Welcome to Canadian Punjabi Post
Follow us on

17

May 2021
 
ਕੈਨੇਡਾ

ਕੈਨੇਡਾ ਵਿੱਚ 90,000 ਅਸੈਂਸ਼ੀਅਲ ਟੈਂਪਰੇਰੀ ਵਰਕਰਜ਼ ਤੇ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਪੱਕੇ ਹੋਣ ਲਈ ਰਾਹ ਹੋਇਆ ਪੱਧਰਾ

April 15, 2021 06:57 PM

ਓਟਵਾ, 15 ਅਪਰੈਲ (ਪੋਸਟ ਬਿਊਰੋ) : ਅੱਜ ਇਮੀਗ੍ਰੇਸ਼ਨ ਮੰਤਰੀ ਮਾਰਕੋ ਈ·ਐਲ·ਮੈਂਡੀਸੀਨੋ ਵੱਲੋਂ 90,000 ਅਸੈਂਸ਼ੀਅਲ ਵਰਕਰਜ਼ ਤੇ ਕੌਮਾਂਤਰੀ ਗ੍ਰੈਜੂਏਸਟਸ ਨੂੰ ਪਰਮਾਨੈਂਟ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਗਿਆ। ਇਹ ਵਰਕਰਜ਼ ਤੇ ਗ੍ਰੈਜੂਏਟਸ ਉਹ ਲੋਕ ਹਨ ਜਿਹੜੇ ਕੈਨੇਡਾ ਦੇ ਅਰਥਚਾਰੇ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਇਨ੍ਹਾਂ ਸਪੈਸ਼ਲ ਜਨਤਕ ਨੀਤੀਆਂ ਨਾਲ ਟੈਂਪਰੇਰੀ ਵਰਕਰਜ਼ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ, ਜਿਹੜੇ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਹਨ, ਨੂੰ ਪਰਮਾਨੈਂਟ ਸਟੇਟਸ ਮਿਲ ਜਾਵੇਗਾ।ਮੈਂਡੀਸੀਨੋ ਨੇ ਆਖਿਆ ਕਿ ਇਹ ਉਹ ਅਸੈਂਸ਼ੀਅਲ ਵਰਕਰਜ਼ ਤੇ ਗ੍ਰੈਜੂਏਟਸ ਹਨ ਜਿਨ੍ਹਾਂ ਕੋਲ ਉਹ ਹੁਨਰ ਤੇ ਤਜ਼ਰਬਾ ਹੈ ਜਿਹੜਾ ਸਾਨੂੰ ਮਹਾਂਮਾਰੀ ਉੱਤੇ ਜਿੱਤ ਪਾਉਣ ਅਤੇ ਆਰਥਿਕ ਰਿਕਵਰੀ ਲਈ ਜ਼ਰੂਰੀ ਹੈ।

ਇਸ ਦੌਰਾਨ ਸਾਰਾ ਧਿਆਨ ਸਾਡੇ ਹਸਪਤਾਲਾਂ ਅਤੇ ਲਾਂਗ ਟਰਮ ਕੇਅਰ ਹੋਮਜ਼ ਵਿੱਚ ਕੰਮ ਕਰ ਰਹੇ ਟੈਂਪਰੇਰੀ ਵਰਕਰਜ਼ ਤੇ ਹੋਰ ਅਸੈਂਸੀਅਲ ਸੈਕਟਰਜ਼ ਵਿੱਚ ਕੰਮ ਕਰਨ ਵਾਲੇ ਫਰੰਟਲਾਈਨ ਵਰਕਰਜ਼ ਦੇ ਨਾਲ ਨਾਲ ਇੰਟਰਨੈਸ਼ਨਲ ਗ੍ਰੈਜੂਏਟਸ ਉੱਤੇ ਰਹੇਗਾ। ਇਸ ਲਈ ਯੋਗ ਹੋਣ ਵਾਸਤੇ ਸਬੰਧਤ ਵਰਕਰ ਤੇ ਗ੍ਰੈਜੂਏਟ ਕੋਲ ਹੈਲਥ ਕੇਅਰ ਪ੍ਰੋਫੈਸ਼ਨ ਜਾਂ ਹੋਰ ਅਸੈਂਸ਼ੀਅਲ ਓਕਿਊਪੇਸ਼ਨ ਵਿੱਚ ਕੰਮ ਕਰਨ ਦਾ ਇੱਕ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੋਵੇਗਾ।ਕੌਮਾਂਤਰੀ ਗ੍ਰੈਜੂਏਟ ਲਈ ਪਿਛਲੇ 4 ਸਾਲਾਂ ਦੌਰਾਨ ਯੋਗ ਕੈਨੇਡੀਅਨ ਪੋਸਟ ਸੈਕੰਡਰੀ ਪ੍ਰੋਗਰਾਮ ਮੁਕੰਮਲ ਕੀਤਾ ਹੋਣਾ ਜ਼ਰੂਰੀ ਹੋਵੇਗਾ।

6 ਮਈ, 2021 ਤੋਂ ਪ੍ਰਭਾਵੀ ਹੋਣ ਵਾਲੇ ਇਸ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ (ਆਈਆਸੀਸੀ) ਪ੍ਰੋਗਰਾਮ ਲਈ ਹੇਠ ਲਿਖੀਆਂ ਤਿੰਨ ਸਟਰੀਮਜ਼ ਵਿੱਚ ਅਰਜ਼ੀਆਂ ਹਾਸਲ ਕੀਤੀਆਂ ਜਾਣਗੀਆਂ :

·       ਹੈਲਥ ਕੇਅਰ ਵਿੱਚ ਕੰਮ ਕਰਨ ਵਾਲੇ ਵਰਕਰਜ਼ ਲਈ 20,000 ਅਰਜ਼ੀਆਂ

·       ਹੋਰ ਚੋਣਵੇਂ ਅਸੈਂਸ਼ੀਅਲ ਆਕਿਊਪੇਸ਼ਨਜ਼ ਲਈ ਟੈਂਪਰੇਰੀ ਵਰਕਰਜ਼ ਲਈ 30,000 ਅਰਜ਼ੀਆਂ

·       ਕੈਨੇਡੀਅਨ ਇੰਸਟੀਚਿਊਸ਼ਨਜ਼ ਤੋਂ ਗ੍ਰੈਜੂਏਸ਼ਨ ਮੁਕੰਮਲ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਲਈ 40,000 ਅਰਜ਼ੀਆਂ

 

  

 

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੋਵਿਡ 19 ਵੈਕਸੀਨ ਤਿਆਰ ਕਰਨ ਵਾਲੀ ਕੈਨੇਡੀਅਨ ਕੰਪਨੀ ਦੂਜੇ ਟ੍ਰਾਇਲ ਲਈ ਪੱਬਾਂ ਭਾਰ
ਬਰਨਾਬੀ ਵਿੱਚ ਚੱਲੀ ਗੋਲੀ, ਇੱਕ ਹਲਾਕ, 2 ਜ਼ਖ਼ਮੀ
ਕੋਵਿਡ-19 ਪਾਬੰਦੀਆਂ ਵਿੱਚ ਢਿੱਲ ਦੇਣ ਦੇ ਅਮਰੀਕਾ ਦੇ ਰੁਝਾਨ ਨੂੰ ਨਹੀਂ ਅਪਣਾਵੇਗਾ ਕੈਨੇਡਾ : ਡਾ·ਨੂ
ਵੁਈ ਚੈਰਿਟੀ ਮਾਮਲੇ ਵਿੱਚ ਟਰੂਡੋ ਨੇ ਨਹੀਂ ਮੌਰਨਿਊ ਨੇ ਤੋੜੇ ਸਨ ਐਥਿਕਸ ਲਾਅ : ਡਿਓਨ
ਜਗਮੀਤ ਸਿੰਘ ਨੇ ਕੈਨੇਡਾ ਵੱਲੋਂ ਇਜ਼ਰਾਈਲ ਨੂੰ ਵੇਚੇ ਜਾ ਰਹੇ ਹਥਿਆਰਾਂ ਉੱਤੇ ਰੋਕ ਲਾਉਣ ਦੀ ਕੀਤੀ ਮੰਗ
ਉਪਲਬਧ ਹੋਣ ਉੱਤੇ ਐਸਟ੍ਰਾਜ਼ੈਨੇਕਾ ਦਾ ਦੂਜਾ ਸ਼ੌਟ ਲਵਾਉਣ ਲਈ ਤਿਆਰ ਹਨ ਟਰੂਡੋ
ਗੁਰਸਿੱਖ ਸਭਾ ਕੈਨੇਡਾ ਵਿੱਚ 15 ਮਈ ਨੂੰ ਲਾਇਆ ਜਾਵੇਗਾ ਵੈਕਸੀਨੇਸ਼ਨ ਕੈਂਪ
ਫਿਨਲੇ ਨੇ ਹਾਊਸ ਆਫ ਕਾਮਨਜ਼ ਦੀ ਆਪਣੀ ਸੀਟ ਤੋਂ ਦਿੱਤਾ ਅਸਤੀਫਾ
ਗਰਮੀਆਂ ਵਿੱਚ ਸਾਰਿਆਂ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਾਉਣ ਲਈ ਸਾਡੇ ਕੋਲ ਵਾਧੂ ਹਨ ਡੋਜ਼ਾਂ : ਟਰੂਡੋ
ਵਿਦੇਸ਼ ਮੰਤਰੀ ਦੇ ਦੌਰਿਆਂ ਨੂੰ ਟਰੂਡੋ ਨੇ ਦੱਸਿਆ ਅਸੈਂਸ਼ੀਅਲ