Welcome to Canadian Punjabi Post
Follow us on

28

March 2024
 
ਭਾਰਤ

ਡਿਪਟੀ ਡਾਇਰੈਕਟਰ ਦੇ ਨਾਂਅ ਉਤੇ ਲਈ 35 ਲੱਖ ਦੀ ਰਿਸ਼ਵਤ ਲੈਣ ਵਾਲੇ ਚਾਰ ਕਾਬੂ

April 20, 2021 01:34 AM

ਨਵੀਂ ਦਿੱਲੀ, 19 ਅਪ੍ਰੈਲ (ਪੋਸਟ ਬਿਊਰੋ)- ਮਾਈਨਜ਼ ਦੇ ਸੁਰੱਖਿਆ ਡਾਇਰੈਕਟੋਰੇਟ ਜਨਰਲ ਵੱਲੋਂ ਕਰਵਾਈ ਗਈ ਲਿਖਤੀ ਪ੍ਰੀਖਿਆ ਵਿੱਚ ਪਾਸ ਹੋਏ ਉਮੀਦਵਾਰਾਂ ਨੂੰ ਜ਼ਬਾਨੀ ਪ੍ਰੀਖਿਆ ਵਿੱਚ ਪਾਸ ਕਰਾਉਣ ਦੇ ਲਈ 72 ਲੱਖ ਰੁਪਏ ਦੀ ਰਿਸ਼ਵਤ ਦੇ ਦੋਸ਼ ਵਿੱਚ ਸੀ ਬੀ ਆਈ ਨੇ ਚਾਰ ਦੋਸ਼ੀਆਂ ਨੂੰ ਫੜਿਆ ਹੈ। ਇਸ ਵਿੱਚੋਂ ਦੋ ਵਿਅਕਤੀ ਡਾਇਰੈਕਟੋਰੇਟ ਜਨਰਲ ਦੇ ਡਿਪਟੀ ਡਾਇਰੈਕਟਰ ਅਰਵਿੰਦ ਕੁਮਾਰ ਲਈ ਰਿਸ਼ਵਤ ਲੈ ਰਹੇ ਸਨ, ਜਦ ਕਿ ਦੋ ਨੌਜਵਾਨ ਇਹ ਰਕਮ ਦੇਣ ਲਈ ਆਏ ਸਨ। ਅਰਵਿੰਦ ਕੁਮਾਰ ਇਸ ਸਮੇਂ ਧੰਨਬਾਦ ਵਿੱਚ ਤੈਨਾਤ ਹਨ। ਸੀ ਬੀ ਆਈ ਨੇ ਅਰਵਿੰਦ ਸਮੇਤ ਤਿੰਨ ਨੂੰ ਨਾਮਜ਼ਦ ਕਰਦੇ ਹੋਏ ਕੁਝ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਸੀ ਬੀ ਆਈ ਦੇ ਸੂਤਰਾਂ ਮੁਤਾਬਕ ਮਾਈਨਜ਼ ਬਾਰੇ ਸੁਰੱਖਿਆ ਡਾਇਰੈਕਟੋਰੇਟ ਜਨਰਲ ਨੇ ਪ੍ਰਬੰਧਕਾਂ ਦੇ ਲਈ ਪਿੱਛੇ ਜਿਹੇ ਕੰਪਿਊਟਰ ਆਧਾਰਤ ਲਿਖਤੀ ਪ੍ਰੀਖਿਆ ਕਰਵਾਈ ਸੀ। ਇਸ ਵਿੱਚੋਂ ਪਾਸ ਹੋਏ 48 ਪ੍ਰੀਖਿਆਰਥੀਆਂ ਨੂੰ ਜ਼ਬਾਨੀ ਪ੍ਰੀਖਿਆ ਪਾਸ ਕਰਾਉਣ ਲਈ ਪ੍ਰਤੀ ਵਿਅਕਤੀ 1.5 ਲੱਖ ਰੁਪਏ ਦੇ ਹਿਸਾਬ ਨਾਲ 72 ਲੱਖ ਵਿੱਚ ਗੱਲ ਤੈਅ ਹੋਈ ਸੀ ਅਤੇ ਇਹ ਜ਼ਬਾਨੀ ਪ੍ਰੀਖਿਆ ਅੱਠ ਮਾਰਚ ਤੋਂ 20 ਮਾਰਚ ਦਰਮਿਆਨ ਹੋਈ ਸੀ।ਦੋਸ਼ ਲਾਇਆ ਗਿਆ ਹੈ ਕਿ ਅਰਵਿੰਦ ਕੁਮਾਰ ਨੇ 48 ਪ੍ਰੀਖਿਆਰਥੀਆਂ ਨੂੰ ਪਾਸ ਕਰਵਾਇਆ ਸੀ।
ਮੀਡੀਆ ਅਨੁਸਾਰ ਧਨਬਾਦ ਤੋਂ ਰੰਗ ਬਹਾਦਰ ਸਿੰਘ ਤੇ ਤਿ੍ਰਲੋਕੀ ਸਿੰਘ ਇੱਕ ਕਾਰ ਵਿੱਚ ਰਿਸ਼ਵਤ ਦੀ ਰਕਮ ਲੈ ਕੇ ਪਹੁੰਚੇ। ਇਥੇ ਅਰਵਿੰਦ ਦਾ ਅਧਿਆਪਕ ਭਰਾ ਕੈਲਾਸ਼ ਮਹਿਤੋ ਆਪਣੇ ਸਾਥੀ ਪਰਵੀਨ ਕੁਮਾਰ ਦੇ ਨਾਲ ਧਨਬਾਦ ਤੋਂ ਆਏ ਦੋਵਾਂ ਲੋਕਾਂ ਤੋਂ ਰਕਮ ਲੈਣ ਲੱਗਾ ਤਾਂ ਉਥੇ ਮੌਜੂਦ ਸੀ ਬੀ ਆਈ ਟੀਮ ਨੇ ਕੈਲਾਸ਼ ਮਹਿਤੋ, ਪ੍ਰਵੀਨ ਕੁਮਾਰ ਅਤੇ ਝਾਰਖੰਡ ਦੇ ਦੋਵਾਂ ਨੌਜਵਾਨਾਂ ਨੂੰ ਦਬੋਚ ਲਿਆ। ਜਾਂਚ ਦੌਰਾਨ ਕਾਰ ਵਿੱਚੋਂ ਕੁੱਲ 35 ਲੱਖ ਰੁਪਏ ਮਿਲੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ