Welcome to Canadian Punjabi Post
Follow us on

02

July 2025
 
ਟੋਰਾਂਟੋ/ਜੀਟੀਏ

ਯੌਰਕ ਵਿੱਚ ਹੌਟ ਸਪੌਟਸ ਉੱਤੇ 35 ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਲੱਗ ਸਕੇਗੀ ਕੋਵਿਡ-19 ਵੈਕਸੀਨ

April 20, 2021 05:48 PM

ਟੋਰਾਂਟੋ, 20 ਅਪਰੈਲ (ਪੋਸਟ ਬਿਊਰੋ): ਯੌਰਕ ਰੀਜਨ ਦੇ ਪੰਜ ਹੌਟ ਸਪੌਟਸ ਵਾਲੇ ਇਲਾਕਿਆਂ ਵਿੱਚ 35 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਿਟੀ ਵੱਲੋਂ ਚਲਾਈਆਂ ਜਾਣ ਵਾਲੀਆਂ ਮਾਸ ਵੈਕਸੀਨੇਸ਼ਨ ਸਾਈਟਸ ਉੱਤੇ ਕੋਵਿਡ-19 ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਦੇਣ ਦਾ ਫੈਸਲਾ ਕੀਤਾ ਗਿਆ ਹੈ। ਭਾਵ ਇਹ ਕਿ ਹੁਣ ਇਨ੍ਹਾਂ ਹੌਟ ਸਪੌਟਸ ਉੱਤੇ ਰਹਿਣ ਵਾਲੇ 35 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਵੀ ਵੈਕਸੀਨੇਸ਼ਨ ਲਈ ਯੋਗ ਹੋਣਗੇ। ਇਸ ਦੀ ਪੁਸ਼ਟੀ ਸੋਮਵਾਰ ਨੂੰ ਅਧਿਕਾਰੀਆਂ ਵੱਲੋਂ ਦਿੱਤੀ ਗਈ।
ਇਹ ਤਰਜੀਹੀ ਪੋਸਟਲ ਕੋਡ ਐਲ 4 ਐਲ, ਐਲ 6 ਏ, ਐਲ 4 ਕੇ, ਐਲ 4 ਜੇ, ਵਾਅਨ ਵਿੱਚ ਸਥਿਤ ਹਨ ਤੇ ਐਲ 3 ਐਸ ਮਾਰਖਮ ਦਾ ਪੋਸਟਲ ਕੋਡ ਹੈ। ਯੌਰਕ ਰੀਜਨ ਦੇ ਸਾਰੇ ਵਾਸੀ ਜੋ ਕਿ 60 ਸਾਲ ਤੇ ਇਸ ਤੋਂ ਉੱਪਰ ਉਮਰ ਵਰਗ ਦੇ ਹਨ ਇਹ ਸ਼ੌਟ ਹਾਸਲ ਕਰ ਸਕਦੇ ਹਨ। ਯੌਰਕ ਰੀਜਨ ਦੇ ਡਾਇਰੈਕਟਰ ਆਫ ਕਾਰਪੋਰੇਟ ਕਮਿਊਨਿਕੇਸ਼ਨਜ਼ ਪੈਟ੍ਰਿਕ ਕੇਸੀ ਨੇ ਆਖਿਆ ਕਿ ਅੰਦਾਜ਼ਨ 20,000 ਨਵੀਂਆਂ ਵੈਕਸੀਨ ਅਪੁਆਇੰਟਮੈਂਟਸ ਸਵੇਰੇ 8:30 ਵਜੇ ਤੋਂ ਖੁੱਲ੍ਹਣਗੀਆਂ।
ਕੇਸੀ ਨੇ ਆਖਿਆ ਕਿ ਯੌਰਕ ਰੀਜਨ ਵਿੱਚ ਵੈਕਸੀਨ ਦੀ ਸਪਲਾਈ ਵਿੱਚ ਭਾਰੀ ਕਿੱਲਤ ਪਾਈ ਜਾ ਰਹੀ ਹੈ ਤੇ ਜਦੋਂ ਵੈਕਸੀਨ ਉਪਲਬਧ ਹੋਵੇਗੀ ਹੋਰ ਅਪੁਆਇੰਟਮੈਂਟਸ ਬੁੱਕ ਕੀਤੀਆਂ ਜਾਣਗੀਆਂ।ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਹ ਐਸਟ੍ਰਾਜ਼ੈਨੇਕਾ ਲਈ ਉਮਰ ਦੀ ਯੋਗਤਾ ਘਟਾ ਰਹੇ ਹਨ। ਹੁਣ ਪ੍ਰੋਵਿੰਸ ਵਿੱਚ 40 ਸਾਲ ਤੇ ਇਸ ਤੋਂ ਵੱਧ ਉਮਰ ਦਾ ਹਰ ਵਿਅਕਤੀ ਇਹ ਵੈਕਸੀਨ ਲੈ ਸਕੇਗਾ।    

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਿਲਟਨ ਮਸਾਜ ਥੈਰੇਪਿਸਟ 'ਤੇ ਲੱਗਾ ਜਿਣਸੀ ਹਮਲੇ ਦਾ ਦੋਸ਼ ਵਾਤਾਵਰਣ ਦੀ ਬੇਹਤਰੀ ਲਈ ‘ਗਰੀਨ ਫਰੇਟ ਆਈਨੋਵੇਸ਼ਨ ਫੋਰਮ’ ਨਾਂ ਹੇਠ ਆਯੋਜਿਤ ਕੀਤੀ ਗਈ ਇੱਕ-ਰੋਜ਼ਾ ਕਾਨਫ਼ਰੰਸ ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਟੂਰ ਰਿਵਰਡੇਲ ਵਿੱਚ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਨਾਬਾਲਿਗਾਂ ਦੇ ਸਮੂਹ ਦੀ ਭਾਲ ਕਰ ਰਹੀ ਪੁਲਿਸ ਡੀਐੱਚਐੱਲ ਐਕਸਪ੍ਰੈੱਸ ਕੈਨੇਡਾ ਦੇ ਵਰਕਰਾਂ ਦੀ ਹੜਤਾਲ ਖ਼ਤਮ, ਭਲਕ ਤੋਂ ਲਾਗੂ ਹੋ ਜਾਣਗੇ ਕਾਰਜ ਪੂਰਬੀ ਯੌਰਕ ਵਿੱਚ ਗੋਲੀਬਾਰੀ ਦੇ ਸਬੰਧ `ਚ 2 ਕਾਬੂ ਪੀਲ ਪੁਲਿਸ ਵੱਲੋਂ ਵਿਅਕਤੀ `ਤੇ ਫਾਇਰਿੰਗ ਦੀ ਸਪੈਸ਼ਲ ਇਨਵੈਸਟੀਗੇਸ਼ੰਜ਼ ਯੂਨਿਟ ਕਰ ਰਹੀ ਜਾਂਚ ਬਿੱਲ ਸੀ-5 ‘ਵੱਨ ਕੈਨੇਡੀਅਨ ਇਕਾਨੌਮੀ’ ਐਕਟ ਦਾ ਪਾਸ ਹੋਣਾ ਕੈਨੇਡਾ ਨੂੰ ਮਜ਼ਬੂਤ ਬਣਾਉਣਵਾਲਾਇੱਕ ਅਹਿਮਕਦਮ ਹੈ : ਸੋਨੀਆ ਸਿੱਧੂ ਬਰੈਂਪਟਨ ਵੂਮੈਨ ਸੀਨੀਅਰਜ਼ ਕਲੱਬ ਨੇ ਲਾਇਆ ਬੱਸ ਟੂਰ ਪੀਲ ਪੁਲਿਸ ਵੱਲੋਂ ਕਰਵਾਈ ਗਈ ‘24ਵੀਂ ਰੇਸ ਅਗੇਨਸਟ ਰੇਸਿਜ਼ਮ’ ਵਿਚ ਟੀਪੀਏਆਰ ਕਲੱਬ ਦੇ 97 ਮੈਂਬਰਾਂ ਨੇ ਲਿਆ ਹਿੱਸਾ