* ਅਤੁਲ ਨੰਦਾ ਨੂੰ ਬਦਲ ਕੇ ਨਵੀਂ ਟੀਮ ਨਿਯੁਕਤ ਕਰਨ ਦੀ ਮੰਗ
ਬਰਨਾਲਾ, 20 ਅਪਰੈਲ, (ਪੋਸਟ ਬਿਊਰੋ)- ਕੋਟਕਪੂਰਾ ਗੋਲੀ ਕਾਂਡਦੇ ਮੁੱਖ ਗਵਾਹ ਬਰਨਾਲਾ ਦੇ ਵਸਨੀਕ ਅਜੀਤ ਸਿੰਘ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਅਸਤੀਫ਼ੇਤੋਂ ਬਾਅਦ ਪੰਜਾਬ ਸਰਕਾਰ ਨੂੰ ਮਦਦ ਨਾ ਕਰਨ ਦੀ ਦੋਸ਼ੀ ਕਹਿ ਕੇ ਇੱਕ ਵਾਰ ਫਿਰ ਇਨਸਾਫ਼ ਦੀ ਮੰਗ ਕੀਤੀ ਹੈ।
ਅਜੀਤ ਸਿੰਘ ਨੇ ਕਿਹਾ ਕਿ ਜਦੋਂ 2015 ਵਿੱਚ ਬੇਅਦਬੀ ਅਤੇ ਗੋਲੀਕਾਂਡ ਦੀ ਘਟਨਾ ਵਾਪਰੀ ਸੀ ਤਾਂ ਉਸਨੂੰ ਇਨਸਾਫ਼ ਦੀ ਕੋਈ ਉਮੀਦ ਨਹੀਂ ਸੀ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਮਗਰੋਂ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਅਤੇ ਉਸ ਦੇ ਬਾਅਦ ਬਣਾਈ ਗਈ ਵਿਸ਼ੇਸ਼ ਜਾਂਚ ਟੀਮ(ਐੱਸ ਆਈ ਟੀ) ਨੇ ਉਨ੍ਹਾਂ ਨੂੰ ਪੂਰਾ ਇਨਸਾਫ਼ ਦਿਵਾਉਣ ਦੀ ਗੱਲ ਕਹੀ ਸੀ। ਉਸ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਨੇ ਇਸ ਕੇਸ ਦੇ ਪੀੜਤ ਪਰਿਵਾਰਾਂ ਨੂੰ ਸਰਕਾਰ ਤੋਂ ਨੌਕਰੀ ਦਿਵਾਉਣ ਦੀ ਵੀ ਸਿਫ਼ਾਰਸ਼ ਕੀਤੀ ਸੀ, ਜਿਹੜੀ ਅਜੇ ਤਕ ਨਹੀਂ ਮਿਲ ਸਕੀ। ਇਸ ਦੇ ਬਾਅਦ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਐੱਸ ਆਈ ਟੀ ਨੇ ਕੇਸ ਦੀ ਜਾਂਚ ਕੀਤੀ ਅਤੇਪੀੜਤਾਂ ਨੇਐੱਸ ਆਈ ਟੀ ਨੂੰ ਪੂਰਾ ਸਹਿਯੋਗ ਦਿੱਤਾਸੀ, ਜਿਸ ਨੇਇਸ ਕੇਸ ਵਿੱਚ9 ਚਲਾਣ ਪੇਸ਼ ਕੀਤੇ ਹਨ ਤੇ ਸਿਰਫ ਆਖ਼ਰੀ ਚਲਾਣ ਹੋਣਾ ਬਾਕੀ ਹੈ। ਅਜੀਤ ਸਿੰਘ ਨੇ ਆਈ ਜੀ ਕੁਵਰ ਵਿਜੈ ਪ੍ਰਤਾਪ ਸਿੰਘ ਵਾਲੀ ਐੱਸ ਆਈ ਟੀਬਾਰੇ ਕਿਹਾ ਕਿ ਇਸ ਨੂੰ ਭੰਗ ਕਰਨ ਦੇ ਹੁਕਮ ਆਉਣ ਨਾਲ ਇਸ ਕੇਸ ਦੇ ਸਾਰੇ ਪੀੜਤ ਪਰਿਵਾਰਾਂ ਨੂੰ ਝਟਕਾ ਲੱਗਾ ਤੇ ਇਨਸਾਫ਼ ਮਿਲਣ ਦੀ ਆਸ ਟੁੱਟ ਗਈ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਹਾਈ ਕੋਰਟ ਵਿੱਚ ਇਸ ਕੇਸ ਦੀ ਗੰਭੀਰਤਾ ਨਾਲ ਪੈਰਵੀ ਨਾ ਕਰਨ ਵਾਲੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਹਟਾ ਕੇ ਨਵੀਂ ਟੀਮ ਲਾਈ ਜਾਵੇ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਆਪਣਾ ਵਾਅਦਾ ਸਰਕਾਰ ਪੂਰਾ ਕਰੇ।