫੋਰਡ ਆਈਸੋਲੇਟ ਕਰ ਰਹੇ ਹਨ ਪਰ ਉਨ੍ਹਾਂ ਦੇ ਆਫਿਸ ਨੇ ਆਖਿਆ ਕਿ ਉਹ ਪ੍ਰੀਮੀਅਰ ਵਜੋਂ ਆਪਣੀਆਂ ਡਿਊਟੀਜ਼ ਪੂਰੀਆਂ ਕਰਦੇ ਰਹਿਣਗੇ ਤੇ ਜਨਤਾ ਨਾਲ ਵੀ ਕਮਿਊਨਿਕੇਟ ਕਰਨਾ ਜਾਰੀ ਰੱਖਣਗੇ।

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ