Welcome to Canadian Punjabi Post
Follow us on

17

May 2021
 
ਪੰਜਾਬ

ਮੱਧ ਪ੍ਰਦੇਸ਼ ਤੋਂ ਚਲਾਏ ਜਾ ਰਹੇ ਗੈਂਗ ਦਾ ਪੰਜਾਬ ਪੁਲਸ ਵੱਲੋਂ ਪਰਦਾਫਾਸ਼

April 18, 2021 02:07 AM

* ਵੱਖ-ਵੱਖ ਕਿਸਮਾਂ ਦੇ ਤੀਹ ਦੇ ਕਰੀਬ ਕਾਨੂੰਨੀ ਤੇ ਗ਼ੈਰ-ਕਾਨੂੰਨੀ ਪਿਸਤੌਲ ਮਿਲੇਚੰਡੀਗੜ੍ਹ, 17 ਅਪ੍ਰੈਲ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਵਿੱਚੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਤਿੰਨ ਬਦਮਾਸ਼ਾਂ ਦੀ ਗ਼੍ਰਿਫ਼ਤਾਰੀ ਨਾਲ ਪੰਜਾਬ ਪੁਲਸ ਨੇ ਕੱਲ੍ਹ ਗ਼ੈਰ-ਕਾਨੂੰਨੀ ਹੱਥਿਆਰ ਬਣਾਉਣ ਅਤੇ ਹੱਥਿਆਰਾਂ ਦੀ ਸਮੱਗਲਿੰਗ ਵਿੱਚ ਸ਼ਾਮਲ ਇੱਕ ਵੱਡੇ ਮਡਿਊਲ ਦਾ ਪਰਦਾਫਾਸ਼ ਕੀਤਾ ਹੈ।ਫੜੇ ਗਏ ਲੋਕਾਂ ਦੀ ਪਛਾਣ ਕਰੋੜ ਸਿੰਘ ਅਤੇ ਰਾਮ ਸਿੰਘ ਪਟਵਾ ਵਜੋਂ ਹੋਈ ਹੈ, ਜੋ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਪਿੰਡ ਪਚੌਰੀ ਦੇ ਵਸਨੀਕ ਹਨ ਤੇ ਚੰਦਰ ਪਾਲ ਉਕਤ ਜ਼ਿਲ੍ਹੇ ਦੇ ਪਿੰਡ ਖਖਨਾਰ ਦਾਦੱਸਿਆ ਗਿਆ ਹੈ। ਦੋਸ਼ੀਆਂ ਨੂੰ 15 ਅਪ੍ਰੈਲ 2021 ਨੂੰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਵਿੱਚ ਕੀਤੇ ਇੱਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਫੜਿਆ ਅਤੇ ਇਨ੍ਹਾਂ ਤੋਂ 30 ਗ਼ੈਰ-ਕਾਨੂੰਨੀ ਪਿਸਤੌਲ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਪੱਚੀ ਪਿਸਤੌਲ .32 ਬੋਰ, ਪੰਜਪਿਸਤੌਲ .30 ਬੋਰ ਤੇ 32 ਮੈਗਜ਼ੀਨਾਂ ਤੋਂ ਇਲਾਵਾ ਇੱਕ ਆਲਟੋ ਕਾਰ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਇਸ ਬਾਰੇ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਦਿਨਕਰ ਗੁਪਤਾ ਨੇ ਦੱਸਿਆ ਕਿ ਸੂਹ ਮਿਲਣ ਉੱਤੇ ਡੀ ਐਸ ਪੀ ਡਿਟੈਕਟਿਵ ਗੁਰਿੰਦਰ ਨਾਗਰਾ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਜਿ਼ਲੇ ਦੀ ਇੱਕ ਪੁਲਸ ਟੀਮ ਨੇ ਬੀਤੀ 10 ਅਪਰੈਲ ਨੂੰ ਬੁਰਹਾਨਪੁਰ ਦੇ ਬੱਸ ਸਟੈਂਡ ਨੇੜੇ ਕਰੋੜ ਸਿੰਘ ਅਤੇ ਚੰਦਰ ਪਾਲ ਨੂੰ ਗ਼੍ਰਿਫ਼ਤਾਰ ਕੀਤਾ ਅਤੇ ਤੀਸਰੇ ਦੋਸ਼ੀ ਰਾਮ ਸਿੰਘ ਪਟਵਾ ਨੂੰ ਬੁਰਹਾਨਪੁਰ ਦੇ ਗੁਰਦੁਆਰਾ ਬੜੀ ਸੰਗਤ ਕੋਲੋਂ ਫੜਿਆ ਸੀ।ਡੀ ਜੀ ਪੀ ਨੇ ਦੱਸਿਆ ਕਿ ਰਾਮ ਸਿੰਘ ਪਟਵਾ ਨੇ ਖੁਲਾਸਾ ਕੀਤਾ ਕਿ ਹੱਥਿਆਰਾਂ ਦੀ ਖੇਪ ਉਸ ਨੂੰ ਰਾਹੁਲ ਨੇ ਸਪਲਾਈ ਕੀਤੀ ਸੀ, ਜਿਹੜਾ ਮੱਧ ਪ੍ਰਦੇਸ਼ ਦਾ ਹੱਥਿਆਰ ਨਿਰਮਾਤਾ ਤੇ ਸਮੱਗਲਰ ਹੈ ਅਤੇ ਜਿਸ ਦਾ ਨਾਮ ਪੰਜਾਬ ਪੁਲਸ ਵੱਲੋਂ ਪਿਛਲੇ ਛੇ ਮਹੀਨਿਆਂ ਦੇ ਦੌਰਾਨ ਬਰਾਮਦ ਕੀਤੀਆਂ ਵੱਖ-ਵੱਖ ਹੱਥਿਆਰਾਂ ਦੀਆਂ ਖੇਪਾਂ ਵਿੱਚ ਆਇਆ ਹੈ। ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਰਾਹੁਲ ਤੇ ਮੱਧ ਪ੍ਰਦੇਸ਼ ਦੇ ਹੋਰ ਸਮੱਗਲਰ ਦੇਸੀ ਹੱਥਿਆਰਾਂ ਦੀ ਨਾਜਾਇਜ਼ ਸਪਲਾਈ ਲਈ ਪੰਜਾਬ ਵਿੱਚ ਵੱਡਾ ਨੈਟਵਰਕ ਚਲਾਉਣ ਲਈ ਵ੍ਹਟਸਐਪ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ। ਇਹ ਹੱਥਿਆਰ ਸਪਲਾਇਰ ਸੂਬੇ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਨੌਜਵਾਨਾਂ, ਅੱਤਵਾਦੀ ਅਨਸਰਾਂ, ਗੈਂਗਸਰਾਂ ਅਤੇ ਕੱਟੜਪੰਥੀਆਂ ਨੂੰ ਹੱਥਿਆਰ ਸਪਲਾਈ ਕਰਨ ਲਈ ਨਿਸ਼ਾਨਾ ਬਣਾਉਂਦੇ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਵਿੱਚ ਜਾਇਦਾਦ ਖ਼ਰੀਦਣੀ ਹੋਰ ਮਹਿੰਗੀ ਹੋਈ
ਪਰਮਜੀਤ ਸਿੰਘ ਢਿੱਲੋਂ ਸਮਰਾਲਾ ਹਲਕੇ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਸੰਭਾਲਣਗੇ।
ਪੰਜਾਬ ਵਿੱਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਅਤੇ ਸਹਿ-ਰੋਗਾਂ ਤੋਂ ਪੀੜਤਾਂ ਦੇ ਪਰਿਵਾਰਾਂ ਲਈ ਸ਼ੁੱਕਰਵਾਰ ਤੋਂ ਟੀਕਾਕਰਨ ਸ਼ੁਰੂ
ਨਵਜੋਤ ਸਿੱਧੂ ਖਿਲਾਫ ਚਾਰ ਹੋਰ ਮੰਤਰੀਆਂ ਵੱਲੋਂ ਕਾਰਵਾਈ ਦੀ ਮੰਗ
ਪੰਜਾਬ ਵਿੱਚ ਕੋਰੋਨਾ ਦਾ ਕਹਿਰ ਹੋਰ ਵਧ ਗਿਆ, ਇੱਕੋ ਦਿਨ ਰਿਕਾਰਡ 217 ਮੌਤਾਂ
ਪੰਜਾਬ ਵਿੱਚ ਕੋਰੋਨਾ ਨਾਲ ਰਿਕਾਰਡ198 ਮੌਤਾਂ ਤੇ 8625 ਨਵੇਂ ਕੇਸ ਮਿਲੇ
ਕੈਪਟਨ ਅਮਰਿੰਦਰ ਦੇ ਖਿਲਾਫ਼ ਮੰਤਰੀਆਂ ਤੇ ਪਾਰਲੀਮੈਂਟ ਮੈਂਬਰਾਂ ਦੀ ਗੁਪਤ ਮੀਟਿੰਗ
ਪੰਜਾਬ ਵਿੱਚ ਕੋਰੋਨਾ ਨਾਲ ਫਿਰ ਰਿਕਾਰਡ 191 ਮੌਤਾਂ ਹੋਈਆਂ, 8531 ਨਵੇਂ ਕੇਸ ਮਿਲੇ
ਨਵਜੋਤ ਸਿੱਧੂ ਵੱਲੋਂ ਨਵਾਂ ਦੋਸ਼ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਚੱਲਦੀ ਹੈ ਪੰਜਾਬ ਦੀ ਸਰਕਾਰ
ਬੈਂਕ ਨਾਲ 17 ਕਰੋੜ ਰੁਪਏ ਦੀ ਠੱਗੀ ਮਾਰ ਕੇ ਜੋੜਾ ਨਿਊਜੀਲੈਂਡ ਭੱਜ ਗਿਆ