Welcome to Canadian Punjabi Post
Follow us on

17

May 2021
 
ਪੰਜਾਬ

ਜੇ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਤਫ਼ਤੀਸ਼ੀ ਰਿਪੋਰਟ ਸਰਕਾਰ ਨੇ ਜਨਤਕ ਨਾ ਕੀਤੀ ਤਾਂ ਕੈਪਟਨ ਦਾ ਹਸ਼ਰ ਬਾਦਲਾਂ ਤੋਂ ਵੀ ਮਾੜਾ ਹੋਵੇਗਾ : ਬੀਰ ਦਵਿੰਦਰ ਸਿੰਘ

April 16, 2021 05:03 PM
ਫਾਈਲ ਫੋਟੋ

ਮੋਹਾਲੀ, 16 ਅਪ੍ਰੈਲ (ਪੋਸਟ ਬਿਊਰੋ): ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਖਬਰਦਾਰ ਕੀਤਾ ਹੈ ਕਿ ਕੰਧ `ਤੇ ਲਿਖਿਆ ਪੜ੍ਹ ਲਵੋ ਅਤੇ ਚੇਤੇ ਰੱਖੋ ਕਿ ਜੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬਰਗਾੜੀ ਵਿੱਚ ਹੋਈ ਘੋਰ ਬੇਅਦਬੀ ਅਤੇ ਕੋਟਕਪੂਰਾ ਤੇ ਬੇਹਬਲ ਕਲਾਂ ਗੋਲੀ ਕਾਂਡ ਦੀ ਤਫ਼ਤੀਸ਼ੀ ਰਿਪੋਰਟ ਪੰਜਾਬ ਸਰਕਾਰ ਨੇ ਜਨਤਕ ਨਾ ਕੀਤੀ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਹਸ਼ਰ ਬਾਦਲਾਂ ਤੋਂ ਵੀ ਮਾੜਾ ਹੋਵੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿੱਚ ਹੋਈ ਘੋਰ ਬੇਅਦਬੀ ਦੇ ਮਾਮਲੇ ਵਿੱਚ ਅਤੇ ਕੋਟਕਪੂਰਾ ਅਤੇ ਬੇਹਬਲ ਕਲਾਂ ਗੋਲੀ ਕਾਂਡ ਵਿੱਚ, ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੰਘਾਂ ਦੇ ਮਾਮਲੇ ਵਿੱਚ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀ ਭੁਗਤ ਕਾਰਨ, ਹੁਣ ਕੋਈ ਵੀ ਮਾਮਲਾ ਤਣ-ਪੱਤਣ ਲਗਦਾ ਨਜ਼ਰ ਨਹੀ ਆ ਰਿਹਾ।ਇਨ੍ਹਾਂ ਸੰਵੇਦਨਸ਼ੀਲ਼ ਮਾਮਲਿਆਂ ਵਿੱਚ ਅਦਾਲਤਾਂ ’ਚੋਂ ਨਿਆਂ ਦਿਵਾਉਂਣ ਵਾਲੀ, ਲਗਪਗ ਸਾਰੀ ਸਰਕਾਰੀ ਮਸ਼ੀਨਰੀ, ਮਾਮਲੇ ਨੂੰ ਲਮਕਾ ਕੇ ਅਤੇ ਵੱਟੇ-ਖਾਤੇ ਪਾ ਕੇ ਦੋਸ਼ੀਆਂ ਦੀ ਇਮਦਾਦ ਕਰਨ ਵਾਲੇ ਪਾਸੇ ਤੁਰੀ ਹੋਈ ਹੈ, ਜਿਸ ਦਾ ਪਰਤੱਖ ਸਬੂਤ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ, ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਉਸਦੀ ਟੀਮ ਵੱਲੋਂ ਨਿਭਾਈ ਗਈ ਜ਼ਾਹਰਾ ਭੁਮਿਕਾ ਤੋਂ ਸਾਫ਼ ਨਜ਼ਰ ਪੈਂਦਾ ਹੈ, ਜਿਸ ਵਿੱਚ ਪੰਜਾਬ ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਆਈ. ਜੀ ਨੂੰ ਇਸ ਸਾਰੀ ਤਫ਼ਤੀਸ਼ ਤੋਂ ਲਾਂਭੇ ਕਰਕੇ, ਨਵੀਂ ਵਿਸ਼ੇਸ ਤਫ਼ਤੀਸ਼ੀ ਟੀਮ ਦੇ ਗਠਨ ਦੇ ਅਦਾਲਤੀ ਪ੍ਰਸਤਾਵ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਨਾਲ ਸਵੀਕਾਰ ਕਰ ਲਿਆ ਹੈ, ਜਿਸ ਨਾਲ ਸਾਰੀ ਸਾਜਿਸ਼ ਬੇਨਕਾਬ ਹੋ ਗਈ ਹੈ।
ਬੜੇ ਦੁੱਖ ਅਤੇ ਸ਼ਰਮ ਦੀ ਗੱਲ ਹੈ ਕਿ ਸਿੱਖ ਕੌਮ ਨਾਲ ਏਡੀ ਵੱਡੀ ਬੇਈਮਾਨੀ ਕਰ ਜਾਣ ਤੋਂ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਹਾਲੇ ਵੀ ਆਪਣੇ ਐਡਵੋਕੇਟ ਜਨਰਲ ਅਤੁੱਲ ਨੰਦਾ ਦੀ ਪਿੱਠ ਥਾਪੜ ਰਹੇ ਹਨ, ਜਿਸ ਨੂੰ ਫੌਰੀ ਤੌਰ ਤੇ ਬਰਤਰਫ਼ ਕਰਕੇ ਦਿੱਲੀ ਵਾਪਿਸ ਭੇਜਣਾ ਬਣਦਾ ਸੀ।
ਪਰਦੇ ਦੇ ਪਿੱਛੇ, ਸਿੱਖ ਕੌਮ ਨਾਲ ਹੋ ਰਹੇ ਵਿਆਪਕ ਵਿਸਾਹਘਾਤ ਤੋਂ ਤਾਂ ਇੰਝ ਜਾਪਦਾ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬਰਗਾੜੀ ਵਿੱਚ ਹੋਈ ਘੋਰ ਬੇਅਦਬੀ ਅਤੇ ਕੋਟਕਪੂਰਾ ਅਤੇ ਬੇਹਬਲ ਕਲਾਂ ਗੋਲੀ ਕਾਂਡ ਵਿੱਚ, ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੰਘਾਂ ਦੇ ਮਾਮਲੇ ਵਿੱਚ, ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀ ਭੁਗਤ ਕਾਰਨ ਹੁਣ ਕਿਸੇ ਵੀ ਤਫ਼ਤੀਸ਼ੀ ਜਾਂ ਅਦਾਲਤੀ ਪਰਿਕਿਰਿਆ ਰਾਹੀਂ , ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ। ਇਹ ਪ੍ਰਤੱਖ ਹੈ ਕਿ ਜੋ ਪਿਛਲੇ ਛੇ ਸਾਲਾਂ ਵਿੱਚ ਹੋਇਆ ਹੈ ਉਹੋ ਕੁੱਝ ਹੀ ਅਗਲੇ ਛੇ ਮਹੀਨੇ ਵਿੱਚ ਹੋਣਾ ਹੈ।ਅਜਿਹੇ ਵਿੱਚ ਸਮੁੱਚੀ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਭਾਵੇਂ ਹਾਈ ਕੋਰਟ, ਕੁੰਵਰ ਵਿਜੇ ਪ੍ਰਤਾਪ ਸਿੰਘ ਆਈ. ਜੀ ਵੱਲੋਂ ਉਕਤ ਮਾਮਲੇ ਵਿੱਚ ਕੀਤੀ ਤਫ਼ਤੀਸ਼ ਨੂੰ ਮਨਜ਼ੂਰ ਕਰੇ ਜਾਂ ਨਾਂ; ਪਰ ਸਮੁੱਚੀ ਸਿੱਖ ਕੌੰਮ ਨੂੰ ਆਪਸੀ ਸਹਿਮਤੀ ਨਾਲ , ਉਸ ਵੱਲੋਂ ਕੀਤੀ ਤਫ਼ਤੀਸ਼ ਨੂੰ ਸਹੀ ਮੰਨ ਲੈਣਾਂ ਚਾਹੀਦਾ ਹੈ ਅਤੇ ਸਾਲ 2022 ਦੀਆਂ ਚੋਣਾਂ ਵਿੱਚ ਸਾਰਾ ਸਿੱਖ ਪੰਥ ਇੱਕ-ਜੁੱਟ ਹੋ ਕੇ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ, ਉਨ੍ਹਾਂ ਵੱਲੋਂ ਨਿਭਾਈ ਗਈ, ਘਿਨਾਉਣੀ ਅਤੇ ਸਾਜਿਸ਼ੀ ਭੂਮਿਕਾ ਕਾਰਨ, ਪਰਜਾ ਦੀ ਅਦਾਲਤ ਵੱਲੋਂ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਤੇ ਬਾਕੀ ਦੀ ਸਜਾ ਲਈ ਕੌਮ ਹਰ ਰੋਜ਼ ਅਰਦਾਸ ਕਰੇ ਤਾਂ ਕਿ, ‘ ਹੇ ਸੱਚੇ ਪਾਤਸ਼ਾਹ ! ਜੇ ਏਥੇ ਦੀਆਂ ਦੁਨਿਆਵੀ ਅਦਾਲਤਾਂ ਵਿੱਚ ਹੁਣ ਤੀਕਰ ਨਿਆਂ ਨਹੀ ਮਿਲਿਆ ਤਾਂ ਘੱਟੋ-ਘੱਟ ਵਾਹਿਗੁਰੂ ਦੀ ਦਰਗਾਹ ਵਿੱਚੋਂ ਤਾਂ ਪਾਪੀਆਂ ਅਤੇ ਗੁਨਹਗਾਰਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ, ਜਿੱਥੇ ਕੈਪਟਨ ਅਮਰਿੰਦਰ ਸਿੰਘ ਅਤੇ ਉਸਦਾ ਐਡਵੋਕੇਟ ਜਨਰਲ ਅਤੁੱਲ ਨੰਦਾ ਦੀ ਕੋਈ ਭੂਮਿਕਾ ਨਹੀਂ ਹੋਵੇਗੀ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਵਿੱਚ ਜਾਇਦਾਦ ਖ਼ਰੀਦਣੀ ਹੋਰ ਮਹਿੰਗੀ ਹੋਈ
ਪਰਮਜੀਤ ਸਿੰਘ ਢਿੱਲੋਂ ਸਮਰਾਲਾ ਹਲਕੇ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਸੰਭਾਲਣਗੇ।
ਪੰਜਾਬ ਵਿੱਚ 18-44 ਉਮਰ ਸਮੂਹ ਦੇ ਸਿਹਤ ਕਰਮਚਾਰੀਆਂ ਅਤੇ ਸਹਿ-ਰੋਗਾਂ ਤੋਂ ਪੀੜਤਾਂ ਦੇ ਪਰਿਵਾਰਾਂ ਲਈ ਸ਼ੁੱਕਰਵਾਰ ਤੋਂ ਟੀਕਾਕਰਨ ਸ਼ੁਰੂ
ਨਵਜੋਤ ਸਿੱਧੂ ਖਿਲਾਫ ਚਾਰ ਹੋਰ ਮੰਤਰੀਆਂ ਵੱਲੋਂ ਕਾਰਵਾਈ ਦੀ ਮੰਗ
ਪੰਜਾਬ ਵਿੱਚ ਕੋਰੋਨਾ ਦਾ ਕਹਿਰ ਹੋਰ ਵਧ ਗਿਆ, ਇੱਕੋ ਦਿਨ ਰਿਕਾਰਡ 217 ਮੌਤਾਂ
ਪੰਜਾਬ ਵਿੱਚ ਕੋਰੋਨਾ ਨਾਲ ਰਿਕਾਰਡ198 ਮੌਤਾਂ ਤੇ 8625 ਨਵੇਂ ਕੇਸ ਮਿਲੇ
ਕੈਪਟਨ ਅਮਰਿੰਦਰ ਦੇ ਖਿਲਾਫ਼ ਮੰਤਰੀਆਂ ਤੇ ਪਾਰਲੀਮੈਂਟ ਮੈਂਬਰਾਂ ਦੀ ਗੁਪਤ ਮੀਟਿੰਗ
ਪੰਜਾਬ ਵਿੱਚ ਕੋਰੋਨਾ ਨਾਲ ਫਿਰ ਰਿਕਾਰਡ 191 ਮੌਤਾਂ ਹੋਈਆਂ, 8531 ਨਵੇਂ ਕੇਸ ਮਿਲੇ
ਨਵਜੋਤ ਸਿੱਧੂ ਵੱਲੋਂ ਨਵਾਂ ਦੋਸ਼ ਬਾਦਲ ਪਰਿਵਾਰ ਦੀ ਇੱਛਾ ਮੁਤਾਬਕ ਚੱਲਦੀ ਹੈ ਪੰਜਾਬ ਦੀ ਸਰਕਾਰ
ਬੈਂਕ ਨਾਲ 17 ਕਰੋੜ ਰੁਪਏ ਦੀ ਠੱਗੀ ਮਾਰ ਕੇ ਜੋੜਾ ਨਿਊਜੀਲੈਂਡ ਭੱਜ ਗਿਆ