Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਓਨਟਾਰੀਓ ਦੀਆਂ ਕਈ ਫਾਰਮੇਸੀਜ਼ 24/7 ਕਰਨਗੀਆਂ ਟੀਕਾਕਰਣ

April 21, 2021 12:52 AM

ਓਨਟਾਰੀਓ, 20 ਅਪਰੈਲ (ਪੋਸਟ ਬਿਊਰੋ) : ਪ੍ਰੋਵਿੰਸ ਦਾ ਕਹਿਣਾ ਹੈ ਕਿ ਕੁੱਝ ਫਾਰਮੇਸੀਜ਼ ਵੱਲੋਂ 40 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨੇਟ ਕਰਨ ਲਈ 24/7 ਕੋਵਿਡ-19 ਵੈਕਸੀਨੇਸ਼ਨ ਕਰਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਇਹ ਪੇਸ਼ਕਸ਼ ਕਰਨ ਵਾਲੀਆਂ ਟੋਰਾਂਟੋ, ਪੀਲ ਤੇ ਯੌਰਕ ਰੀਜਨ ਦੀਆਂ 20 ਵਿੱਚੋਂ 16 ਫਾਰਮੇਸੀਜ਼ ਹਨ। ਕਈ ਫਾਰਮੇਸੀਜ਼ ਤਾਂ ਸਵੇਰ ਤੋਂ ਹੀ 24/7 ਵੈਕਸੀਨੇਸ਼ਨ ਸ਼ੁਰੂ ਕਰ ਦੇਣਗੀਆਂ। ਇੱਕ ਪ੍ਰੈੱਸ ਰਲੀਜ਼ ਵਿੱਚ ਡਿਪਟੀ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਆਪਣੀਆਂ ਭਾਈਵਾਲ ਫਾਰਮੇਸੀਜ਼ ਨਾਲ ਕੰਮ ਕਰਕੇ ਅਸੀਂ ਇਹੋ ਯਕੀਨੀ ਬਣਾ ਰਹੇ ਹਾਂ ਕਿ ਜਿਹੜੀਆਂ ਕਮਿਊਨਿਟੀਜ਼ ਇਸ ਸਮੇਂ ਸੱਭ ਤੋਂ ਵੱਧ ਰਿਸਕ ਉੱਤੇ ਹਨ ਉਨ੍ਹਾਂ ਦੀ ਵੀ ਕੋਵਿਡ-19 ਵੈਕਸੀਨੇਸ਼ਨ ਤੱਕ ਸੁਖਾਲੀ ਪਹੁੰਚ ਹੋਵੇ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਇਹ ਵੈਕਸੀਨ ਆਪਣੇ ਘਰ ਦੇ ਲਾਗੇ ਤੇ ਦਿਨ ਰਾਤ ਉਨ੍ਹਾਂ ਦੀ ਸਹੂਲਤ ਦੇ ਹਿਸਾਬ ਨਾਲ ਦਿੱਤੀ ਜਾ ਸਕੇ।  
ਪ੍ਰੋਵਿੰਸ ਵੱਲੋਂ ਵੀ ਵਾਕ ਇਨ ਦੇ ਅਧਾਰ ਉੱਤੇ ਵੈਕਸੀਨੇਸ਼ਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਸਥਾਨਕ ਵਾਸੀਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਇਨ੍ਹਾਂ ਫਾਰਮੇਸੀਜ਼ ਉੱਤੇ ਜਾਣ ਤੋਂ ਪਹਿਲਾਂ ਇਹ ਯਕੀਨੀ ਬਣਾ ਲੈਣ ਕਿ ਉੱਥੇ ਵਾਕ ਇਨ ਵੈਕਸੀਨਜ਼ ਲਾਈਆਂ ਜਾ ਰਹੀਆਂ ਹਨ।

 
Have something to say? Post your comment