Welcome to Canadian Punjabi Post
Follow us on

02

July 2025
 
ਪੰਜਾਬ

ਕੁੰਵਰ ਵਿਜੇ ਪ੍ਰਤਾਪ ਦਾ ਸਿੱਧਾ ਦੋਸ਼ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਐਡਵੋਕੇਟ ਜਨਰਲ ਇਕ ਵਾਰੀ ਵੀ ਅਦਾਲਤ ਪੇਸ਼ ਨਹੀਂ ਹੋਇਆ

April 21, 2021 08:45 AM

ਚੰਡੀਗੜ੍ਹ, 20 ਅਪਰੈਲ, (ਪੋਸਟ ਬਿਊਰੋ)- ਕੋਟਕਪੂਰਾ ਗੋਲ਼ੀਕਾਂਡਦੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਬਾਰੇ ਹਾਈ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਇਸ ਟੀਮ ਦੇ ਮੁਖੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੁਲਸ ਦੀ ਨੌਕਾਰੀ ਤੋਂ ਅਸਤੀਫਾ ਦੇਣ ਪਿੱਛੋਂਵੱਡਾ ਖ਼ੁਲਾਸਾ ਕਰਦੇ ਹੋਏ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜੂਦਕੋਟਕਪੂਰਾ ਗੋਲ਼ੀਕਾਂਡ ਵਰਗੇ ਸੰਵੇਦਨਸ਼ੀਲ ਕੇਸ ਦੇ ਲਈ ਐਡਵੋਕੇਟ ਜਨਰਲ ਅਤੁਲ ਨੰਦਾ ਇਕ ਵਾਰੀ ਵੀ ਕੋਰਟ ਵਿੱਚ ਪੇਸ਼ ਨਹੀਂ ਹੋਏ, ਸਗੋਂ ਹਰ ਪੇਸ਼ੀ ਤੋਂ ਪਹਿਲਾਂ ਮੈਡੀਕਲ ਲੀਵ ਉੱਤੇ ਚਲੇ ਜਾਂਦੇ ਸਨ।
ਇੰਡੀਅਨ ਪੁਲੀਸ ਸਰਵਿਸ (ਆਈ ਪੀ ਐੱਸ) ਤੋਂ ਅਸਤੀਫ਼ਾ ਮਨਜ਼ੂਰ ਹੋਣ ਪਿੱਛੋਂ ਅੱਜ ਪਹਿਲੀ ਵਾਰੀ ਖੁੱਲ੍ਹ ਕੇ ਬੋਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਦੋ ਸਾਲਾਂ ਦੀ ਮਿਹਨਤ ਨਾਲ ਸਾਡੀ ਟੀਮ ਨੇ ਜਿਹੜਾ ਚਲਾਣ ਪੇਸ਼ ਕੀਤਾ, ਉਸ ਦੇ ਤੱਥਾਂ ਵਿੱਚਨੁਕਸ ਕੱਢਣ ਦੀ ਥਾਂ ਬਚਾਅ ਪੱਖ ਦੇ ਵਕੀਲ ਚਲਾਣ ਉੱਤੇਇੱਕ ਅਫਸਰ ਦੇ ਦਸਖ਼ਤ ਬਾਰੇ ਹੀ ਬਹਿਸਕਰਦੇ ਰਹੇ। ਉਨ੍ਹਾ ਕਿਹਾ ਕਿ ਮੈਂ ਆਪਣੇ ਵਕੀਲਾਂ ਨੂੰ ਕਿਹਾ ਕਿ ਉਹ ਮੈਨੂੰ ਤੱਥਾਂ ਉੱਤੇ ਬਹਿਸ ਕਰਨ ਦਾ ਇਕ ਮੌਕਾ ਦਿਵਾ ਦੇਣ, ਪਰ ਉਨ੍ਹਾਂ ਨੇ ਏਦਾਂ ਨਹੀਂ ਕੀਤਾ, ਸਗੋਂ ਪੂਰਾ ਸਮਾਂ ਮੇਰੇ ਨਾਲ ਏਦਾਂ ਬਹਿਸ ਕਰਦੇ ਰਹੇ, ਜਿਵੇਂ ਮੈਨੂੰ ਟਾਰਚਰ ਕਰ ਰਹੇ ਹੋਣ। ਪੰਜਾਬ ਸਰਕਾਰ ਦੀ ਵਕੀਲਾਂ ਦੀ ਟੀਮਬਾਰੇਕੁੰਵਰ ਵਿਜੇ ਪ੍ਰਤਾਪ ਸਿੰਘ ਨੇਕਿਹਾ ਕਿ ਮੈਨੂੰ ਲੱਗਦਾ ਨਹੀਂ ਸੀ ਕਿ ਇਹ ਸਾਡੇਵੱਲੋਂ ਲੜ ਰਹੇ ਹਨ, ਇਨ੍ਹਾਂ ਦੀਆਂ ਅਸਮਾਨ ਛੂੰਹਦੀਆਂ ਫੀਸਾਂ, ਵੱਡੇ ਹੋਟਲਾਂ ਵਿੱਚ ਠਹਿਰਨ ਦੇ ਨਖਰੇ ਦੇਖ ਕੇ ਸਾਨੂੰ ਪਤਾ ਲੱਗ ਗਿਆ ਕਿ ਇਹ ਟੀਮ ਅਦਾਲਤ ਵਿੱਚ ਸਾਡੇ ਵੱਲੋਂਕੇਸ ਨਹੀਂ ਲੜ ਰਹੀ। ਹੋਰ ਤਾਂ ਹੋਰ, ਕੁੰਵਰ ਨੇ ਇਹ ਵੀ ਕਿਹਾ ਕਿ ‘ਸਭ ਤੋਂ ਖ਼ਾਸ ਗੱਲ ਇਹ ਕਿ ਜਦੋਂ ਐੱਸ ਆਈ ਟੀ ਜਾਂਚ ਰੱਦ ਕਰਨ ਦਾ ਹਾਈ ਕੋਰਟ ਦਾ ਫ਼ੈਸਲਾ ਆਇਆ ਤਾਂ ਐਡਵੋਕੇਟ ਜਨਰਲ ਨੂੰ ਇਹ ਫ਼ੈਸਲਾ ਸੁਣਾਉਂਦੇ ਹੋਏਬੜੀ ਖ਼ੁਸ਼ੀ ਹੋ ਰਹੀ ਸੀ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਕਿਹੜੀ ਗੰਭੀਰਤਾ ਨਾਲ ਇਹ ਕੇਸ ਲੜਦੇ ਪਏ ਸਨ।’
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਵੀ ਕਿਹਾ ਕਿ ‘ਜਿੱਥੋਂ ਤਕ ਚਲਾਣ ਵਿੱਚ ਐੱਸਆਈ ਟੀ ਦੇ ਸਿਰਫਇਕੋ ਮੈਂਬਰ ਦੇਦਸਖ਼ਤ ਕਰਨ ਦਾ ਸਵਾਲ ਹੈ ਤਾਂ ਮੈਂ ਸਾਫ਼ ਕਰ ਦਿਆਂ ਕਿ ਕੋਰਟ ਵਿੱਚਜਦੋਂ ਚਲਾਣ ਪੇਸ਼ ਹੋਵੇ, ਉਸ ਉੱਤੇ ਇਕੋ ਅਫਸਰ ਦਸਖ਼ਤ ਕਰਦਾ ਹੈ। ਬਹਿਬਲ ਕਲਾਂ ਕੇਸਲਈ ਜਿਹੜਾ ਚਲਾਨ ਆਈਪੀਐੱਸ ਅਫਸਰ ਸਤਿੰਦਰ ਸਿੰਘ ਨੇ ਪੇਸ਼ ਕੀਤਾ, ਉਸ ਉੱਤੇ ਇਨ੍ਹਾਂ ਲੋਕਾਂ ਨੇ ਸਵਾਲ ਕਿਉਂ ਨਹੀਂ ਉਠਾਇਆ। ਕੀ ਉਸ ਉੱਤੇ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਮੈਂਬਰ ਦੇ ਦਸਖ਼ਤ ਹਨ।’ ਕੁੰਵਰ ਨੇ ਕਿਹਾ ਕਿ ਉਹ ਇਸ ਕੇਸ ਨੂੰ ਅੱਗੋਂਕਾਨੂੰਨੀ ਰੂਪ ਨਾਲ ਇਕ ਵਕੀਲ ਵਜੋਂ ਲੜਨਗੇ ਅਤੇ ਹਾਈ ਕੋਰਟ ਨੇ ਜੋ ਆਦੇਸ਼ ਦਿੱਤਾ ਹੈ, ਉਹ ਉੁਸ ਦਾ ਸਹਿਯੋਗ ਨਹੀਂ ਕਰਨਗੇ, ਕਿਉਂਕਿ ਅਜਿਹਾ ਕਰਨ ਤੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਹੈ।
ਇਸ ਦੌਰਾਨ ਇੱਕ ਹੋਰ ਖ਼ੁਲਾਸਾ ਕਰਦੇ ਹੋਏ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਬੇਅਦਬੀ ਕੇਸਵਾਸਤੇ ਸਭ ਤੋਂ ਵੱਧ ਗੰਭੀਰਤਾ ਦਿਖਾਉਣ ਵਾਲੇ ਐੱਚਐੱਸ ਫੂਲਕਾ ਨੇ ਇਹ ਕੇਸ ਲੜਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਸੁਪਰੀਮ ਕੋਰਟ ਤੋਂ ਹੇਠਾਂ ਕੇਸ ਨਹੀਂ ਲੜਦੇ। ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਸੁਪਰੀਮ ਕੋਰਟ, ਹਾਈ ਕੋਰਟ ਜਾਂ ਫਰੀਦਕੋਟ ਦਾ ਕੇਸ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੇਸ ਹੈ ਤੇ ਮੈਂ ਉਨ੍ਹਾਂ ਨੂੰ ਕੇਸ ਦਾ ਪੂਰਾ ਰਿਕਾਰਡ ਵੀ ਦਿਖਾਇਆ, ਪਰ ਉਨ੍ਹਾਂ ਦੇ ਜਵਾਬ ਨੇ ਮੇਰੀ ਉਮੀਦ ਤੋੜ ਦਿੱਤੀ। ਇਸ ਦੀ ਬਜਾਏਫੂਲਕਾ ਨੇ ਜਿਹੜੇ ਵਕੀਲ ਦੀ ਡਿਊਟੀ ਲਾਈ, ਉਸਨੇ ਕੋਈ ਗੰਭੀਰਤਾ ਹੀ ਨਹੀਂ ਸੀ ਦਿਖਾਈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ