Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਪਿੱਕਰਿੰਗ ਤੇ ਐਜੈਕਸ ਵਿੱਚ ਹੁਣ 18 ਪਲੱਸ ਲੋਕਾਂ ਦੀ ਵੀ ਹੋ ਸਕੇਗੀ ਵੈਕਸੀਨੇਸ਼ਨ

April 21, 2021 06:42 PM

ਦਰਹਾਮ, 21 ਅਪਰੈਲ (ਪੋਸਟ ਬਿਊਰੋ) : ਹੁਣ ਦਰਹਾਮ ਵਿੱਚ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਕੋਵਿਡ-19 ਵੈਕਸੀਨ ਲਾਈ ਜਾ ਸਕੇਗੀ।
ਇਸ ਸਬੰਧ ਵਿੱਚ ਐਜੈਕਸ ਤੇ ਪਿੱਕਰਿੰਗ ਵਿੱਚ ਕਲੀਨਿਕਸ ਖੋਲ੍ਹੇ ਜਾ ਰਹੇ ਹਨ ਤੇ ਇੱਥੇ ਅਪੁਆਇੰਟਮੈਂਟਸ ਬੁੱਕ ਕੀਤੀਆਂ ਜਾਣਗੀਆਂ ਤਾਂ ਕਿ ਹੌਟ ਸਪੌਟ ਪੋਸਟਲ ਕੋਡ ਏਰੀਆਜ਼ ਵਿੱਚ ਰਹਿਣ ਵਾਲੇ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਜਾਂ ਇਸ ਸਾਲ 18 ਸਾਲ ਦੇ ਹੋਣ ਜਾ ਰਹੇ ਨੌਜਵਾਨਾਂ ਨੂੰ ਵੈਕਸੀਨੇਟ ਕੀਤਾ ਜਾ ਸਕੇ।
ਪਹਿਲਾ ਅਜਿਹਾ ਕਲੀਨਿਕ 75 ਸੈਂਟੇਨੀਅਲ ਰੋਡ ਉੱਤੇ ਐਜੈਕਸ ਕਮਿਊਨਿਟੀ ਸੈਂਟਰ ਉੱਤੇ ਖੋਲ੍ਹਿਆ ਜਾਵੇਗਾ ਤੇ ਇੱਥੇ ਸਿਰਫ ਅਪੁਆਇੰਟਮੈਂਟ ਹੀ ਬੁੱਕ ਕੀਤੀਆਂ ਜਾਣਗੀਆਂ। ਵੀਰਵਾਰ, 22 ਅਪਰੈਲ ਤੋਂ 24 ਅਪਰੈਲ ਤੱਕ ਇਹ ਅਪੁਆਇੰਟਮੈਂਟਸ ਐਲ 1 ਐਸ,ਐਲ1 ਟੀ, ਐਲ 1ਫਾਈਵ, ਐਲ 1 ਐਕਸ ਤੇ ਐਲ 1 ਜ਼ੈੱਡ ਪੋਸਟਲ ਕੋਡਜ਼ ਵਿਖੇ ਸਵੇਰੇ 7:30 ਤੋਂ ਸ਼ਾਮ ਦੇ 6:30 ਵਜੇ ਤੱਕ ਅਪੁਆਇੰਟਮੈਂਟਸ ਉਪਲਬਧ ਹੋਣਗੀਆਂ।
ਬੁੱਧਵਾਰ ਤੋਂ ਆਨਲਾਈਨ ਵੀ ਇਨ੍ਹਾਂ ਕਲੀਨਿਕਸ ਉੱਤੇ ਅਪੁਆਇੰਟਮੈਂਟ ਬੁੱਕ ਕਰਵਾਈਆਂ ਜਾ ਸਕਣਗੀਆਂ। ਫਿਰ ਐਤਵਾਰ ਤੋਂ ਸੁ਼ਰੂ ਹੋ ਕੇ 28 ਮਈ ਤੱਕ ਐਜੈਕਸ ਕਮਿਊਨਿਟੀ ਸੈਂਟਰ ਉੱਤੇ ਹਰ ਐਤਵਾਰ, ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਅਪੁਆਇੰਟਮੈਂਟਸ ਬੁੱਕ ਕੀਤੀਆਂ ਜਾਣਗੀਆਂ।  

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ