Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਫਲੌਇਡ ਮਾਮਲੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ

April 21, 2021 09:05 AM

ਮਿਨੀਆਪੋਲਿਸ, 20 ਅਪਰੈਲ (ਪੋਸਟ ਬਿਊਰੋ) : ਸਾਬਕਾ ਮਿਨੀਆਪੋਲਿਸ ਆਫੀਸਰ ਡੈਰੇਕ ਚੌਵਿਨ ਨੂੰ ਮੰਗਲਵਾਰ ਨੂੰ ਜਾਰਜ ਫਲੌਇਡ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ।
ਚੌਵਿਨ ਉਹੀ ਪੁਲਿਸ ਅਧਿਕਾਰੀ ਹੈ ਜਿਸ ਨੇ ਸਿਆਹ ਨਸਲ ਦੇ ਫਲੌਇਡ ਦੀ ਧੌਣ ਉੱਤੇ ਗੋਡਾ ਰੱਖ ਉਸ ਨੂੰ ਜ਼ਮੀਨ ਨਾਲ ਉਦੋਂ ਤੱਕ ਨੱਪੀ ਰੱਖਿਆ ਸੀ ਜਦੋਂ ਤੱਕ ਉਸ ਨੇ ਸਾਹ ਲੈਣਾ ਬੰਦ ਨਹੀਂ ਸੀ ਕਰ ਦਿੱਤਾ। ਇਸ ਤੋਂ ਬਾਅਦ ਇਸ ਮਾਮਲੇ ਦੇ ਸਬੰਧ ਵਿੱਚ ਦੁਨੀਆਂ ਭਰ ਵਿੱਚ ਮੁਜ਼ਾਹਰੇ, ਹਿੰਸਕ ਘਟਨਾਵਾਂ ਵਾਪਰੀਆਂ। ਇਸ ਦੇ ਨਾਲ ਹੀ ਅਮਰੀਕਾ ਵਿੱਚ ਅਜੇ ਵੀ ਸਿਆਹ ਨਸਲ ਦੇ ਲੋਕਾਂ ਨਾਲ ਵਿਤਕਰਾ ਹੁੰਦਾ ਹੈ ਇਹ ਚਰਚਾ ਵੀ ਛਿੜ ਗਈ।
45 ਸਾਲਾ ਚੌਵਿਨ ਨੂੰ ਕਈ ਦਹਾਕਿਆਂ ਤੱਕ ਜੇਲ੍ਹ ਭੇਜਿਆ ਜਾ ਸਕਦਾ ਹੈ।ਇਸ ਫੈਸਲੇ ਨਾਲ ਸ਼ਹਿਰ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ। ਲੋਕ ਇਹ ਫੈਸਲਾ ਸੁਣਨ ਤੋਂ ਤੁਰੰਤ ਬਾਅਦ ਹੀ ਡਾਊਨਟਾਊਨ ਨਾਲ ਲੱਗਦੀਆਂ ਸੜਕਾਂ ਉੱਤੇ ਉਤਰ ਆਏ, ਕਈਆਂ ਦੇ ਹੱਥਾਂ ਵਿੱਚ ਬੈਨਰਜ਼ ਵੀ ਸਨ।ਫਲੌਇਡ ਦੇ ਪਰਿਵਾਰਕ ਮੈਂਬਰ ਮਿਨੀਆਪੋਲਿਸ ਕਾਨਫਰੰਸ ਰੂਮ ਵਿੱਚ ਇੱਕਠੇ ਹੋਏ ਤੇ ਉਨਾਂ ਨੂੰ ਖੁਸ਼ ਹੁੰਦਿਆਂ ਤੇ ਹੱਸਦਿਆਂ ਵੇਖਿਆ ਗਿਆ।
ਫਲੌਇਡ ਪਰਿਵਾਰ ਦੇ ਅਟਾਰਨੀ ਬੈਨ ਕ੍ਰੰਪ ਨੇ ਆਖਿਆ ਕਿ ਇਹ ਗੈਰ ਮਨੁੱਖਤਾ ਉੱਤੇ ਮਨੁੱਖਤਾ ਦੀ ਜਿੱਤਾ ਹੈ। ਬੇਇਨਸਾਫੀ ਉੱਤੇ ਇਨਸਾਫ ਦੀ ਜਿੱਤ ਹੈ।

   

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ