Welcome to Canadian Punjabi Post
Follow us on

17

May 2021
 
ਟੋਰਾਂਟੋ/ਜੀਟੀਏ

ਇੰਟਰਨੈਸ਼ਨਲ ਡਰੱਗ ਸਮਗਲਿੰਗ ਨੈੱਟਵਰਕ ਦਾ ਪਰਦਾਫਾਸ਼, 25 ਤੋਂ ਵੱਧ ਚਾਰਜ

April 20, 2021 05:55 PM

ਟੋਰਾਂਟੋ, 20 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਵਿੱਚ ਇੰਟਰਨੈਸ਼ਨਲ ਡਰੱਗ ਸਮਗਲਿੰਗ ਨੈੱਟਵਰਕ ਦਾ ਪਰਦਾਫਾਸ਼ ਹੋਣ ਤੋਂ ਬਾਅਦ 25 ਵਿਅਕਤੀਆਂ ਤੋਂ ਵੀ ਵੱਧ ਨੂੰ ਚਾਰਜ ਕੀਤਾ ਗਿਆ ਹੈ। ਇਸ ਦੌਰਾਨ 48 ਹਥਿਆਰ, 730,000 ਡਾਲਰ ਨਕਦੀ ਤੇ 2·5 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਬਰਦਾਮਦ ਕੀਤੇ ਗਏ ਹਨ। ਇਸ ਦੌਰਾਨ ਬੱਚਿਆਂ ਦੇ ਇੰਡੋਰ ਪਲੇਅ ਸੈਂਟਰ ਤੋਂ ਵੀ ਹੈਰੋਈਨ ਬਰਾਮਦ ਕੀਤੀ ਗਈ।
ਯੌਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਸਬੰਧ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਪ੍ਰੋਜੈਕਟ ਚੀਤਾ ਦਾ ਨਾਂ ਦਿੱਤਾ ਗਿਆ ਸੀ। ਇਹ ਜਾਂਚ ਮਈ 2020 ਵਿੱਚ ਸ਼ੁਰੂ ਹੋਈ ਤੇ ਇਹ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ, ਪੀਲ ਰੀਜਨਲ ਪੁਲਿਸ ਤੇ ਯੂਐਸ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਮਿਲ ਕੇ ਕੀਤੀ ਗਈ। ਸੋਮਵਾਰ ਨੂੰ ਜਾਰੀ ਕੀਤੀ ਗਈ ਇੱਕ ਨਿਊਜ਼ ਰਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਇਹ ਨੈੱਟਵਰਕ ਪੱਛਮੀ ਕੈਨੇਡਾ, ਅਮਰੀਕਾ ਤੇ ਭਾਰਤ ਤੱਕ ਫੈਲਿਆ ਹੋਇਆ ਸੀ। ਸਮਗਲਰਜ਼ ਵੱਲੋਂ ਵੱਡੀ ਪੱਧਰ ਉੱਤੇ ਚਲਾਏ ਜਾ ਰਹੇ ਇਸ ਨੈੱਟਵਰਕ ਵਿੱਚ ਕੋਕੀਨ, ਕੈਟਾਮਾਈਨ, ਹੈਰੋਇਨ ਤੇ ਅਫੀਮ ਬਾਹਰੋਂ ਮੰਗਵਾ ਕੇ ਦੇਸ਼ ਭਰ ਵਿੱਚ ਸਪਲਾਈ ਕੀਤਾ ਜਾਂਦਾ ਸੀ।
8 ਅਪਰੈਲ ਨੂੰ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਕੈਲੇਫੋਰਨੀਆ ਵਿੱਚ ਇਸ ਪ੍ਰੋਜੈਕਟ ਤਹਿਤ 50 ਸਰਚ ਵਾਰੰਟ ਕਢਵਾਏ ਗਏ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦੌਰਾਨ 2·3 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ ਜਿਨ੍ਹਾਂ ਵਿੱਚ 10 ਕਿਲੋਗ੍ਰਾਮ ਕੋਕੀਨ, ਅੱਠ ਕਿਲੋਗ੍ਰਾਮ ਕੈਟਾਮਾਈਨ, ਤਿੰਨ ਕਿਲੋਗ੍ਰਾਮ ਹੈਰੋਇਨ ਤੇ 2·5 ਕਿਲੋਗ੍ਰਾਮ ਅਫੀਮ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਇੰਡੋਰ ਪਲੇਅ ਸੈਂਟਰ ਤੋਂ ਵੀ ਹੈਰੋਇਨ ਮਿਲੀ।
ਯੌਰਕ ਪੁਲਿਸ ਇੰਸਪੈਕਟਰ ਰਾਇਨ ਹੋਗਨ ਨੇ ਇੱਕ ਵੀਡੀਓ ਬਿਆਨ ਵਿੱਚ ਆਖਿਆ ਕਿ ਇਸ ਤਰ੍ਹਾਂ ਦੇ ਨਸ਼ੀਲੇ ਪਦਾਰਥ ਸਾਡੀ ਕਮਿਊਨਿਟੀ ਲਈ ਕਾਫੀ ਹਾਨੀਕਾਰਕ ਹਨ। ਇਨ੍ਹਾਂ ਨਾਲ ਸਾਡੇ ਬੱਚਿਆਂ, ਸਾਡੇ ਭਵਿੱਖ ਨੂੰ ਵੱਡਾ ਖਤਰਾ ਹੈ। ਇਸ ਦੌਰਾਨ 33 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਇਨ੍ਹਾਂ ਵਿੱਚੋਂ 27 ਓਨਟਾਰੀਓ ਵਾਸੀ ਹਨ ਤੇ ਉਨ੍ਹਾਂ ਉੱਤੇ 130 ਕ੍ਰਿਮੀਨਲ ਅਫੈਂਸਿਜ਼ ਦਰਜ ਕੀਤੇ ਗਏ। ਓਨਟਾਰੀਓ ਵਿੱਚ ਹਿਰਾਸਤ ਵਿੱਚ ਲਏ ਗਏ ਮਸ਼ਕੂਕਾਂ ਵਿੱਚੋਂ 19 ਬਰੈਂਪਟਨ ਤੋਂ ਸਨ, ਚਾਰ ਟੋਰਾਂਟੋ ਤੋਂ, ਦੋ ਵਾਅਨ ਤੋਂ, ਇੱਕ ਵੁੱਡਸਟੌਕ ਤੋਂ ਅਤੇ ਇੱਕ ਕੇਲਡਨ ਤੋਂ ਸੀ।
ਪੁਲਿਸ ਨੇ ਦੱਸਿਆ ਕਿ ਇੱਕ ਮਸ਼ਕੂਕ ਪਕੜ ਵਿੱਚ ਨਹੀਂ ਆਇਆ ਤੇ ਇਸ ਦੀ ਪਛਾਣ 41 ਸਾਲਾ ਗੁਰਬਿੰਦਰ ਸੂਚ ਵਜੋਂ ਹੋਈ ਹੈ ਤੇ ਉਹ ਡਰੱਗਜ਼ ਨਾਲ ਸਬੰਧਤ ਕਈ ਤਰ੍ਹਾਂ ਦੇ ਮਾਮਲਿਆਂ ਵਿੱਚ ਵਾਂਟਿਡ ਹੈ।     

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਡਾਊਨਟਾਊਨ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਗੰਭੀਰ ਜ਼ਖ਼ਮੀ
ਲਗਾਤਾਰ ਦੂਜੇ ਸਾਲ ਟੋਰਾਂਟੋ ਰੱਦ ਕਰੇਗਾ ਸਮਰ ਈਵੈਂਟਸ
ਫੋਰਡ ਵੱਲੋਂ ਸਕੂਲ ਮੁੜ ਖੋਲ੍ਹਣ ਦੇ ਰਾਹ ਵਿੱਚ ਅੜਿੱਕਾ ਪਾਉਣ ਦੇ ਦੋਸ਼ ਉੱਤੇ ਟੀਚਰਜ਼ ਯੂਨੀਅਨਾਂ ਨੇ ਪ੍ਰਗਟਾਇਆ ਇਤਰਾਜ਼
ਮੋਟਰਸਾਈਕਲ ਤੇ ਪੁਲਿਸ ਕਾਰ ਦੀ ਟੱਕਰ ਵਿੱਚ ਦੋ ਜ਼ਖ਼ਮੀ
ਸਰਾਭੇ ਵਾਲੇ ਮਾਸਟਰ ਅਜਮੇਰ ਸਿੰਘ ਪਾਸੀ ਸਦੀਵੀ-ਵਿਛੋੜਾ ਦੇ ਗਏ
ਗਰਮੀਆਂ ਵਿੱਚ ਇੱਕ ਦੀ ਥਾਂ ਦੋ ਡੋਜ਼ਾਂ ਦਾ ਟੀਚਾ ਪੂਰਾ ਕਰਨ ਲਈ ਪੂਰਾ ਜ਼ੋਰ ਲਾਵਾਂਗੇ : ਫੋਰਡ
ਮਈ ਦੇ ਅੰਤ ਵਿੱਚ 12 ਤੋਂ 17 ਸਾਲ ਦੇ ਬੱਚੇ ਬੁੱਕ ਕਰਵਾ ਸਕਣਗੇ ਵੈਕਸੀਨ ਸਬੰਧੀ ਅਪੁਆਇੰਟਮੈਂਟ
ਓਨਟਾਰੀਓ ਨੇ ਦੋ ਹਫਤਿਆਂ ਲਈ ਸਟੇਅ ਐਟ ਹੋਮ ਆਰਡਰਜ਼ ਵਿੱਚ ਕੀਤਾ ਵਾਧਾ
ਗ੍ਰੇਹਾਊਂਡ ਕੈਨੇਡਾ ਨੇ ਬੰਦ ਕੀਤੇ ਸਾਰੇ ਰੂਟ, ਆਪਰੇਸ਼ਨ ਖ਼ਤਮ ਕਰਨ ਦਾ ਫੈਸਲਾ
ਲਾਈਨ 5 ਵਿਵਾਦ ਕਾਰਨ ਸਾਰਨੀਆ ਦੇ ਲੋਕ ਪਰੇਸ਼ਾਨ