Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਡਾਕਟਰਾਂ ਤੇ ਹੋਰਨਾਂ ਫਰੰਟਲਾਈਨ ਵਰਕਰਜ਼ ਲਈ ਫਰੀ ਐਮਰਜੰਸੀ ਚਾਈਲਡ ਕੇਅਰ ਮੁਹੱਈਆ ਕਰਾਵੇਗੀ ਫੋਰਡ ਸਰਕਾਰ

April 16, 2021 07:28 AM

ਓਨਟਾਰੀਓ, 15 ਅਪਰੈਲ (ਪੋਸਟ ਬਿਊਰੋ) : ਫੋਰਡ ਸਰਕਾਰ ਦਾ ਕਹਿਣਾ ਹੈ ਕਿ ਅਗਲੇ ਸੋਮਵਾਰ ਤੋਂ ਫਰੰਟਲਾਈਨ ਵਰਕਰਜ਼ ਦੇ ਸਕੂਲ ਜਾਣ ਵਾਲੇ ਬੱਚਿਆਂ ਲਈ ਮੁਫਤ ਐਮਰਜੰਸੀ ਚਾਈਲਡ ਕੇਅਰ ਮੁਹੱਈਆ ਕਰਵਾਈ ਜਾਵੇਗੀ।
ਇੱਤਫਾਕਨ ਇਸ ਤੋਂ ਪਹਿਲਾਂ ਪ੍ਰੋਵਿੰਸ ਸਕੂਲਾਂ ਦੀ ਅਪਰੈਲ ਦੀ ਬ੍ਰੇਕ ਤੋਂ ਬਾਅਦ ਇਨ ਪਰਸਨ ਲਰਨਿੰਗ ਲਈ ਸਕੂਲਾਂ ਨੂੰ ਬੰਦ ਕਰਨ ਅਤੇ ਰਿਮੋਟ ਲਰਨਿੰਗ ਜਾਰੀ ਰੱਖਣ ਦਾ ਫੈਸਲਾ ਕਰ ਚੁੱਕੀ ਹੈ। ਰਿਮੋਟ ਲਰਨਿੰਗ ਵਾਲੇ ਅਰਸੇ ਦੌਰਾਨ ਯੋਗ ਹੈਲਥ ਕੇਅਰ ਤੇ ਹੋਰਨਾਂ ਫਰੰੰਟਲਾਈਨ ਵਰਕਰਜ਼ ਦੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਮੁਫਤ ਐਮਰਜੰਸੀ ਚਾਈਲਡ ਕੇਅਰ ਮੁਹੱਈਆ ਕਰਵਾਈ ਜਾਵੇਗੀ। ਇਹ ਸੇਵਾ ਹੁਣ ਡਾਕਟਰਾਂ, ਨਰਸਾਂ, ਹੈਲਥ ਕੇਅਰ ਮੁਹੱਈਆ ਕਰਵਾਉਣ ਵਾਲਿਆਂ, ਲਾਂਗ ਟਰਮ ਕੇਅਰ ਵਿੱਚ ਤੇ ਰਿਟਾਇਰਮੈਂਟ ਹੋਮਜ਼ ਵਿੱਚ ਕੰਮ ਕਰਨ ਵਾਲਿਆਂ ਤੱਕ ਹੀ ਸੀਮਤ ਨਹੀਂ ਹੋਵੇਗੀ।
ਜਿਨ੍ਹਾਂ ਲੋਕਾਂ ਨੂੰ ਇਹ ਐਮਰਜੰਸੀ ਚਾਈਲਡ ਕੇਅਰ ਹਾਸਲ ਹੋਵੇਗੀ ਉਨ੍ਹਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ :
·    .ੈਡੀਕਲ ਤੇ ਫਾਰਮਾਸਿਊਟੀਕਲ ਸਪਲਾਈਜ਼ ਤਿਆਰ ਕਰਨ ਜਾਂ ਵੰਡਣ ਵਾਲਿਆਂ ਲਈ
·    ੋਵਿਡ-19 ਵੈਕਸੀਨਜ਼ ਨੂੰ ਐਡਮਨਿਸਟਰ ਕਰਨ, ਵੰਡਣ ਜਾਂ ਤਿਆਰ ਕਰਨ ਦਾ ਕੰਮ ਕਰਨ ਵਾਲੇ ਵਿਅਕਤੀਆਂ ਨੂੰ
·    ਮਰਜੰਸੀ ਚਾਈਲਡ ਕੇਅਰ ਪ੍ਰੋਗਰਾਮ ਵਿੱਚ ਰੁੱਝੇ ਚਾਈਲਡ ਕੇਅਰ ਵਰਕਰਜ਼ ਨੂੰ
·    ਰੌਸਰੀ ਸਟੋਰ ਤੇ ਫਾਰਮੇਸੀ ਵਰਕਰਜ਼ ਲਈ
·    *ਬਲਿਕ ਸੇਫਟੀ ਜਿਵੇਂ ਕਿ ਪੁਲਿਸ, ਫਾਇਰ, ਪੈਰਾਮੈਡਿਕਸ, ਪ੍ਰੋਵਿੰਸ਼ੀਅਲ ਇੰਸਪੈਕਸ਼ਨ, ਐਨਫੋਰਸਮੈਂਟ, ਜਸਟਿਸ, ਕੋਰਟ, ਤੇ ਕੋਰੈਕਸ਼ਨਲ ਸਿਸਟਮ ਵਰਕਰਜ਼ ਲਈ
·    ?ਲਡਰਨਜ਼ ਏਡ ਸੁਸਾਇਟੀ ਤੇ ਰੈਜ਼ੀਡੈਂਸ਼ੀਅਲ ਸਰਵਿਸਿਜ਼ ਨਾਲ ਜੁੜੇ ਫਰੰਟਲਾਈਨ ਸਟਾਫ ਲਈ
·    !?ਵੈਲਪਮੈਂਟਲ ਸਰਵਿਸਿਜ਼, ਮਹਿਲਾਵਾਂ ਖਿਲਾਫ ਹਿੰਸਾ ਨਾਲ ਜੁੜੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ,ਵਿਕਟਿਮਜ਼ ਸਰਵਿਸਿਜ਼, ਐਂਟੀ ਹਿਊਮਨ ਟਰੈਫਿਕਿੰਗ, ਬੋਲੇ ਜਾਂ ਬੋਲੇ ਤੇ ਅੰਨੇ੍ਹ ਲੋਕਾਂ ਨੂੰ ਇੰਟਰਪਰੈਟਰ ਵਜੋਂ ਜਾਂ ਇੰਟਰਵੀਨਰ ਵਜੋਂ ਸੇਵਾਵਾਂ ਦੇਣ ਵਾਲੇ ਵਿਅਕਤੀਆਂ ਲਈ
·    9ੋਮਲੈੱਸ ਸ਼ੈਲਟਰ ਜਾਂ ਹੋਮਲੈੱਸ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਲੋਕਾਂ ਨੂੰ
·    +ੂਡ ਸੇਫਟੀ ਇੰਸਪੈਕਟਰਜ਼ ਤੇ ਫੂਡ ਤੇ ਬੈਵਰੇਜਿਜ਼ ਦੀ ਪ੍ਰੋਸੈਸਿੰਗ, ਉਤਪਾਦਨ ਜਾਂ ਵੰਡ ਵਿੱਚ ਲੱਗੇ ਇੰਸਪੈਕਟਰਜ਼ ਤੇ ਵਿਅਕਤੀਆਂ ਲਈ
·    0ੇਡੀਏਸ਼ਨ ਪ੍ਰੋਟੈਕਸ਼ਨ ਸਰਵਿਸਿਜ਼ ਵਿੱਚ ਕੰਮ ਕਰਨ ਵਾਲੇ ਓਪੀਐਸ ਸਟਾਫ ਲਈ
·    ਨਵਾਇਰਮੈਂਟ ਦੀ ਨਿਗਰਾਨੀ ਕਰਨ, ਰਿਪੋਰਟ ਕਰਨ ਤੇ ਲੈਬੋਰੇਟਰੀ ਸੇਵਾਵਾਂ ਨਾਲ ਸਬੰਧਤ ਕੰਮ ਕਰਨ ਵਾਲੇ ਓਪੀਐਸ ਸਟਾਫ ਲਈ
·    ਰਸੀਐਮਪੀ, ਕੈਨੇਡਾ ਬਾਰਡਰ ਸਰਵਿਸਿਜ਼, ਕੈਨੇਡੀਅਨ ਆਰਮਡ ਫੋਰਸਿਜ਼ ਤੇ ਕੈਨੇਡਾ ਪੋਸਟ ਸਮੇਤ ਕੁੱਝ ਫੈਡਰਲ ਇੰਪਲੌਈਜ਼ ਲਈ
·    *ਾਵਰ ਵਰਕਰਜ਼
·    ੈਰ ਮਿਊਂਸਪਲ ਵਾਟਰ ਤੇ ਵੇਸਟਵਾਟਰ ਵਰਕਰਜ਼
·    ?ਸੇ ਵੀ ਤਰ੍ਹਾਂ ਦੇ ਵੇਸਟ ਨੂੰ ਇੱਕਠਾ ਕਰਨ, ਟਰਾਂਸਪੋਰਟ ਕਰਨ, ਸਟੋਰ ਕਰਨ, ਪ੍ਰੋਸੈੱਸ ਕਰਨ, ਖਤਮ ਕਰਨ ਜਾਂ ਰੀਸਾਈਕਲ ਕਰਨ ਵਾਲੇ ਵਰਕਰਜ਼
·    ਨ ਪਰਸਨ ਇੰਸਟ੍ਰਕਸ਼ਨ, ਵਿਸ਼ੇਸ਼ ਵਿੱਦਿਅਕ ਲੋੜਾਂ ਵਾਲੇ ਵਿਦਿਆਰਥੀਆਂ,ਜਿਨ੍ਹਾਂ ਨੂੰ ਰਿਮੋਟ ਲਰਨਿੰਗ ਨਾਲ ਨਹੀਂ ਪੜ੍ਹਾਇਆ ਜਾ ਸਕਦਾ, ਦੀ ਮਦਦ ਕਰਨ ਵਾਲੇ ਐਜੂਕੇਸ਼ਨ ਸਟਾਫ ਲਈ
·    ਜਿਹੇ ਹੋਟਲ ਜਾਂ ਮੋਟਲ ਦੇ ਕਰਮਚਾਰੀ ਜਿਹੜੇ ਆਈਸੋਲੇਸ਼ਨ ਸੈਂਟਰ, ਹੈਲਥ ਕੇਅਰ ਸੈਂਟਰ, ਵੈਕਸੀਨ ਕਲੀਨਿਕ ਜਾਂ ਹਾਊਸਿੰਗ ਅਸੈਂਸ਼ੀਅਲ ਵਰਕਰਜ਼ ਲਈ ਵਰਤੇ ਜਾ ਰਹੇ ਹਨ ਉਨ੍ਹਾਂ ਲਈ
·    ਰੱਕ ਡਰਾਈਵਰ ਤੇ ਟਰਾਂਜਿ਼ਟ ਵਰਕਰਜ਼ ਲਈ
·    ੰਸਟ੍ਰਕਸ਼ਨ ਵਰਕਰਜ਼ ਲਈ
·    ਜਿਹਾ ਕੋਈ ਵੀ ਵਿਅਕਤੀ ਜਿਸਦਾ ਬੱਚਾ, ਕੰਸੌਲੀਡੇਟ ਮਿਊਂਸੀਪਲ ਸਰਵਿਸ ਮੈਨੇਜਰ ਜਾਂ ਡਿਸਟ੍ਰਿਕਟ ਸੋਸ਼ਲ ਸਰਵਿਸ ਐਡਮਨਿਸਟ੍ਰੇਸ਼ਨ ਬੋਰਡ ਵੱਲੋਂ 6 ਅਪਰੈਲ ਤੋਂ ਸ਼ੁਰੂ ਹੋ ਕੇ 16 ਅਪਰੈਲ ਤੱਕ ਚਲਾਏ ਜਾ ਰਹੇ ਪ੍ਰੋਗਰਾਮ ਨਾਲ ਰਜਿਸਟਰਡ ਹੈ
ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਕੋਵਿਡ-19 ਖਿਲਾਫ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਕੰਮ ਕਰ ਰਹੇ ਅਜਿਹੇ ਫਰੰਟਲਾਈਨ ਵਰਕਰਜ਼ ਨੂੰ ਫੋਰਡ ਸਰਕਾਰ ਮਾਨਤਾ ਦੇਣਾ ਚਾਹੁੰਦੀ ਹੈ। ਅਜਿਹਾ ਕਰਨ ਨਾਲ ਫਰੰਟਲਾਈਨ ਵਰਕਰਜ਼ ਇਹ ਜਾਣਦੇ ਹੋਏ ਕਿ ਉਨ੍ਹਾਂ ਦੇ ਬੱਚੇ ਸੇਫ ਤੇ ਸੁਰੱਖਿਅਤ ਹੱਥਾਂ ਵਿੱਚ ਹਨ, ਆਪਣੀਆਂ ਜਿ਼ੰਮੇਵਾਰੀਆਂ ਨਿਸ਼ਚਿੰਤ ਹੋ ਕੇ ਪੂਰੀਆਂ ਕਰ ਸਕਦੇ ਹਨ।   

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
3 ਸ਼ੱਕੀਆਂ ਵੱਲੋਂ ਡਾਊਨਟਾਊਨ ਟੋਰਾਂਟੋ ਦੇ ਘਰ ਵਿਚੋਂ ਸਮਾਨ ਕੀਤਾ ਗਿਆ ਚੋਰੀ ਸੈਂਡਲਵੁੱਡ ਹਾਈਟਸ ਸੀਨੀਅਰ ਕਲੱਬ ਨੇ ਕੈਨੇਡਾ ਡੇ ਮੇਲਾ ਮਨਾਇਆ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਸੈਂਟਰਲ ਆਈਲੈਂਡ ਦਾ ਕੀਤਾ ਦੌਰਾ ਡਾਊਨਟਾਊਨ ਗੋਲੀਬਾਰੀ ਵਿੱਚ ਮ੍ਰਿਤਕ ਔਰਤ ਦੀ ਹੋਈ ਪਛਾਣ ਅਜੈਕਸ ਵਿਚ ਘਰ `ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਟੋਰਾਂਟੋ ਦੀ ਲਾਪਤਾ ਔਰਤ ਦੀ ਹਾਈਵੇਅ ਨੇੜੇ ਮਿਲੀ ਲਾਸ਼, ਇੱਕ ਵਿਅਕਤੀ 'ਤੇ ਲੱਗਾ ਕਤਲ ਦਾ ਦੋਸ਼ ਗੋਰ ਸੀਨੀਅਰ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ