Welcome to Canadian Punjabi Post
Follow us on

17

May 2021
 
ਟੋਰਾਂਟੋ/ਜੀਟੀਏ

ਕੈਨੇਡਾ ਫੈੱਡਰਲ ਸਰਕਾਰ ਨੇ ਕੈਨੇਡੀਅਨ ਏਅਰ ਲਾਈਨ ਇੰਡਸਟਰੀ ਅਤੇ ਨੌਕਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਏਅਰ ਕੈਨੇਡਾ ਲਈ ਕੀਤਾ ਵਿੱਤੀ ਸਹਾਇਤਾ ਅਤੇ ਸਮਝੌਤੇ ਦਾ ਐਲਾਨ - ਸੋਨੀਆ ਸਿੱਧੂ, ਸੰਸਦ ਮੈਂਬਰ ਬਰੈਂਪਟਨ ਸਾਊਥ

April 16, 2021 06:02 AM

"ਇਸ ਸਮਝੌਤੇ ਨਾਲ ਏਅਰ ਕੈਨੇਦਾ ਨੂੰ ਮੌਜੂਦਾ ਮੁਸ਼ਕਲ ਸਥਿਤੀ ਨੂੰ ਨਜਿੱਠਣ 'ਚ ਮਦਦ ਮਿਲੇਗੀ" - ਸੋਨੀਆ ਸਿੱਧੂ


ਕੋਵਿਡ-19 ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਏਅਰ ਲਾਈਨ ਇੰਡਸਟਰੀ ਦਾ ਸਮਰਥਨ ਕਰਨ ਲਈ ਕੈਨੇਡਾ ਫੈੱਡਰਲ ਸਰਕਾਰ ਨੇ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ।

ਇਸ ਸਹਾਇਤਾ ਨਾਲ ਏਅਰ ਕੈਨੇਡਾ ਦੇਸ਼ ਦੇ ਵੱਖੋ-ਵੱਖ ਖੇਤਰਾਂ ਅਤੇ ਬਾਕੀ ਦੇਸ਼ਾਂ ਨਾਲ ਸੰਪਰਕ ਲਈ ਅਸਥਾਈ ਤੌਰ 'ਤੇ ਮੁਅੱਤਲ ਕੀਤੀਆਂ ਸੇਵਾਵਾਂ ਨੂੰ ਮੁੜ ਤੋਂ ਸ਼ੁਰੂ ਕਰਨਾ ਸੁਨਿਸ਼ਚਿਤ ਕਰੇਗੀ। ਇਸ ਤੋਂ ਇਲਾਵਾ ਕੋਵਿਡ-19 ਕਾਰਨ ਰੱਦ ਹੋਈਆਂ ਉਡਾਣਾਂ ਲਈ ਗ੍ਰਾਹਕਾਂ ਰਿਫੰਡ ਵੀ ਵਾਪਸ ਕੀਤਾ ਜਾਵੇਗਾ।
ਇਸ ਸਮਝੌਤੇ ਨਾਲ ਏਅਰ ਲਾਈਨ ਇੰਡਸਟਰੀ ਦੇ ਕਰਮਚਾਰੀਆਂ ਦੀਆਂ ਨੌਕਰੀਆਂ ਅਤੇ ਪੈਨਸ਼ਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡਾ ਫੈੱਡਰਲ ਸਰਕਾਰ ਇਸ ਮੁਸ਼ਕਲ ਸਮੇਂ ਦੌਰਾਨ ਏਅਰ ਲਾਈਨ ਇੰਡਸਟਰੀ ਅਤੇ ਕੈਨੇਡੀਅਨ ਏਅਰਲਾਈਨ ਕਾਮਿਆਂ ਦੀ ਸਹਾਇਤਾ ਲਈ ਵਚਨਬੱਧ ਹੈ। ਸਰਕਾਰ ਕੈਨੇਡਾ ਦੇ ਹਵਾਬਾਜ਼ੀ ਖੇਤਰ ਵਿੱਚ ਵਪਾਰਕ ਗਤੀਵਿਧੀਆਂ ਦੀ ਹੌਲੀ ਹੌਲੀ ਵਾਪਸੀ ਲਈ ਵਚਨਬੱਧ ਹੈ ਜੋ ਸਾਰੇ ਕੈਨੇਡੀਅਨਾਂ ਦੀ ਸਿਹਤ, ਸੁਰੱਖਿਆ ਅਤੇ ਸੁਰੱਖਿਆ ਨੂੰ ਤਰਜੀਹ ਦਿੰਦੀ ਹੈ।
ਕੈਨੇਡਾ ਫੈੱਡਰਲ ਸਰਕਾਰ ਵੱਲੋਂ ਐਲਾਨ ਕੀਤੀ ਗਈ ਵਿੱਤੀ ਸਹਾਇਤਾ, ਏਅਰ ਕਨੇਡਾ ਦੀ ਮੌਜੂਦਾ ਸਥਿਤੀ ਵਿੱਚ ਮਦਦ ਕਰੇਗੀ ਅਤੇ ਹਜ਼ਾਰਾਂ ਕੈਨੇਡੀਅਨ ਨੌਕਰੀਆਂ ਦੀ ਰੱਖਿਆ ਕਰੇਗੀ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਡਾਊਨਟਾਊਨ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਗੰਭੀਰ ਜ਼ਖ਼ਮੀ
ਲਗਾਤਾਰ ਦੂਜੇ ਸਾਲ ਟੋਰਾਂਟੋ ਰੱਦ ਕਰੇਗਾ ਸਮਰ ਈਵੈਂਟਸ
ਫੋਰਡ ਵੱਲੋਂ ਸਕੂਲ ਮੁੜ ਖੋਲ੍ਹਣ ਦੇ ਰਾਹ ਵਿੱਚ ਅੜਿੱਕਾ ਪਾਉਣ ਦੇ ਦੋਸ਼ ਉੱਤੇ ਟੀਚਰਜ਼ ਯੂਨੀਅਨਾਂ ਨੇ ਪ੍ਰਗਟਾਇਆ ਇਤਰਾਜ਼
ਮੋਟਰਸਾਈਕਲ ਤੇ ਪੁਲਿਸ ਕਾਰ ਦੀ ਟੱਕਰ ਵਿੱਚ ਦੋ ਜ਼ਖ਼ਮੀ
ਸਰਾਭੇ ਵਾਲੇ ਮਾਸਟਰ ਅਜਮੇਰ ਸਿੰਘ ਪਾਸੀ ਸਦੀਵੀ-ਵਿਛੋੜਾ ਦੇ ਗਏ
ਗਰਮੀਆਂ ਵਿੱਚ ਇੱਕ ਦੀ ਥਾਂ ਦੋ ਡੋਜ਼ਾਂ ਦਾ ਟੀਚਾ ਪੂਰਾ ਕਰਨ ਲਈ ਪੂਰਾ ਜ਼ੋਰ ਲਾਵਾਂਗੇ : ਫੋਰਡ
ਮਈ ਦੇ ਅੰਤ ਵਿੱਚ 12 ਤੋਂ 17 ਸਾਲ ਦੇ ਬੱਚੇ ਬੁੱਕ ਕਰਵਾ ਸਕਣਗੇ ਵੈਕਸੀਨ ਸਬੰਧੀ ਅਪੁਆਇੰਟਮੈਂਟ
ਓਨਟਾਰੀਓ ਨੇ ਦੋ ਹਫਤਿਆਂ ਲਈ ਸਟੇਅ ਐਟ ਹੋਮ ਆਰਡਰਜ਼ ਵਿੱਚ ਕੀਤਾ ਵਾਧਾ
ਗ੍ਰੇਹਾਊਂਡ ਕੈਨੇਡਾ ਨੇ ਬੰਦ ਕੀਤੇ ਸਾਰੇ ਰੂਟ, ਆਪਰੇਸ਼ਨ ਖ਼ਤਮ ਕਰਨ ਦਾ ਫੈਸਲਾ
ਲਾਈਨ 5 ਵਿਵਾਦ ਕਾਰਨ ਸਾਰਨੀਆ ਦੇ ਲੋਕ ਪਰੇਸ਼ਾਨ