Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਬਜਟ ਵਿੱਚ ਸਾਰੇ ਪੱਖਾਂ ਦਾ ਰੱਖਿਆ ਗਿਆ ਹੈ ਧਿਆਨ : ਰੂਬੀ ਸਹੋਤਾ

April 20, 2021 09:59 AM

ਬਰੈਂਪਟਨ, 19 ਅਪਰੈਲ (ਪੋਸਟ ਬਿਊਰੋ) : ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਨੇ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸਿਫਤ ਕਰਦਿਆਂ ਆਖਿਆ ਕਿ ਇਹ ਬਜਟ ਆਪਣੇ ਆਪ ਵਿੱਚ ਮੁਕੰਮਲ ਹੈ ਤੇ ਇਸ ਵਿੱਚ ਸਾਰੇ ਪੱਖਾਂ ਦਾ ਬਾਖੂਬੀ ਧਿਆਨ ਰੱਖਿਆ ਗਿਆ ਹੈ।
ਉਨਾਂ ਆਖਿਆ ਕਿ ਖੁਸ਼ੀ ਇਸ ਗੱਲ ਦੀ ਹੈ ਕਿ ਫਰੀਲੈਂਡ ਪਹਿਲੀ ਮਹਿਲਾ ਵਿੱਤ ਮੰਤਰੀ ਹਨ ਜਿਨ੍ਹਾਂ ਵੱਲੋਂ ਇਹ ਬਜਟ ਪੇਸ਼ ਕੀਤਾ ਗਿਆ ਹੈ ਤੇ ਇਹ ਕਾਫੀ ਸਕਾਰਾਤਮਕ ਬਜਟ ਹੈ। ਇਸ ਵਿੱਚ ਕੋਵਿਡ-19 ਖਿਲਾਫ ਸੰਘਰਸ਼ ਨੂੰ ਨਾ ਸਿਰਫ ਠੱਲ੍ਹ ਪਾਉਣ ਦੀ ਗੱਲ ਆਖੀ ਗਈ ਹੈ ਸਗੋਂ ਇਸ ਵਿੱਚ ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਦੇ ਕਾਰਗਰ ਉਪਾਅ ਵੀ ਦੱਸੇ ਗਏ ਹਨ।
ਸਹੋਤਾ ਨੇ ਆਖਿਆ ਕਿ ਕੋਵਿਡ-19 ਨੇ ਹਰ ਕਿਸੇ ਦੀ ਜਿੰ਼ਦਗੀ ਉੱਤੇ ਅਸਰ ਪਾਇਆ ਪਰ ਖਾਸ ਤੌਰ ਉੱਤੇ ਲੋਅ ਵੇਜ ਵਰਕਰਜ਼, ਨੌਜਵਾਨਾਂ, ਔਰਤਾਂ ਤੇ ਵੱਖ ਵੱਖ ਨਸਲਾਂ ਦੇ ਕੈਨੇਡਾ ਵਿੱਚ ਰਹਿ ਰਹੇ ਲੋਕ ਇਸ ਕਾਰਨ ਕਾਫੀ ਪ੍ਰਭਾਵਿਤ ਹੋਏ। ਕਾਰੋਬਾਰਾਂ ਲਈ ਤਾਂ ਇਹ ਕੋਵਿਡ-19 ਦੋ ਧਾਰੀ ਤਲਵਾਰ ਬਣ ਕੇ ਆਇਆ। ਬਹੁਤ ਸਾਰੇ ਵੱਡੇ ਕਾਰੋਬਾਰਾਂ ਦੀਆਂ ਨੀਂਹਾਂ ਤੱਕ ਹਿੱਲ ਗਈਆਂ ਤੇ ਨਿੱਕੇ ਕਾਰੋਬਾਰ ਖੁਦ ਨੂੰ ਚੱਲਦਾ ਰੱਖਣ ਲਈ ਲੜਾਈ ਲੜ ਰਹੇ ਹਨ। ਪਰ ਬਜਟ ਵਿੱਚ ਲੋਕਾਂ ਨੂੰ, ਮੱਧ ਵਰਗ ਨੂੂੰ ਪਹਿਲ ਦਿੱਤੀ ਗਈ ਹੈ। ਇਹ ਵੀ ਧਿਆਨ ਰੱਖਿਆ ਗਿਆ ਹੈ ਕਿ ਕੈਨੇਡਾ ਦਾ ਭਵਿੱਖ ਸਿਹਤਮੰਦ, ਗ੍ਰੀਨਰ ਤੇ ਖੁਸ਼ਹਾਲ ਹੋਵੇ।
ਸਰਕਾਰ ਵੱਲੋਂ ਇਸ ਸਾਲ ਦੇ ਅੰਤ ਤੱਕ ਇੱਕ ਮਿਲੀਅਨ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਹੈ। ਚਾਈਲਡ ਕੇਅਰ ਸਿਸਟਮ ਨੂੰ ਹੋਰ ਵਧੀਆਂ ਕਰਨ ਦੇ ਨਾਲ ਨਾਲ ਵਰਕਫੋਰਸ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਦੀ ਗੱਲ ਵੀ ਕੀਤੀ ਗਈ ਹੈ। ਚਾਈਲਡ ਕੇਅਰ ਲਈ ਆਰਥਿਕ ਪੱਖੋਂ ਮਾਰ ਸਹਿ ਰਹੇ ਮਾਪਿਆਂ ਨੂੰ ਵੀ ਰਾਹਤ ਦੇਣ ਦੀ ਗੱਲ ਆਖੀ ਗਈ ਹੈ। 2022 ਤੱਕ ਚਾਈਲਡ ਕੇਅਰ ਉੱਤੇ ਹੋਣ ਵਾਲਾ ਖਰਚਾ 50 ਫੀ ਸਦੀ ਘਟਾਉਣ ਤੇ 2026 ਤੱਕ 10 ਡਾਲਰ ਪ੍ਰਤੀ ਦਿਨ ਤੱਕ ਲਿਆਂਉਣ ਦੀ ਵੀ ਗੱਲ ਕੀਤੀ ਗਈ ਹੈ।ਗੱਲ ਕੀ ਇਹ ਬਜਟ ਹਰ ਪੱਖੋਂ ਮੁਕੰਮਲ ਜਾਪਦਾ ਹੈ ਤੇ ਇਸ ਵਿੱਚ ਕੋਵਿਡ-19 ਖਿਲਾਫ ਜਾਰੀ ਜੰਗ ਨੂੰ ਵੀ ਸਿਰੇ ਲਾਉਣ ਦੀ ਗੱਲ ਆਖੀ ਗਈ ਹੈ।   


   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
3 ਸ਼ੱਕੀਆਂ ਵੱਲੋਂ ਡਾਊਨਟਾਊਨ ਟੋਰਾਂਟੋ ਦੇ ਘਰ ਵਿਚੋਂ ਸਮਾਨ ਕੀਤਾ ਗਿਆ ਚੋਰੀ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਕੀਤਾ ਦੌਰਾ ਡਾਊਨਟਾਊਨ ਗੋਲੀਬਾਰੀ ਵਿੱਚ ਮ੍ਰਿਤਕ ਔਰਤ ਦੀ ਹੋਈ ਪਛਾਣ ਅਜੈਕਸ ਵਿਚ ਘਰ `ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਟੋਰਾਂਟੋ ਦੀ ਲਾਪਤਾ ਔਰਤ ਦੀ ਹਾਈਵੇਅ ਨੇੜੇ ਮਿਲੀ ਲਾਸ਼, ਇੱਕ ਵਿਅਕਤੀ 'ਤੇ ਲੱਗਾ ਕਤਲ ਦਾ ਦੋਸ਼ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ