Welcome to Canadian Punjabi Post
Follow us on

17

May 2021
 
ਟੋਰਾਂਟੋ/ਜੀਟੀਏ

ਵੈਕਸੀਨ ਦੀ ਵੰਡ ਦੇ ਮੁੱਦੇ ਨੂੰ ਸਿਆਸੀ ਰੰਗਤ ਦੇਣ ਤੋਂ ਬਾਜ ਆਉਣ ਵਿਰੋਧੀ ਧਿਰਾਂ : ਫੋਰਡ

April 16, 2021 02:38 AM

ਓਨਟਾਰੀਓ, 15 ਅਪਰੈਲ (ਪੋਸਟ ਬਿਊਰੋ) : ਕੋਵਿਡ-19 ਕੇਸਾਂ ਵਿੱਚ ਰਿਕਾਰਡ ਵਾਧਾ ਹੋਣ ਅਤੇ ਪ੍ਰੋਵਿੰਸ ਦੀ ਵੈਕਸੀਨ ਦੀ ਵੰਡ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਹੁਣ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੇ ਵਿਰੋਧੀ ਧਿਰ ਐਨਡੀਪੀ ਦੀ ਆਗੂ ਐਂਡਰੀਆ ਹੌਰਵਥ ਵਿੱਚ ਵਿਚਾਲੇ ਸਬਦੀ ਜੰਗ ਸ਼ੁਰੂ ਹੋ ਗਈ ਹੈ।
ਵੀਰਵਾਰ ਨੂੰ ਕੁਈਨਜ਼ ਪਾਰਕ ਵਿਖੇ ਹੌਰਵਥ ਨੇ ਆਖਿਆ ਕਿ ਮਾਹਿਰਾਂ ਵੱਲੋਂ ਫਰਵਰੀ ਵਿੱਚ ਹੀ ਇਹ ਚੇਤਾਵਨੀ ਦੇ ਦਿੱਤੀ ਗਈ ਸੀ ਕਿ ਅਸੀਂ ਮੁੜ ਘੁੜ ਕੇ ਉੱਥੇ ਹੀ ਪਹੁੰਚਾਂਗੇ ਜਿੱਥੇ ਹੁਣ ਹਾਂ। ਇਸ ਤਰ੍ਹਾਂ ਦੀ ਹੌਰਵਥ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਫੋਰਡ ਨੇ ਆਖਿਆ ਕਿ ਹੌਰਵਥ ਦਾ ਇਸ ਤਰ੍ਹਾਂ ਦਾ ਬਿਆਨ ਤ੍ਰਾਸਦਿਕ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਨਕਾਰਾਤਮਕ ਟਿੱਪਣੀਆਂ ਉਹ ਸ਼ਖਸ ਕਰ ਰਿਹਾ ਹੈ ਜਿਹੜਾ ਇਸ ਸਾਰੇ ਹਾਲਾਤ ਵਿੱਚ ਹੱਥ ਉੱਤੇ ਹੱਥ ਧਰ ਕੇ ਬੈਠਿਆ ਰਿਹਾ ਤੇ ਉਸ ਨੇ ਨੁਕਤਾਚੀਨੀ ਕਰਨ ਤੋਂ ਇਲਾਵਾ ਕੁੱਝ ਹੋਰ ਨਹੀਂ ਕੀਤਾ।
ਫੋਰਡ ਨੇ ਆਖਿਆ ਕਿ ਪਿਛਲੇ ਕਈ ਦਿਨਾਂ ਤੋਂ ਵਿਰੋਧੀ ਧਿਰਾਂ 114 ਹਾਈ ਰਿਸਕ ਏਰੀਆਜ਼ ਨੂੰ ਵੈਕਸੀਨੇਟ ਕਰਨ ਦੀਆਂ ਸਰਕਾਰ ਦੀਆਂ ਕੋਸਿ਼ਸ਼ਾਂ ਬਾਰੇ ਗਲਤ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਵਿਰੋਧੀ ਧਿਰ ਵੱਲੋਂ ਇਸ ਮਾਮਲੇ ਨੂੰ ਵੱਖਰੀ ਕਿਸਮ ਦੀ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ।ਮੰਗਲਵਾਰ ਨੂੰ ਓਨਟਾਰੀਓ ਵੱਲੋਂ ਵੈਕਸੀਨ ਨੂੰ ਹੌਟ ਸਪੌਟ ਵਾਲੇ ਰੀਜਨਜ਼ ਵਿੱਚ ਵੈਕਸੀਨ ਪਹੁੰਚਾਉਣ ਦਾ ਐਲਾਨ ਕੀਤਾ। ਇਸ ਡਰਾਈਵ ਤਹਿਤ 114 ਉੱਚ ਪ੍ਰਭਾਵਿਤ ਇਲਾਕਿਆਂ ਵਿੱਚ ਪੋਸਟਲ ਕੋਡ ਮੁਤਾਬਕ ਮਾਸ ਕਮਿਊਨਿਕੇਸ਼ਨ ਕਲੀਨਿਕਸ, ਮੋਬਾਈਲ ਟੀਮਾਂ ਤੇ ਪੌਪ ਅੱਪ ਕਲੀਨਿਕਸ ਰਾਹੀਂ ਮਾਸ ਇਮਿਊਨਾਈਜੇ਼ਸ਼ਨ ਕੀਤੀ ਜਾਵੇਗੀ।
ਇਨ੍ਹਾਂ ਹੌਟ ਸਪੌਟਸ ਵਿੱਚ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਵੀ ਮੋਬਾਈਲ ਟੀਮਾਂ ਅਤੇ ਪੌਪ ਅੱਪ ਕਲੀਨਿਕਸ ਰਾਹੀਂ ਵੈਕਸੀਨੇਸ਼ਨ ਕਰਨ ਦੇ ਯੋਗ ਹੋਣਗੇ।ਇਸ ਦੌਰਾਨ ਹੌਰਵਥ ਨੇ ਫੋਰਡ ਤੋਂ ਸਵਾਲ ਕੀਤਾ ਕਿ ਕੱਲ੍ਹ ਸਕਾਰਬੌਰੋ ਲਈ ਵੈਕਸੀਨ ਅਪੁਆਇੰਟਮੈਂਟ ਰੱਦ ਕਿਉਂ ਹੋਈਆਂ ਤਾਂ ਇਸ ਉੱਤੇ ਫੋਰਡ ਨੇ ਆਖਿਆ ਕਿ ਉਹ ਸਪਲਾਈ ਦਾ ਮੁੱਦਾ ਸੀ।ਫੋਰਡ ਨੇ ਆਪਣੀ ਸਰਕਾਰ ਦੇ ਵੈਕਸੀਨ ਵੰਡ ਪਲੈਨ ਨੂੰ ਸਹੀ ਦੱਸਿਆ। ਉਨ੍ਹਾਂ ਆਖਿਆ ਕਿ ਵਿਰੋਧੀ ਧਿਰਾਂ ਨੂੰ ਇਸ ਮਾਮਲੇ ਨੂੰ ਸਿਆਸੀ ਰੰਗ ਨਹੀਂ ਦੇਣੀ ਚਾਹੀਦੀ।ਪ੍ਰੋਵਿੰਸ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੇ ਸਬੰਧ ਵਿੱਚ ਫੋਰਡ ਵੱਲੋਂ ਅੱਜ ਕੈਬਨਿਟ ਨਾਲ ਮੁਲਾਕਾਤ ਕੀਤੇ ਜਾਣੀ ਵੀ ਸੰਭਾਵਨਾ ਹੈ।  

      

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਡਾਊਨਟਾਊਨ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਗੰਭੀਰ ਜ਼ਖ਼ਮੀ
ਲਗਾਤਾਰ ਦੂਜੇ ਸਾਲ ਟੋਰਾਂਟੋ ਰੱਦ ਕਰੇਗਾ ਸਮਰ ਈਵੈਂਟਸ
ਫੋਰਡ ਵੱਲੋਂ ਸਕੂਲ ਮੁੜ ਖੋਲ੍ਹਣ ਦੇ ਰਾਹ ਵਿੱਚ ਅੜਿੱਕਾ ਪਾਉਣ ਦੇ ਦੋਸ਼ ਉੱਤੇ ਟੀਚਰਜ਼ ਯੂਨੀਅਨਾਂ ਨੇ ਪ੍ਰਗਟਾਇਆ ਇਤਰਾਜ਼
ਮੋਟਰਸਾਈਕਲ ਤੇ ਪੁਲਿਸ ਕਾਰ ਦੀ ਟੱਕਰ ਵਿੱਚ ਦੋ ਜ਼ਖ਼ਮੀ
ਸਰਾਭੇ ਵਾਲੇ ਮਾਸਟਰ ਅਜਮੇਰ ਸਿੰਘ ਪਾਸੀ ਸਦੀਵੀ-ਵਿਛੋੜਾ ਦੇ ਗਏ
ਗਰਮੀਆਂ ਵਿੱਚ ਇੱਕ ਦੀ ਥਾਂ ਦੋ ਡੋਜ਼ਾਂ ਦਾ ਟੀਚਾ ਪੂਰਾ ਕਰਨ ਲਈ ਪੂਰਾ ਜ਼ੋਰ ਲਾਵਾਂਗੇ : ਫੋਰਡ
ਮਈ ਦੇ ਅੰਤ ਵਿੱਚ 12 ਤੋਂ 17 ਸਾਲ ਦੇ ਬੱਚੇ ਬੁੱਕ ਕਰਵਾ ਸਕਣਗੇ ਵੈਕਸੀਨ ਸਬੰਧੀ ਅਪੁਆਇੰਟਮੈਂਟ
ਓਨਟਾਰੀਓ ਨੇ ਦੋ ਹਫਤਿਆਂ ਲਈ ਸਟੇਅ ਐਟ ਹੋਮ ਆਰਡਰਜ਼ ਵਿੱਚ ਕੀਤਾ ਵਾਧਾ
ਗ੍ਰੇਹਾਊਂਡ ਕੈਨੇਡਾ ਨੇ ਬੰਦ ਕੀਤੇ ਸਾਰੇ ਰੂਟ, ਆਪਰੇਸ਼ਨ ਖ਼ਤਮ ਕਰਨ ਦਾ ਫੈਸਲਾ
ਲਾਈਨ 5 ਵਿਵਾਦ ਕਾਰਨ ਸਾਰਨੀਆ ਦੇ ਲੋਕ ਪਰੇਸ਼ਾਨ