Welcome to Canadian Punjabi Post
Follow us on

17

May 2021
 
ਅੰਤਰਰਾਸ਼ਟਰੀ

ਯੂਕਰੇਨ ਦੀ ਕੌੜ ਕਾਰਨ ਅਮਰੀਕਾ ਨੇ 10 ਰੂਸੀ ਡਿਪਲੋਮੈਟ ਕੱਢੇ

April 16, 2021 08:36 AM

* ਕਈ ਕੰਪਨੀਆਂ ਅਤੇ ਲੋਕਾਂ ਉੱਤੇ ਨਵੀਆਂ ਪਾਬੰਦੀਆਂ ਲਾਗੂ

ਵਾਸ਼ਿੰਗਟਨ, 15 ਅਪਰੈਲ, (ਪੋਸਟ ਬਿਊਰੋ)- ਰੂਸ ਅਤੇ ਅਮਰੀਕਾ ਦਾ ਤਣਾਅ ਲਗਾਤਾਰ ਵਧ ਰਿਹਾ ਹੈ ਤੇ ਯੂਕਰੇਨ ਸਰਹੱਦ ਉੱਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਇਕ-ਦੂਜੇ ਵਿਰੁੱਧ ਪੂਰੀ ਤਰ੍ਹਾਂ ਡਟ ਗਈਆਂ ਹਨ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਵੀਰਵਾਰ ਨੂੰ 10 ਰੂਸੀ ਡਿਪਲੋਮੈਟਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਤੇ ਰੂਸ ਦੇ ਕਰੀਬ ਤਿੰਨ ਦਰਜਨ ਲੋਕਾਂ ਅਤੇ ਕੰਪਨੀਆਂ ਵਿਰੁੱਧ ਸਖਤ ਪਾਬੰਦੀ ਲਾ ਦਿੱਤੀ ਹੈ।
ਅਮਰੀਕਾ ਨੇ ਪਿਛਲੇ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਦਖਲ ਦੇਣ ਤੇ ਇਸ ਦੀਆਂ ਫੈਡਰਲ ਏਜੰਸੀਆਂ ਵਿੱਚ ਸੰਨ੍ਹ ਲਾਉਣ ਲਈ ਰੂਸ ਨੂੰ ਜਵਾਬ ਦੇਣਲਈ ਇਹ ਕਾਰਵਾਈ ਕੀਤੀ ਹੈ।ਉਂਜ ਕਈ ਹਫਤਿਆਂ ਤੋਂ ਅਮਰੀਕਾ ਵੱਲੋਂ ਏਦਾਂ ਦੀ ਕਾਰਵਾਈ ਹੋਣ ਦੇ ਸੰਕੇਤ ਸੀ। ਰੂਸ ਵੱਲੋਂ ਅਮਰੀਕੀ ਚੋਣਾਂ ਵਿੱਚ ਦਖਲਅਤੇ ਹੈਕਿੰਗ ਬਾਰੇ ਜਵਾਬੀ ਕਾਰਵਾਈ ਕਰਦੇ ਹੋਏ ਅਮਰੀਕਾ ਨੇ ਰੂਸ ਵਿਰੁੱਧ ਪਹਿਲੀ ਵਾਰ ਪਾਬੰਦੀਆਂ ਲਾਉਣ ਦੀ ਇਹ ਕਾਰਵਾਈ ਕੀਤੀ ਹੈ। ਸਮਝਿਆ ਜਾਂਦਾ ਹੈ ਕਿ ਰੂਸ ਦੀ ਸੰਨ੍ਹ ਨੇ ਵੱਡੇ ਪੱਧਰ ਉੱਤੇਵਰਤੇ ਜਾਂਦੇ ਸਾਫਟਵੇਅਰਨੂੰ ਝੰਜੋੜ ਦਿੱਤਾ ਤੇ ਉਨ੍ਹਾਂ ਦਾ ਮਕਸਦ ਘੱਟੋ-ਘੱਟ 9 ਏਜੰਸੀਆਂ ਦਾ ਨੈੱਟਵਰਕ ਹੈਕ ਕਰਨਾ ਸੀ। ਅਮਰੀਕਾੀ ਅਧਿਕਾਰੀਆਂ ਦੀ ਰਾਏ ਹੈ ਕਿ ਰੂਸ ਨੇ ਅਮਰੀਕੀ ਸਰਕਾਰ ਦੀ ਗੁਪਤ ਸੂਚਨਾਲੈਣ ਦੀ ਕੋਸ਼ਿਸ਼ ਕੀਤੀ ਸੀ। ਪਿਛਲੇ ਮਹੀਨੇ ਅਮਰੀਕੀ ਅਧਿਕਾਰੀਆਂ ਨੇ ਦੋਸ਼ ਲਾਇਆ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਾਡ ਟਰੰਪ ਦੀ ਮਦਦ ਲਈ ਮੁਹਿੰਮ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਕਿ ਟਰੰਪ ਫਿਰ ਰਾਸ਼ਟਰਪਤੀ ਬਣ ਸਕੇ, ਪਰ ਇਸ ਦਾ ਕੋਈ ਸਬੂਤ ਨਹੀਂ ਕਿ ਰੂਸ ਜਾਂ ਕਿਸੇ ਹੋਰ ਨੇ ਇਸ ਤਰ੍ਹਾਂ ਕਿਸੇ ਵੋਟਿੰਗ ਵਿੱਚ ਜਾਂ ਨਤੀਜਿਆਂ ਵਿੱਚ ਹੇਰਾਫੇਰੀ ਕੀਤੀ ਹੋਵੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਨੇਪਾਲ ਵਿੱਚ ਭਰੋਸੇ ਦੀ ਵੋਟ ਨਾ ਲੈ ਸਕੇ ਪ੍ਰਧਾਨ ਮੰਤਰੀ ਕੇ ਪੀ ਓਲੀ ਨੂੰ ਫਿਰ ਉਹੋ ਕੁਰਸੀ ਮਿਲੇਗੀ
ਇਜ਼ਰਾਈਲ ਦੇ ਕੁਝ ਸ਼ਹਿਰਾਂ ਵਿੱਚ ਦੰਗੇ ਭੜਕੇ, ਗਾਜ਼ਾ ਪੱਟੀ ਵਿੱਚ 83 ਮੌਤਾਂ
ਕੈਨੇਡਾ ਨੇ ਦਿੱਤੀ ਚੇਤਾਵਨੀ, ਤੇਲ ਲਾਈਨ ਬੰਦ ਕਰਨ ਸਦਕਾ ਅਮਰੀਕਾ ਨਾਲ ਸਬੰਧ ਪੈ ਸਕਦੇ ਹਨ ਕਮਜ਼ੋਰ
ਨੀਰਵ ਮੋਦੀ ਵੱਲੋਂ ਭਾਰਤ ਹਵਾਲਗੀ ਫ਼ੈਸਲੇ ਦੇ ਖ਼ਿਲਾਫ਼ ਲੰਡਨ ਕੋਰਟ ਵਿੱਚ ਅਪੀਲ
ਨੇਪਾਲ ਨੇ ਪਰਬਤਾਰੋਹੀਆਂ ਤੋਂ ਆਕਸੀਜਨ ਦੇ ਸਿਲੰਡਰ ਮੰਗੇ
ਪਾਕਿਸਤਾਨ ਐੱਫ ਏ ਟੀ ਐੱਫ ਦੀਆਂ ਮੰਗਾਂ ਪੂਰੀਆਂ ਕਰਨ ਲਈ ਨਵੇਂ ਨਿਯਮ ਬਣਾਉਣ ਲੱਗਾ
ਅਮਰੀਕਾ `ਚ ਹੈਕਰਾਂ ਦਾ ਤੇਲ ਪਾਈਪ ਲਾਈਨ ਸਿਸਟਮ ਉੱਤੇ ਹਮਲਾ
ਮਾਸਕ ਨਾ ਪਾਉਣ ਉੱਤੇ ਭਾਰਤੀ ਮੂਲ ਦੀ ਔਰਤ ਨੂੰ ਲੱਤ ਕੱਢ ਮਾਰੀ
ਰੂਸ ਦੇ ਸਕੂਲ ਵਿੱਚ ਹੋਈ ਸ਼ੂਟਿੰਗ ਵਿੱਚ 7 ਵਿਦਿਆਰਥੀਆਂ ਦੀ ਹੋਈ ਮੌਤ, ਇੱਕ ਟੀਚਰ ਵੀ ਮਾਰਿਆ ਗਿਆ
ਨਿਊਜ਼ੀਲੈਂਡ ਦੀ ਸੁਪਰਮਾਰਕਿਟ ਵਿੱਚ ਇੱਕ ਸਿਰਫਿਰੇ ਨੇ ਚਾਕੂ ਨਾਲ ਕੀਤਾ ਹਮਲਾ, 5 ਜ਼ਖ਼ਮੀ